Breaking News
Home / Punjab / ਪੰਜਾਬ ਚ’ ਸਿੱਧਾ ਏਨੇ ਰੁਪਏ ਵਧਿਆ ਪੈਟਰੋਲ-ਡੀਜ਼ਲ,ਲੋਕਾਂ ਚ’ ਮੱਚੀ ਹਾਹਾਕਾਰ

ਪੰਜਾਬ ਚ’ ਸਿੱਧਾ ਏਨੇ ਰੁਪਏ ਵਧਿਆ ਪੈਟਰੋਲ-ਡੀਜ਼ਲ,ਲੋਕਾਂ ਚ’ ਮੱਚੀ ਹਾਹਾਕਾਰ

ਤਿਉਹਾਰਾਂ ਦੇ ਸੀਜਨ ‘ਚ ਪੈਟਰੋਲ ਡੀਜਲ ਦੀਆਂ ਕੀਮਤਾਂ ‘ਚ ਪ੍ਰਤੀ ਦਿਨ ਹੋ ਰਹੇ ਵਾਧੇ ਤੋਂ ਆਮ ਜਨਤਾ ਬਹੁਤ ਪ੍ਰੇਸ਼ਾਨ ਹੈ। ਪੈਟਰੋਲ ਦੀ ਕੀਮਤ ਰੋਜਾਨਾ 35 ਪੈਸੇ ਪ੍ਰਤੀ ਲੀਟਰ ਵਧਣ ਨਾਲ ਅੰਮ੍ਰਿਤਸਰ ‘ਚ ਅੱਜ ਪੈਟਰੋਲ 111.75 ਪੁੱਜ ਗਿਆ ਜਦਕਿ ਡੀਜਲ ਵੀ 101.31 ਪੈਸੇ ਤਕ ਜਾ ਪੁੱਜਾ ਹੈ।

ਦੀਵਾਲੀ ਦਾ ਤਿਉਹਾਰ ਸਿਰ ਹੋਣ ਕਰਕੇ ਬਾਜਾਰਾਂ ‘ਚ ਆਮ ਤੌਰ ‘ਤੇ ਹੋਣ ਵਾਲੀ ਖਰੀਦਦਾਰੀ ਵੀ ਇਸ ਵਾਰ ਪ੍ਰਭਾਵਤ ਹੋ ਰਹੀ ਹੈ ਕਿਉਂਕਿ ਪੈਟਰੋਲ/ਡੀਜਲ ਦੇ ਰੇਟ ਵਧਣ ਨਾਲ ਆਮ ਵਸਤਾਂ ‘ਤੇ ਵੀ ਮਹਿੰਗਾਈ ਦੀ ਮਾਰ ਪਈ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੁਰੰਤ ਲੋਕਾਂ ਦੀ ਰਾਹਤ ਦੇਣੀ ਚਾਹੀਦੀ ਹੈ ਨਹੀਂ ਜਨਤਾ ਦਾ ਗੁਜਾਰਾ ਕਰਨਾ ਮੁਸ਼ਕਲ ਹੋ ਜਾਵੇਗਾ।

ਦੱਸ ਦਈਏ ਕਿ ਦੇਸ਼ ‘ਚ ਪੈਟਰੋਲ ਦੀਆਂ ਕੀਮਤਾਂ ਵਿੱਚ ਅੱਜ ਲਗਾਤਾਰ 7ਵੇਂ ਦਿਨ ਵਾਧਾ ਹੋਇਆ ਹੈ। ਹਾਲਾਂਕਿ ਅੱਜ ਡੀਜ਼ਲ ਦੀਆਂ ਕੀਮਤਾਂ (Diesel Price) ‘ਚ ਕੋਈ ਬਦਲਾਅ ਨਹੀਂ ਹੋਇਆ। ਮੰਗਲਵਾਰ 2 ਨਵੰਬਰ, 2021 ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ (Petrol Price) ਵਿੱਚ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

ਪਿਛਲੇ 7 ਦਿਨਾਂ ‘ਚ ਪੈਟਰੋਲ ਦੀ ਕੀਮਤ ‘ਚ ਹੋਏ ਜ਼ਬਰਦਸਤ ਵਾਧੇ ਤੋਂ ਬਾਅਦ ਇਸ ਦੀ ਕੀਮਤ 2.45 ਰੁਪਏ ਪ੍ਰਤੀ ਲੀਟਰ ਮਹਿੰਗੀ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ‘ਚ 2.01 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦਿੱਲੀ ‘ਚ ਪੈਟਰੋਲ ਦੀ ਕੀਮਤ 110 ਰੁਪਏ ਦੇ ਪਾਰ ਪਹੁੰਚ ਗਈ ਹੈ।

ਜੇਕਰ ਗੱਲ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੀ ਕਰੀਏ ਤਾਂ ਇੱਥੇ ਪੈਟਰੋਲ 115 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਵਿਕ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਕਈ ਸੈਸ਼ਨਾਂ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਭਾਰੀ ਗਿਰਾਵਟ ਤੇ ਦੇਸ਼ ‘ਚ ਸਰਕਾਰ ਵੱਲੋਂ ਲਗਾਈ ਗਈ ਐਕਸਾਈਜ਼ ਡਿਊਟੀ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਰਿਕਾਰਡ ਤੋੜ ਵਾਧਾ ਹੋਇਆ ਹੈ। ਹਾਲਾਂਕਿ ਸੋਮਵਾਰ ਨੂੰ ਗਲੋਬਲ ਆਇਲ ਸਟੈਂਡਰਡ ਬ੍ਰੈਂਟ ਕਰੂਡ ‘ਚ ਗਿਰਾਵਟ ਦਰਜ ਕੀਤੀ ਗਈ ਤੇ ਗਲੋਬਲ ਸਟੈਂਡਰਡ ਮੰਨੇ ਜਾਣ ਵਾਲੇ ਬ੍ਰੈਂਟ ਕਰੂਡ ਦੀ ਕੀਮਤ 0.63 ਫੀਸਦੀ ਵਧ ਕੇ 84.25 ਡਾਲਰ ਪ੍ਰਤੀ ਬੈਰਲ ਹੋ ਗਈ।

ਤਿਉਹਾਰਾਂ ਦੇ ਸੀਜਨ ‘ਚ ਪੈਟਰੋਲ ਡੀਜਲ ਦੀਆਂ ਕੀਮਤਾਂ ‘ਚ ਪ੍ਰਤੀ ਦਿਨ ਹੋ ਰਹੇ ਵਾਧੇ ਤੋਂ ਆਮ ਜਨਤਾ ਬਹੁਤ ਪ੍ਰੇਸ਼ਾਨ ਹੈ। ਪੈਟਰੋਲ ਦੀ ਕੀਮਤ ਰੋਜਾਨਾ 35 ਪੈਸੇ ਪ੍ਰਤੀ ਲੀਟਰ ਵਧਣ ਨਾਲ …

Leave a Reply

Your email address will not be published. Required fields are marked *