Breaking News
Home / Punjab / ਪੰਜਾਬ ਚ’ ਲਗਾਤਾਰ 3 ਦਿਨ ਹੋਵੇਗਾ ਚੱਕਾ ਜਾਮ-ਸਫ਼ਰ ਕਰਨ ਵਾਲੇ ਹੋ ਜਾਓ ਸਾਵਧਾਨ

ਪੰਜਾਬ ਚ’ ਲਗਾਤਾਰ 3 ਦਿਨ ਹੋਵੇਗਾ ਚੱਕਾ ਜਾਮ-ਸਫ਼ਰ ਕਰਨ ਵਾਲੇ ਹੋ ਜਾਓ ਸਾਵਧਾਨ

ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋਂ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੂਬਾ ਸਰਪ੍ਰਸਤ ਕਮਲ ਕੁਮਾਰ, ਉਪ ਚੈਅਰਮੈਨ ਬਲਵਿੰਦਰ ਸਿੰਘ ਰਾਠ, ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਬਲਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਪੰਨੂੰ, ਹਰਕੇਸ਼ ਵਿੱਕੀ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨਾਲ ਪੁਰਾਣੇ ਮੁੱਖ ਮੰਤਰੀ ਦੇ ਸਮੇਂ 14 ਸਤੰਬਰ 2021 ਨੂੰ ਮੀਟਿੰਗ ਵਿਚ ਕੀਤੇ ਫ਼ੈਸਲੇ ਨਵੇਂ ਮੁੱਖ ਮੰਤਰੀ ਬਣਨ ਦਾ ਬਹਾਨਾ ਬਣਾ ਕੇ ਟਾਲਮਟੋਲ ਕੀਤਾ ਜਾ ਰਿਹਾ ਹੈ

ਜਦਕਿ ਅਧਿਕਾਰੀ ਪਹਿਲਾਂ ਵਾਲੇ ਹਨ। ਕੁਝ ਫੈਸਲੇ ਮਹਿਕਮੇ ਪੱਧਰ ਦੇ ਹਨ। ਪੱਕਾ ਕਰਨ ਦੀ ਮੰਗ ਨੂੰ ਛੱਡ ਕੇ ਬਾਕੀ 14 ਸਤੰਬਰ ਦੀ ਮੀਟਿੰਗ ਵਿੱਚ ਕੀਤੇ ਫ਼ੈਸਲੇ ਜਿਵੇਂ 30 ਫ਼ੀਸਦੀ ਤਨਖ਼ਾਹ ਦਾ ਵਾਧਾ ਅਤੇ ਹਰ ਸਾਲ 5 ਫ਼ੀਸਦੀ ਵਾਧਾ, 525 ਦੀ ਕਟੋਤੀ ਬੰਦ, ਫਾਰਗ ਕਰਮਚਾਰੀ ਨੂੰ ਤੁਰੰਤ ਬਹਾਲ ਕਰਨ ਵਰਗੇ ਫ਼ੈਸਲਿਆਂ ’ਤੇ ਸਹਿਮਤੀ ਹੋਈ ਸੀ ਤਰੁੰਤ ਲਾਗੂ ਕੀਤਾ ਜਾਵੇ ।

ਗੁਰਪ੍ਰੀਤ ਸਿੰਘ ਕੰਬੋਜ਼, ਗੁਰਸੇਵਕ ਸਿੰਘ, ਹਰਜਿੰਦਰ ਸਿੰਘ, ਪ੍ਰਧਾਨ ਪੱਪੂ, ਜਤਿੰਦਰ ਸਿੰਘ, ਜੋਧ ਸਿੰਘ, ਪ੍ਰਦੀਪ ਕੁਮਾਰ, ਜਗਤਾਰ ਸਿੰਘ, ਸਤਨਾਮ ਸਿੰਘ, ਰਾਜਵੰਤ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ 8 ਦਿਨ ਦਾ ਸਮਾਂ ਮੰਗਿਆ ਗਿਆ ਸੀ। ਯੂਨੀਅਨ ਵਲੋਂ ਹੜਤਾਲ ਨੂੰ 28 ਤਕ ਪੋਸਟਪੋਨ ਕੀਤਾ ਗਿਆ ਸੀ। ਹੁਣ ਨਵੇਂ ਮੁੱਖ ਮੰਤਰੀ ਪੰਜਾਬ ਵਲੋਂ ਸਮੇਂ ਦੀ ਮੰਗ ਕੀਤੀ ਜਾ ਰਹੀ ਹੈ,

ਜਿਸ ਲਈ ਆਪਣੀਆਂ ਮੰਗਾਂ ਮੰਨਵਾਉਣ ਅਤੇ ਮੰਨੀਆਂ ਮੰਗਾਂ ਲਾਗੂ ਕਰਾਉਣ ਸਬੰਧੀ ਅੱਜ ਠੋਸ ਫ਼ੈਸਲੇ ਲਏ ਗਏ, ਜਿਸ ਵਿਚ 24 ਸਤੰਬਰ ਨੂੰ ਪੰਜਾਬ ਦੇ ਸਾਰੇ ਬੱਸ ਸਟੈਂਡ 2 ਘੰਟੇ ਬੰਦ ਕਰਨ ,ਕਿਸਾਨੀ ਸੰਘਰਸ਼ ਵਿਚ ਹਮਾਇਤ ਕਰਨ ਲਈ 27 ਨੂੰ ਯੂਨੀਅਨ ਵਲੋਂ ਸਾਰੇ ਸ਼ਹਿਰਾਂ ਵਿਚ ਧਰਨਿਆਂ ਵਿਚ ਸ਼ਮੂਲੀਅਤ ਕਰਨ, 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਜ਼ਿਲ੍ਹਾ ਪੱਧਰ ‘ਤੇ ਮਨਾਉਣ ਤੋਂ ਬਾਅਦ ਵਰਕਰਾਂ ਨੂੰ ਲਾਮਬੰਦ ਕਰਨ ਲਈ 6 ਅਕਤੂਬਰ ਨੂੰ ਗੇਟ ਰੈਲੀਆਂ ਕਰਕੇ 11-12-13 ਅਕਤੂਬਰ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ 12 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਦੀ ਰਹਾਇਸ਼ ਅੱਗੇ ਧਰਨਾ ਅਤੇ ਸੂਬਾ ਪੱਧਰੀ ਰੋਸ ਰੈਲੀ ਕਰਕੇ ਤਿੱਖੇ ਸੰਘਰਸ਼ ਕਰਨ ਦੇ ਨਾਲ-ਨਾਲ ਜੇਕਰ ਫੇਰ ਵੀ ਸਰਕਾਰ ਨੇ ਹੱਲ ਨਾ ਕੀਤਾ ਤਾਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਮੌਕੇ ਸਨਦੀਪ ਗਰੇਵਾਲ , ਕੁਲਦੀਪ ਮੋਮੀ, ਬਲਜਿੰਦਰ ਸਿੰਘ ਕੈਸ਼ੀਅਰ,ਸਹਾ ਸੈਕਟਰੀ ਜਲੋਰ ਸਿੰਘ, ਪ੍ਰੈੱਸ ਸਕੱਤਰ ਸ਼ਿਵ ਕੁਮਾਰ, ਸੁਖਦੇਵ ਸਿੰਘ,ਰਾਜ ਕੁਮਾਰ, ਰਾਜਵੰਤ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ, ਅਮਰੀਕ ਸਿੰਘ, ਬਾਜ਼ ਸਿੰਘ ਸਮੇਤ ਪੀ ਆਰ ਟੀ ਸੀ ਅਤੇ ਪਨਬੱਸ ਦੇ ਸਾਰੇ ਡਿਪੂ ਪ੍ਰਧਾਨ ਅਤੇ ਸੈਕਟਰੀ ਸ਼ਾਮਲ ਹੋਏ ।

ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋਂ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੂਬਾ ਸਰਪ੍ਰਸਤ ਕਮਲ ਕੁਮਾਰ, ਉਪ ਚੈਅਰਮੈਨ ਬਲਵਿੰਦਰ ਸਿੰਘ ਰਾਠ, ਪ੍ਰਧਾਨ ਰੇਸ਼ਮ ਸਿੰਘ …

Leave a Reply

Your email address will not be published. Required fields are marked *