ਪੰਜਾਬ ਵਿਚ ਆਮ ਆਦਮੀ ਦੀ ਜੇਬ ਉਤੇ ਬਿਜਲੀ ਬੋਰਡ ਲਗਾਤਰ ਬੋਝ ਪਾ ਰਿਹਾ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਕੁਸੁਮਜੀਤ ਸਿੰਘ ਸਿੱਧੂ ਅਤੇ ਮੈਂਬਰ ਐਸ ਐਸ ਸਰਨਾ ਤੇ ਅੰਜੀ ਚੰਦਰਾ ਵੱਲੋਂ ਪਾਵਰਕਾਮ ਨਾਲ ਸਾਲ 2020-21 ਲਈ ਬਿਜਲੀ ਖਪਤਕਾਰਾਂ ਲਈ ਦਰਾਂ ਤੈਅ ਕਰਨ ਵਾਸਤੇ ਪਟੀਸ਼ਨ ਦਾ ਨਿਪਟਾਰਾ ਕਰਦਿਆ 1 ਨੂੰ ਸੁਣਾਏ ਗਏ ਫੈਸਲੇ ਦੀ ਜਾਣਕਾਰੀ ਜਨਤਕ ਕੀਤੀ ਗਈ ਹੈ।

1 ਜੂਨ 2020 ਤੋਂ 31 ਮਾਰਚ ਤੱਕ ਲਾਗੂ ਹੋਣਗੀਆ ਦਰਾਂ – ਪੰਜਾਬ ਕੇਸਰੀ ਜਗਬਾਣੀ ਦੀ ਖਬਰ ਮੁਤਾਬਿਕ ਘਰੇਲੂ ਬਿਜਲੀ ਦਾ ਖਪਤਕਾਰ ਲਈ 2 ਕਿਲੋਵਾਟ ਤੱਕ ਪਹਿਲੀਆ 100 ਯੂਨਿਟ ਵਿਚ ਕੋਈ ਤਬਦੀਲੀ ਨਹੀ ਕੀਤੀ ਗਈ ਹੈ।ਇਸ ਤੋਂ ਬਾਅਦ 101 ਤੋਂ 300 ਤੱਕ ਯੂਨਿਟਾ ਦੀ ਦਰ 6.59 ਰੁਪਏ ਸੀ ਜੋ ਹੁਣ 6.34 ਪੈਸੇ ਪ੍ਰਤੀ ਯੂਨਿਟ ਹੋਵੇਗੀ।

ਬੋਰਡ ਨੇ 300 ਤੋਂ ਵੱਧ ਯੂਨਿਟ ਦਾ ਰੇਟ 7.20 ਰੁਪਏ ਪ੍ਰਤੀ ਯੂਨਿਟ ਸੀ ਜੋ ਹੁਣ 7.30 ਕਰ ਦਿੱਤੀ ਗਈ ਹੈ।ਉਧਰ 2 ਤੋਂ 7 ਕਿਲੋਵਾਟ ਤੱਕ 101 ਤੋਂ 500 ਯੂਨਿਟ ਜਾ ਇਸ ਤੋਂ ਜਿਆਦਾ ਖਪਤ ਲਈ ਫਿਕਸ ਚਾਰਜਿਜ 45 ਰੁਪਏ ਪ੍ਰਤੀ ਕਿਲੋਵਾਟ ਮਹੀਨਾ ਤੋਂ ਵਧਾ ਕੇ 60 ਰੁਪਏ ਕਿਲੋਵਾਟ ਪ੍ਰਤੀ ਮਹੀਨਾ ਕਰ ਦਿੱਤਾ ਹੈ।

301 ਤੋਂ 500 ਯੂਨਿਟ ਤੱਕ ਬਿਜਲੀ ਦੀ ਖਪਤ ਕਰਨ ਵਾਲਿਆ ਲਈ ਹੁਣ ਦਰ 7.20 ਰੁਪਏ ਦੀ ਥਾਂ 7.30 ਰੁਪਏ ਕਰ ਦਿੱਤੀ ਗਈ ਹੈ ਜਦੋ ਕਿ 500 ਤੋਂ ਵੱਧ ਖਪਤ ਵਾਲਿਆ ਲਈ ਦਰ 7.40 ਰੁਪਏ ਤੋਂ ਘਟਾ ਕੇ 7.30 ਰੁਪਏ ਕਰ ਦਿੱਤੀ ਹੈ। ਘਰੇਲੂ ਖਪਤਕਾਰਾਂ ਵਿਚ ਜਿਹਨਾਂ ਦਾ 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਬਿਜਲੀ ਲੋਡ ਵਾਲਿਆ ਨੂੰ ਮਹੀਨਾ ਦਾ ਫਿਕਸ ਚਾਰਜਰ 50 ਰੁਪਏ ਤੋਂ ਵਧਾ ਕੇ 75 ਰੁਪਏ ਕਰ ਦਿੱਤਾ ਹੈ।

ਬੋਰਡ ਨੇ 0 ਤੋਂ 100 ਯੂਨਿਟ ਦੀ ਖਪਤ ਵਾਲਿਆ ਲਈ ਦਰ 4.99 ਰੁਪਏ ਤੋ ਘਟਾ ਕੇ 4.49 ਰੁਪਏ ਕਰ ਦਿੱਤੀ ਹੈ।ਇਸ ਤੋ ਇਲਾਵਾ 101 ਤੋਂ 300 ਯੂਨਿਟ ਲਈ ਦਰ 6.59 ਤੋਂ ਘਟਾ ਕੇ 6.34 ਰੁਪਏ ਕਰ ਦਿੱਤੀ ਗਈ ਹੈ।
The post ਪੰਜਾਬ ਦੇ ਬਿਜਲੀ ਖਪਤਵਾਰਾਂ ਨੂੰ ਲੱਗਿਆ ਵੱਡਾ ਝੱਟਕਾ,ਬਿਜਲੀ ਬੋਰਡ ਨੇ ਕਰ ਦਿੱਤਾ ਇਹ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.
ਪੰਜਾਬ ਵਿਚ ਆਮ ਆਦਮੀ ਦੀ ਜੇਬ ਉਤੇ ਬਿਜਲੀ ਬੋਰਡ ਲਗਾਤਰ ਬੋਝ ਪਾ ਰਿਹਾ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਕੁਸੁਮਜੀਤ ਸਿੰਘ ਸਿੱਧੂ ਅਤੇ ਮੈਂਬਰ ਐਸ ਐਸ ਸਰਨਾ ਤੇ …
The post ਪੰਜਾਬ ਦੇ ਬਿਜਲੀ ਖਪਤਵਾਰਾਂ ਨੂੰ ਲੱਗਿਆ ਵੱਡਾ ਝੱਟਕਾ,ਬਿਜਲੀ ਬੋਰਡ ਨੇ ਕਰ ਦਿੱਤਾ ਇਹ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News