ਕੋਰੋਨਾ ਦਾ ਕਹਿਰ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸਖਤੀ ਹੋਰ ਵਧਾ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਨੇ ਪੰਜਾਬ ਵਿੱਚ 15 ਮਈ ਤੱਕ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ ਹਨ। ਇਨ੍ਹਾਂ ਪਾਬੰਦੀਆਂ ਨੂੰ ਮਿੰਨੀ ਲੌਕਡਾਊਨ ਕਿਹਾ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੀ-ਕੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

1. ਬਾਹਰਲੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਹੁਣ ਕਰੋਨਾ ਦੀ ਨੈਗੇਟਿਵ ਰਿਪੋਰਟ ਨਾਲ ਹੀ ਦਾਖਲਾ ਮਿਲ ਸਕੇਗਾ ਜਾਂ ਦੋ ਹਫਤਿਆਂ ਅੰਦਰ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲਏ ਜਾਣ ਵਾਲਾ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੋਵੇਗਾ।
2. ਹੁਣ ਪਿੰਡਾਂ ਵਿੱਚ ਠੀਕਰੀ ਪਹਿਰੇ ਲੱਗਣਗੇ ਜਦਕਿ ਸ਼ਹਿਰਾਂ ’ਚ ਹਫ਼ਤਾਵਾਰੀ ਮੰਡੀਆਂ ਬੰਦ ਰਹਿਣਗੀਆਂ।

3. ਰੋਜ਼ਾਨਾ ਰਾਤਰੀ ਕਰਫਿਊ ਸ਼ਾਮ ਨੂੰ ਛੇ ਤੋਂ ਸਵੇਰੇ ਪੰਜ ਵਜੇ ਤੱਕ ਰਹੇਗਾ ਤੇ ਹਫ਼ਤਾਵਾਰੀ ਲੌਕਡਾਊਨ ਸ਼ੁੱਕਰਵਾਰ ਸ਼ਾਮ 6 ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।
4. ਪਬਲਿਕ ਟਰਾਂਸਪੋਰਟ 50 ਫੀਸਦੀ ਸਮਰੱਥਾ ਨਾਲ ਚੱਲ ਸਕੇਗੀ।
5. ਕਾਰਾਂ ਤੇ ਹੋਰ ਵਾਹਨਾਂ ’ਚ ਸਿਰਫ਼ ਦੋ ਲੋਕ ਹੀ ਸਫ਼ਰ ਕਰ ਸਕਣਗੇ ਜਦਕਿ ਦੋਪਹੀਆ ਵਾਹਨਾਂ ’ਤੇ ਸਿਰਫ਼ ਇੱਕ ਵਿਅਕਤੀ ਹੀ ਸਫ਼ਰ ਕਰ ਸਕੇਗਾ।

6. ਸਿਨੇਮਾ ਹਾਲ, ਬਾਰ, ਜਿਮ, ਸਵਿਮਿੰਗ ਪੂਲ, ਕੋਚਿੰਗ ਸੈਂਟਰ ਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ।
7. ਰੈਸਟੋਰੈਂਟ ਵਗੈਰਾ ਤੋਂ ਰਾਤ 9 ਵਜੇ ਤੱਕ ਸਿਰਫ਼ ਹੋਮ ਡਲਿਵਰੀ ਹੋ ਸਕੇਗੀ।
8. ਸਕੂਲਾਂ ਤੇ ਕਾਲਜਾਂ ਸਮੇਤ ਵਿੱਦਿਅਕ ਅਦਾਰੇ ਬੰਦ ਰਹਿਣਗੇ ਜਦਕਿ ਮੈਡੀਕਲ ਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ।

9. ਸਾਰੀਆਂ ਭਰਤੀ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
10. ਸਿਆਸੀ ਇਕੱਠਾਂ ਤੇ ਹਰ ਤਰ੍ਹਾਂ ਦੇ ਸਮਾਗਮਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
11. ਸਰਕਾਰੀ ਦਫ਼ਤਰ ਤੇ ਬੈਂਕ ਹੁਣ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ ਜਦਕਿ ਪ੍ਰਾਈਵੇਟ ਦਫ਼ਤਰ ਬੰਦ ਰਹਿਣਗੇ ਤੇ ਇਨ੍ਹਾਂ ਦੇ ਮੁਲਾਜ਼ਮ ‘ਵਰਕ ਫਰਾਮ ਹੋਮ’ ਕਰ ਸਕਣਗੇ।

12. ਵਿਆਹ ਤੇ ਹੋਰ ਸਮਾਗਮਾਂ ’ਚ ਹੁਣ ਸਿਰਫ਼ 10 ਲੋਕ ਹੀ ਸ਼ਾਮਲ ਹੋ ਸਕਣਗੇ।
13. ਸਰਕਾਰੀ ਦਫ਼ਤਰਾਂ ਵਿੱਚ 45 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹੈਲਥ ਤੇ ਫਰੰਟ ਲਾਈਨ ਵਰਕਰਾਂ, ਜਿਨ੍ਹਾਂ ਨੇ ਲੰਘੇ 15 ਦਿਨਾਂ ਦੌਰਾਨ ਟੀਕੇ ਦੀ ਇੱਕ ਵੀ ਡੋਜ਼ ਨਹੀਂ ਲਈ, ਨੂੰ ਛੁੱਟੀ ’ਤੇ ਭੇਜਿਆ ਜਾਵੇਗਾ। ਉਹ ਜਦ ਤੱਕ ਵੈਕਸੀਨ ਨਹੀਂ ਲਵਾਉਣਗੇ, ਉਦੋਂ ਤੱਕ ਛੁੱਟੀ ’ਤੇ ਰਹਿਣਗੇ।
14. ਮਾਲ ਮਹਿਕਮੇ ਲਈ ਹਦਾਇਤ ਹੈ ਕਿ ਆਮ ਲੋਕਾਂ ਨੂੰ ਸੰਪਤੀ ਦੀ ਵੇਚ ਵੱਟਤ ਦੀ ਰਜਿਸਟਰੀ ਲਈ ਘੱਟ ਤੋਂ ਘੱਟ ਰਜਿਸਟਰੀਆਂ ਲਈ ਅਗਾਊਂ ਸਮਾਂ ਦੇਵੇ।
15. ਸਰਕਾਰੀ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਘਟਾ ਕੇ ਲੋਕ ਸ਼ਿਕਾਇਤਾਂ ਆਨ ਲਾਈਨ ਢੰਗ ਨਾਲ ਦੂਰ ਕੀਤੀਆਂ ਜਾਣ। news source: abpsanjha
ਕੋਰੋਨਾ ਦਾ ਕਹਿਰ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸਖਤੀ ਹੋਰ ਵਧਾ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਨੇ ਪੰਜਾਬ ਵਿੱਚ 15 ਮਈ ਤੱਕ …
Wosm News Punjab Latest News