ਆਈ ਤਾਜਾ ਵੱਡੀ ਖਬਰ

ਕੋਰਨਾ ਦਾ ਤਾਂਡਵ ਦਿਨੋ ਦਿਨ ਵਧ ਦਾ ਹੀ ਜਾ ਰਿਹਾ ਹੈ ਇਸਦੇ ਘਟਣ ਦੀ ਹਜੇ ਕੋਈ ਉਮੀਦ ਨਹੀਂ ਦਿਸ ਰਹੀ। ਕੋਰੋਨਾ ਦਾ ਕਰਕੇ ਸਾਰੇ ਦੇਸ਼ ਦੇ ਸਕੂਲ ਬੰਦ ਪਏ ਹੋਏ ਹਨ। ਕਈ ਮਾਪੇ ਚਾਹੁੰਦੇ ਹਨ ਕੇ ਸਕੂਲਾਂ ਨੂੰ ਖੋਲ ਦੇਣਾ ਚਾਹੀਦਾ ਹੈ ਅਤੇ ਕਈ ਕਹਿ ਰਹੇ ਹਨ ਕੇ ਸਕੂਲਾਂ ਨੂੰ ਨਹੀਂ ਖੋਲ੍ਹਣਾ ਚਾਹੀਦਾ। ਪੰਜਾਬ ਵਿਚ ਸਕੂਲਾਂ ਦੇ ਬਾਰੇ ਅੱਜ ਵੱਡੀ ਖਬਰ ਆਈ ਹੈ।

ਭਵਾਨੀਗੜ੍ਹ: ਪੰਜਾਬ ਦੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਤੱਕ ਕੋਰੋਨਾ ਮਹਾਮਾਰੀ ਤੋਂ ਰਾਹਤ ਨਹੀਂ ਮਿਲਦੀ, ਉਦੋਂ ਤੱਕ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।

ਸਿੰਗਲਾ ਅੱਜ ਪਿੰਡ ਚੰਨੋਂ ਵਿਖੇ ਪਾਰਟੀ ਵਰਕਰ ਹਾਕਮ ਸਿੰਘ ਦੇ ਪਿਤਾ ਕਰਨੈਲ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸ ਮੌਕੇ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਰਕਾਰ ਬੱਚਿਆਂ ਦੀ ਸਿਹਤ ਪ੍ਰਤੀ ਸੰਜੀਦਾ ਹੈ ਅਤੇ ਉਨ੍ਹਾਂ ਦਾ ਕੋਰੋਨਾ ਤੋਂ ਬਚਾਅ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਜਿੰਮੇਵਾਰੀ ਹੈ।

ਇਸ ਲਈ ਕੋਰੋਨਾ ਵਾਇਰਸ ਸਬੰਧੀ ਕੋਈ ਰਾਹਤ ਮਿਲਣ ਤੱਕ ਸਕੂਲ ਨਹੀਂ ਖੋਲੇ ਜਾਣਗੇ। ਸਿੰਗਲਾ ਨੇ ਪਿੰਡ ਘਰਾਚੋਂ ‘ਚ ਦਲਿਤਾਂ ਦੇ ਰਾਖਵੇਂ ਹਿੱਸੇ ਦੀ ਪੰਚਾਇਤੀ ਜਮੀਨ ਦੇ ਭਖੇ ਮਾਮਲੇ ਸਬੰਧੀ ਕਿਹਾ ਕਿ ਸਰਕਾਰ ਨੇ ਹਮੇਸ਼ਾ ਦਲਿਤਾਂ ਦੇ ਹੱਕ ਦੀ ਗੱਲ ਕੀਤੀ ਹੈ ਤੇ ਕਰਦੀ ਰਹੇਗੀ ਪਰੰਤੂ ਦਲਿਤਾਂ ਦਾ ਇਹ ਮਾਮਲਾ ਕੋਰਟ ਵਿੱਚ ਵਿਚਾਰ ਅਧੀਨ ਹੈ ਤੇ ਇਸ ਸਬੰਧੀ ਕੋਰਟ ਜੋ ਵੀ ਫੈਸਲਾ ਕਰਦੀ ਹੈ, ਮੰਨਣਯੋਗ ਹੋਵੇਗਾ।

ਇਸ ਮੌਕੇ ਉਨ੍ਹਾਂ ਨਾਲ ਜਗਤਾਰ ਨਮਾਦਾ, ਬਿੱਲੂ ਲੋਮਿਸ਼, ਬਲਵਿੰਦਰ ਸਿੰਘ, ਰਣਧੀਰ ਸਿੰਘ, ਸਾਹਿਬ ਸਿੰਘ ਭੜੋ, ਜੀਵਨ ਚੰਨੋ, ਹਰਬੰਸ ਸਿੰਘ, ਪ੍ਰੀਤਮ ਸਿੰਘ, ਰਾਮ ਸਰੂਪ ਸਿੰਘ ਆਦਿ ਪਾਰਟੀ ਵਰਕਰ ਹਾਜ਼ਰ ਸਨ।
The post ਪੰਜਾਬ ਚ ਸਕੂਲਾਂ ਨੂੰ ਖੋਲਣ ਬਾਰੇ ਸਰਕਾਰ ਨੇ ਕੀਤਾ ਇਹ ਫੈਸਲਾ appeared first on Sanjhi Sath.
ਆਈ ਤਾਜਾ ਵੱਡੀ ਖਬਰ ਕੋਰਨਾ ਦਾ ਤਾਂਡਵ ਦਿਨੋ ਦਿਨ ਵਧ ਦਾ ਹੀ ਜਾ ਰਿਹਾ ਹੈ ਇਸਦੇ ਘਟਣ ਦੀ ਹਜੇ ਕੋਈ ਉਮੀਦ ਨਹੀਂ ਦਿਸ ਰਹੀ। ਕੋਰੋਨਾ ਦਾ ਕਰਕੇ ਸਾਰੇ ਦੇਸ਼ ਦੇ …
The post ਪੰਜਾਬ ਚ ਸਕੂਲਾਂ ਨੂੰ ਖੋਲਣ ਬਾਰੇ ਸਰਕਾਰ ਨੇ ਕੀਤਾ ਇਹ ਫੈਸਲਾ appeared first on Sanjhi Sath.
Wosm News Punjab Latest News