Breaking News
Home / Punjab / ਪੰਜਾਬ ਚ’ ਸਕੂਲ ‘ਚ ਬੱਚੀ ਦੀ ਅੱਖ ਵਿਚ ਪੈਨਸਿਲ ਵੱਜਣ ਕਾਰਨ ਰੋਸ਼ਨੀ ਗਈ

ਪੰਜਾਬ ਚ’ ਸਕੂਲ ‘ਚ ਬੱਚੀ ਦੀ ਅੱਖ ਵਿਚ ਪੈਨਸਿਲ ਵੱਜਣ ਕਾਰਨ ਰੋਸ਼ਨੀ ਗਈ

ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਇਕ ਸਹਿਪਾਠੀ ਵੱਲੋਂ ਮਾਰੀ ਗਈ ਪੈਨਸਿਲ ਨਾਲ ਇਕ ਬੱਚੀ ਦੀ ਅੱਖ ਰੌਸ਼ਨੀ ਚਲੀ ਗਈ ਹੈ।ਇਥੇ ਪੁਲਿਸ ਲਾਈਨ ਸਥਿਤ ਇਕ ਸਕੂਲ ਵਿਚ ਪਹਿਲੀ ਜਮਾਤ ਦੀ ਵਿਦਿਆਰਥਣ ਸ਼ਨਾਇਆ ਦੀ ਅਧਿਆਪਕਾ ਨੇ ਉਸ ਦੇ ਮਾਪਿਆਂ ਨੂੰ ਫੋਨ ਕਰਕੇ ਸੂਚਨਾ ਦਿੱਤੀ ਸੀ ਕਿ ਬੱਚੀ ਦੀ ਅੱਖ ਵਿਚ ਉਂਗਲ ਵੱਜ ਗਈ ਹੈ ਤੇ ਉਹ ਆ ਕੇ ਉਸ ਨੂੰ ਲੈ ਜਾਣ।

ਬੱਚੀ ਦੇ ਮਾਪੇ ਉਸ ਨੂੰ ਲੈ ਗਏ, ਪਰ ਘਰ ਜਾ ਕੇ ਕੁਝ ਸਮੇਂ ਬਾਅਦ ਬੱਚੀ ਨੇ ਕੁਝ ਵੀ ਦਿਖਾਈ ਨਾ ਦੇਣ ਦੀ ਸ਼ਿਕਾਇਤ ਕੀਤੀ। ਪਰਿਵਾਰਕ ਮੈਂਬਰ ਜਦੋਂ ਬੱਚੀ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਪਤਾ ਲੱਗਿਆ ਕਿ ਬੱਚੀ ਦੀ ਅੱਖ ਦੀ ਪੁਤਲੀ ਫਟ ਗਈ ਹੈ।

ਬੱਚੀ ਦੇ ਮਾਪਿਆਂ ਨੇ ਜਦੋਂ ਇਸ ਸਬੰਧੀ ਸਕੂਲ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਗੱਲ ਸੁਣਨ ਤੋਂ ਪਾਸਾ ਵੱਟਣਾ ਚਾਹਿਆ ਤੇ ਸਿਰਫ ਬੱਚੀ ਦੇ ਪਿਤਾ ਨੂੰ ਅੰਦਰ ਜਾਣ ਦਿੱਤਾ। ਗੱਲ ਨਾ ਸੁਣੇ ਜਾਣ ਦੇ ਰੋਸ ਵਜੋਂ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਬਾਹਰ ਧਰਨਾ ਲਾ ਦਿੱਤਾ।

ਇਸ ਦੀ ਸੂਚਨਾ ਮਿਲਣ ’ਤੇ ਏਸੀਪੀ ਅਸ਼ੋਕ ਕੁਮਾਰ ਉੱਥੇ ਪਹੁੁੰਚੇ ਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਬੱਚੀ ਦੇ ਪਰਿਵਾਰ ਨੇ ਮੰਗ ਕੀਤੀ ਕਿ ਸਕੂਲ ਪ੍ਰਬੰਧਕਾਂ ਅਤੇ ਉਕਤ ਅਧਿਆਪਕਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਮੁੜ ਸਕੂਲ ਸਾਹਮਣੇ ਧਰਨਾ ਲਾਉਣਗੇ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਇਕ ਸਹਿਪਾਠੀ ਵੱਲੋਂ ਮਾਰੀ ਗਈ ਪੈਨਸਿਲ ਨਾਲ ਇਕ ਬੱਚੀ ਦੀ ਅੱਖ ਰੌਸ਼ਨੀ ਚਲੀ ਗਈ ਹੈ।ਇਥੇ ਪੁਲਿਸ ਲਾਈਨ ਸਥਿਤ ਇਕ ਸਕੂਲ ਵਿਚ ਪਹਿਲੀ ਜਮਾਤ ਦੀ …

Leave a Reply

Your email address will not be published. Required fields are marked *