ਪੰਜਾਬ ‘ਚ ਕੋਰੋਨਾ ਦਾ ਕਹਿਰ ਇੱਕ ਵਾਰ ਫਿਰ ਤੋਂ ਵੱਧ ਦਾ ਜਾ ਰਿਹਾ ਹੈ।ਪਿਛਲੇ 24 ਘੰਟਿਆਂ ਦੌਰਾਨ ਪੰਜਾਬ ‘ਚ 3969 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਜਦਕਿ 7 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ। ਜਿਸ ‘ਚ ਬਠਿੰਡਾ-2, ਗੁਰਦਾਸਪੁਰ-1, ਜਲੰਧਰ-1, ਲੁਧਿਆਣਾ-2 ਅਤੇ ਪਟਿਆਲਾ-1 ਵਿਅਕਤੀ ਦੀ ਮੌਤ ਹੋਈ ਹੈ।ਪੰਜਾਬ ‘ਚ ਮੌਜੂਦਾ ਸਮੇਂ 19379 ਕੇਸ ਹਨ।
ਹੁਣ ਤੱਕ ਪੰਜਾਬ ਵਿੱਚ ਕੋਰੋਨਾ ਨਾਲ 16683 ਮੌਤਾਂ ਹੋ ਚੁੱਕੀਆਂ ਹਨ। ਅੱਜ ਪੰਜਾਬ ਵਿੱਚ ਕੋਰੋਨਾ ਪੌਜ਼ੇਟਿਵਿਟੀ ਰੇਟ 19.31% ਰਿਹਾ।ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਸਭ ਤੋਂ ਵੱਧ 806 ਕੇਸ ਸਾਹਮਣੇ ਆਏ।ਇਸ ਤੋਂ ਇਲਾਵਾ SAS ਨਗਰ 687, ਪਟਿਆਲਾ 455, ਜਲੰਧਰ 311, ਪਠਾਨਕੋਟ 290, ਅੰਮ੍ਰਿਤਸਰ 242, ਹੁਸ਼ਿਆਰਪੁਰ 236, ਅਤੇ ਬਠਿੰਡਾ 203 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।
ਇਸ ਦੇ ਨਾਲ ਹੀ ਰੋਪੜ ‘ਚ 92, ਫਰੀਦਕੋਟ 85, ਫਿਰੋਜ਼ਪੁਰ 79, ਫਤਿਹਗੜ੍ਹ ਸਾਹਿਬ 69, ਗੁਰਦਾਸਪੁਰ 64, ਸੰਗਰੂਰ 58, ਮੋਗਾ 51, SBS ਨਗਰ 49, ਤਰਨ ਤਾਰਨ 48, ਬਰਨਾਲਾ 44 ਅਤੇ ਕਪੂਰਥਲਾ 43 ਕੇਸ ਆਏ ਹਨ।ਜਦਕਿ ਮਾਨਸਾ 21, ਫਾਜ਼ਿਲਕਾ 20 ਅਤੇ ਮੁਕਤਸਰ ਵਿੱਚ 16 ਕੇਸ ਦੇਖਣ ਨੂੰ ਮਿਲੇ ਹਨ।ਪੰਜਾਬ ਵਿੱਚ ਹੁਣ ਤੱਕ ਕੋਰੋਨਾਵਾਇਰਸ ਨਾਲ 625347 ਲੋਕ ਸੰਕਰਮਿਤ ਹੋ ਚੁੱਕੇ ਹਨ।
ਕੋਰੋਨਾ ਤੋਂ ਬਚਾਅ ਲਈ ਇਨ੍ਹਾਂ ਸਾਵਧਾਨੀਆਂ ਦਾ ਰੱਖੋ ਖਿਆਲ
*ਡਬਲ ਮਾਸਕਿੰਗ ਦਾ ਇਸਤਮਾਲ ਕਰੋ
*ਹੱਥਾਂ ਨੂੰ ਸਾਫ ਰੱਖੋ
*ਥੋੜੇ-ਥੋੜੇ ਸਮੇਂ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਵੋ
*ਸੈਨੇਟਾਈਜ਼ਰ ਨਾਲ ਹੱਥ ਸਾਫ ਕਰੋ
*ਛਿੱਕ ਮਾਰਦੇ ਅਤੇ ਖੰਗਦੇ ਹੋਏ ਮੁੰਹ ਨੂੰ ਹਮੇਸ਼ਾ ਢੱਕ ਕੇ ਰੱਖੋ
*ਸਰਦੀ ਜੁਕਾਮ ਅਤੇ ਫਲੂ ਵਾਲੇ ਲੋਕਾਂ ਤੋ ਦੂਰੀ ਬਣਾ ਕੇ ਰੱਖੋ
*6 ਫੁੱਟ ਦੀ ਦੂਰੀ ਦਾ ਪਾਲਣ ਕਰੋ
*ਕੋਰੋਨਾ ਨਿਯਮਾਂ ਦਾ ਖਿਆਲ ਰੱਖੋ ਅਤੇ ਹਦਾਇਤਾਂ ਦਾ ਪਾਲਣ ਕਰੋ
*ਵੈਕਸੀਨ ਲਗਵਾਓ
ਪੰਜਾਬ ਸਰਕਾਰ ਦੀਆਂ ਜਨਤਾ ਲਈ ਪਾਬੰਦੀਆਂ – ਸਮਾਜਿਕ ਦੂਰੀ ਅਤੇ ਮਾਸਕ ਪਹਿਨਣਾ- 1) ਕੰਮ ਵਾਲੀਆਂ ਥਾਵਾਂ ਸਮੇਤ ਜਨਤਕ ਥਾਵਾਂ ‘ਤੇ ਸਾਰੇ ਵਿਅਕਤੀਆਂ ਵੱਲੋਂ ਮਾਸਕ ਪਹਿਨਣਾ
ਆਦਿ ਲਾਜ਼ਮੀ ਹੋਣਗੇ ਅਤੇ ਸਖ਼ਤੀ ਨਾਲ ਪਾਲਣਾ ਅਤੇ ਲਾਗੂ ਕੀਤੇ ਜਾਣੇ ਚਾਹੀਦੇ ਹਨ।
2) ਸਮਾਜਿਕ ਦੂਰੀ ਭਾਵ ਘੱਟੋ-ਘੱਟ 6 ਫੁੱਟ ਦੀ ਦੂਰੀ (ਦੋ ਗਜ ਦੀ ਦੂਰੀ) ਸਾਰਿਆਂ ਲਈ
ਗਤੀਵਿਧੀਆਂ ਹਮੇਸ਼ਾ ਬਣਾਈ ਰੱਖਣੀਆਂ ਚਾਹੀਦੀਆਂ ਹਨ।
ਨਾਈਟ ਕਰਫਿਊ – ਵਿਅਕਤੀਆਂ ਦੀ ਆਵਾਜਾਈ-ਰਾਤ ਦਾ ਕਰਫਿਊ (10.00 ਵਜੇ ਤੋਂ ਸਵੇਰੇ 5.00 ਵਜੇ) ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਦੀਆਂ ਮਿਉਂਸਪਲ ਸੀਮਾਵਾਂ ਦੇ ਅੰਦਰ ਵਿਅਕਤੀਆਂ ਦੀ ਆਵਾਜਾਈ ਤੇ ਰਾਤ 10:00 ਵਜੇ ਤੋਂ ਸਵੇਰ 5:00 ਦੇ ਵਿਚਕਾਰ ‘ਤੇ ਪਾਬੰਦੀ ਰਹੇਗੀ।
ਪੰਜਾਬ ‘ਚ ਕੋਰੋਨਾ ਦਾ ਕਹਿਰ ਇੱਕ ਵਾਰ ਫਿਰ ਤੋਂ ਵੱਧ ਦਾ ਜਾ ਰਿਹਾ ਹੈ।ਪਿਛਲੇ 24 ਘੰਟਿਆਂ ਦੌਰਾਨ ਪੰਜਾਬ ‘ਚ 3969 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਜਦਕਿ 7 ਲੋਕਾਂ ਦੀ …
Wosm News Punjab Latest News