Breaking News
Home / Punjab / ਪੰਜਾਬ ਦਾ ਨੌਜਵਾਨ ਡਿਊਟੀ ਤੇ ਇਸ ਤਰਾਂ ਹੋਇਆ ਸ਼ਹੀਦ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਪੰਜਾਬ ਦਾ ਨੌਜਵਾਨ ਡਿਊਟੀ ਤੇ ਇਸ ਤਰਾਂ ਹੋਇਆ ਸ਼ਹੀਦ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਦੇਸ਼ ਵਿਚ ਲੋਕਾਂ ਦੀ ਸੁਰੱਖਿਆ ਨੂੰ ਕਾਇਮ ਰੱਖਣ ਲਈ ਸਰਹੱਦ ਉੱਪਰ ਭਾਰਤੀ ਫੌਜ ਨੂੰ ਤੈਨਾਤ ਕੀਤਾ ਜਾਂਦਾ ਹੈ। ਦੇਸ਼ ਵਿਚ ਭਾਰਤੀ ਫੌਜ ਦੇ ਜਵਾਨ ਸਰਹੱਦਾਂ ਉਪਰ ਚੌਕਸੀ ਵਰਤਦੇ ਹੋਏ ਦਿਨ ਰਾਤ ਪਹਿਰਾ ਦਿੰਦੇ ਹਨ ਅਤੇ ਬਾਹਰੀ ਦੁਸ਼ਮਣਾਂ ਤੋਂ ਦੇਸ਼ ਨੂੰ ਬਚਾਉਣ ਲਈ ਸਾਰੀਆਂ ਕੋਸ਼ਿਸ਼ਾਂ ਕਰਦੇ ਹਨ। ਇਨ੍ਹਾਂ ਵੱਲੋਂ ਕੀਤੀ ਜਾਂਦੀ ਦੇਸ਼ ਸੇਵਾ ਦੇ ਕਾਰਨ ਹੀ ਸਾਰਾ ਦੇਸ਼ ਆਪਣੇ ਘਰਾਂ ਵਿੱਚ ਸੁਰੱਖਿਅਤ ਚੈਨ ਦੀ ਨੀਂਦ ਸੌਂ ਸਕਦਾ ਹੈ। ਜਿੱਥੇ ਦੇਸ਼ ਦੇ ਇਨ੍ਹਾਂ ਵੀਰ ਜਵਾਨਾਂ ਲਈ ਸਾਰੇ ਲੋਕਾਂ ਵੱਲੋਂ ਦਿਨ-ਰਾਤ ਦੁਆਵਾਂ ਕੀਤੀਆਂ ਜਾਂਦੀਆਂ ਹਨ। ਜੋ ਆਪਣੇ ਘਰ ਪਰਿਵਾਰ ਤੋਂ ਦੂਰ ਹੋ ਕੇ ਦੇਸ਼ ਦੀ ਸੇਵਾ ਕਰਦੇ ਹਨ। ਉੱਥੇ ਹੀ ਇਨ੍ਹਾਂ ਫੌਜ ਦੇ ਜਵਾਨਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਪੰਜਾਬ ਦਾ ਨੌਜਵਾਨ ਡਿਊਟੀ ਤੇ ਸ਼-ਹੀ-ਦ ਹੋਇਆ ਹੈ ਜਿਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜੰਮੂ ਕਸ਼ਮੀਰ ਵਿਚ ਪੁਣਛ ਜ਼ਿਲੇ ਤੋਂ ਸਾਹਮਣੇ ਆਈ ਹੈ। ਜਿੱਥੇ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦਾ ਇੱਕ ਨੌਜਵਾਨ ਸ਼ਹੀਦ ਹੋ ਗਿਆ ਹੈ। ਜੰਮੂ ਕਸ਼ਮੀਰ ਵਿਚ ਆਪਣੀ ਡਿਊਟੀ ਤੇ ਤਾਇਨਾਤ ਸੀ। ਉੱਥੇ ਹੀ ਇਹ ਨੌਜਵਾਨ ਪੁਣਛ ਵਿਚ ਗਸ਼ਤ ਦੌਰਾਨ ਇਕ 40 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ। ਜਿਸ ਕਾਰਨ ਇਹ ਨੌਜਵਾਨ ਸ਼ਹੀਦ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ 1:30 ਵਜੇ ਦੇ ਕਰੀਬ ਵਾਪਰੀ ਹੈ।

ਇਹ ਸਭ ਉਸ ਸਮੇਂ ਵਾਪਰਿਆ ਜਦੋਂ ਪੀਰ ਪੰਜਾਲ ਰੇਂਜ ਦੇ ਜੱਬੀਵਾਲ ਬਗਸਰ ਇਲਾਕੇ ਵਿੱਚ ਇਕ ਤਲਾਸ਼ੀ ਮੁਹਿੰਮ ਫੌਜ਼ ਦੇ ਜਵਾਨਾਂ ਵੱਲੋਂ ਲਈ ਜਾ ਰਹੀ ਸੀ। ਉਸ ਸਮੇਂ ਹੀ ਗੁਰਦਾਸਪੁਰ ਦਾ ਇਹ 23 ਸਾਲਾ ਨੌਜਵਾਨ ਲਵਪ੍ਰੀਤ ਵੀ ਇਸ ਮੁਹਿੰਮ ਵਿੱਚ ਸ਼ਾਮਲ ਸੀ। ਜਿਸ ਦਾ ਅਚਾਨਕ ਪੈਰ ਤਿਲਕਣ ਕਾਰਣ ਉਹ ਇੱਕ ਡੂੰਘੀ ਖੱਡ ਵਿਚ ਜਾ ਡਿੱਗਿਆ। 40 ਫੁੱਟ ਡੂੰਘਾ ਹੋਣ ਕਾਰਨ ਬੜੀ ਮੁਸ਼ਕਲ ਨਾਲ ਹੋਰ ਫੌਜ ਦੇ ਜਵਾਨਾਂ ਵੱਲੋਂ ਉਸ ਨੂੰ ਉਥੋਂ ਕੱਢਿਆ ਗਿਆ।

ਉਸ ਦੀ ਗੰਭੀਰ ਹਾਲਤ ਦੇ ਚਲਦੇ ਹੋਏ ਤੁਰੰਤ ਉਸ ਨੂੰ ਫੌਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਵਿਚ ਇਕ ਨੌਜਵਾਨ ਨਾਲ ਵਾਪਰੇ ਹਾਦਸੇ ਦੀ ਖਬਰ ਗੁਰਦਾਸਪੁਰ ਮਿਲਦੇ ਹੀ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਹੋਏ ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਸ਼ਨੀਵਾਰ ਗੁਰਦਾਸਪੁਰ ਭੇਜ ਦਿੱਤਾ ਜਾਵੇਗਾ। ਉੱਥੇ ਹੀ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

ਦੇਸ਼ ਵਿਚ ਲੋਕਾਂ ਦੀ ਸੁਰੱਖਿਆ ਨੂੰ ਕਾਇਮ ਰੱਖਣ ਲਈ ਸਰਹੱਦ ਉੱਪਰ ਭਾਰਤੀ ਫੌਜ ਨੂੰ ਤੈਨਾਤ ਕੀਤਾ ਜਾਂਦਾ ਹੈ। ਦੇਸ਼ ਵਿਚ ਭਾਰਤੀ ਫੌਜ ਦੇ ਜਵਾਨ ਸਰਹੱਦਾਂ ਉਪਰ ਚੌਕਸੀ ਵਰਤਦੇ ਹੋਏ ਦਿਨ …

Leave a Reply

Your email address will not be published. Required fields are marked *