Breaking News
Home / Punjab / ਪੰਜਾਬ ਚ’ ਬੱਸਾ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ-ਦੇਖੋ ਪੂਰੀ ਖ਼ਬਰ

ਪੰਜਾਬ ਚ’ ਬੱਸਾ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ-ਦੇਖੋ ਪੂਰੀ ਖ਼ਬਰ

ਬੱਸਾਂ ‘ਚ ਦਿੱਲੀ ਅਤੇ ਉਸ ਤੋਂ ਅੱਗੇ ਲਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ ਹੈ ਕਿਉਂਕਿ ਦਿੱਲੀ ਸਰਕਾਰ ਨੇ ਪੰਜਾਬ ਦੀਆਂ ਬੱਸਾਂ ‘ਤੇ ਲਾਈ ਰੋਕ ਹਟਾ ਲਈ ਹੈ। ਫਿਲਹਾਲ ਜਿਹੜਾ ਨਿਯਮ ਬਣਾਇਆ ਗਿਆ ਹੈ, ਉਸ ਮੁਤਾਬਕ ਪੰਜਾਬ ਟਰਾਂਸਪੋਰਟ ਮਹਿਕਮੇ ਕੋਲ ਦਿੱਲੀ ਜਾਣ ਵਾਲੇ ਟਾਈਮ ਟੇਬਲ ਮੁਤਾਬਕ 50 ਫ਼ੀਸਦੀ ਬੱਸਾਂ ਨੂੰ ਚਲਾਉਣ ਦੀ ਮਨਜ਼ੂਰੀ ਹੋਵੇਗੀ। ਵੋਲਵੋ ਬੱਸਾਂ ਦੀ ਸਰਵਿਸ ਫਿਲਹਾਲ ਬੰਦ ਰਹੇਗੀ ਅਤੇ ਉਨ੍ਹਾਂ ਦੇ ਚੱਲਣ ‘ਚ ਅਜੇ ਸਮਾਂ ਲੱਗਣ ਦੇ ਆਸਾਰ ਹਨ। ਪੰਜਾਬ ਰੋਡਵੇਜ਼ ਨੇ ਦਿੱਲੀ ‘ਚ ਬੱਸਾਂ ਚੱਲਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਬੱਸਾਂ ਦੇ ਟਾਈਮ ਟੇਬਲ ਮੁਤਾਬਕ 50 ਫ਼ੀਸਦੀ ਬੱਸਾਂ ਰਵਾਨਾ ਕਰ ਦਿੱਤੀਆਂ ਹਨ, ਜਿਸ ਕਾਰਨ ਹੁਣ ਬੱਸਾਂ ਦਿੱਲੀ ਦੇ ਕੁੰਡਲੀ ਬੈਰੀਅਰ ਦੀ ਜਗ੍ਹਾ ਅੰਤਰਰਾਸ਼ਟਰੀ ਬੱਸ ਅੱਡੇ ਤੱਕ ਸਫ਼ਰ ਕਰਨਗੀਆਂ।

ਤਾਲਾਬੰਦੀ ਦੇ 7 ਮਹੀਨਿਆਂ ਬਾਅਦ ਦਿੱਲੀ ਲਈ ਬੱਸਾਂ ਚੱਲਣ ਨਾਲ ਟਰਾਂਸਪੋਰਟ ਮਹਿਕਮੇ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਲੰਮੇ ਸਮੇਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੱਸਾਂ ਚਲਾਉਣ ਦੀ ਇਜਾਜ਼ਤ ਮਿਲਣ ‘ਚ ਕਈ ਮਹੀਨਿਆਂ ਦਾ ਸਮਾਂ ਲੱਗ ਗਿਆ। ਟਰਾਂਸਪੋਰਟ ਮਹਿਕਮੇ ਵੱਲੋਂ ਪੰਜਾਬ ਦੇ ਸਾਰੇ ਡਿਪੂਆਂ ਨੂੰ ਵੱਧ ਤੋਂ ਵੱਧ ਬੱਸਾਂ ਚਲਾਉਣ ਦੇ ਹੁਕਮ ਦਿੱਤੇ ਗਏ ਹਨ, ਤਾਂਕਿ ਯਾਤਰੀਆਂ ਨੂੰ ਸਹੂਲਤ ਮਿਲ ਸਕੇ।ਬੱਸਾਂ ਚੱਲਣ ਤੋਂ ਬਾਅਦ ਰੋਡਵੇਜ਼/ਪਨਬੱਸ ਦੀਆਂ ਬੱਸਾਂ ‘ਤੇ ਦਿੱਲੀ ਦਾ ਸਲੋਗਨ ਲਾ ਕੇ ਉਨ੍ਹਾਂ ਨੂੰ ਚਲਾਇਆ ਗਿਆ, ਜਿਸ ਨਾਲ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਬੱਸਾਂ ‘ਚ ਸਫ਼ਰ ਕਰਨ ਵਾਲੇ ਵੱਡੀ ਗਿਣਤੀ ‘ਚ ਦਿੱਲੀ ਅਤੇ ਉਸ ਤੋਂ ਅੱਗੇ ਜਾਣ ਲਈ ਰਵਾਨਾ ਹੋਏ।

ਟਰੇਨਾਂ ਬੰਦ ਹੋਣ ਕਾਰਨ ਸਫ਼ਰ ਕਰਨ ਵਾਲੇ ਯਾਤਰੀ ਪਹਿਲਾਂ ਤੋਂ ਵੱਧ ਗਿਣਤੀ ‘ਚ ਵੇਖੇ ਜਾ ਰਹੇ ਹਨ ਅਤੇ ਦਿੱਲੀ ਖੁੱਲ੍ਹਣ ਤੋਂ ਬਾਅਦ ਇਸ ‘ਚ ਹੋਰ ਵਾਧਾ ਹੋਣਾ ਯਕੀਨੀ ਹੈ। ਇਸੇ ਦੇ ਮੱਦੇਨਜ਼ਰ ਜਿੱਥੇ ਚੰਡੀਗੜ੍ਹ ‘ਚ ਬੈਠੇ ਟਰਾਂਸਪੋਰਟ ਮਹਿਕਮੇ ਦੇ ਉੱਚ ਅਧਿਕਾਰੀਆਂ ਨੇ ਬੱਸ ਸਰਵਿਸ ‘ਤੇ ਨਜ਼ਰਾਂ ਗੱਡੀਆ ਹੋਈਆਂ ਹਨ, ਉਥੇ ਹੀ ਸਬੰਧਤ ਡਿਪੂਆਂ ਦੇ ਜੀ. ਐੱਮ. ਵੀ ਚੌਕਸ ਹੋ ਚੁੱਕੇ ਹਨ ਅਤੇ ਇਸ ਮਾਮਲੇ ‘ਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤ ਰਹੇ।

ਅਧਿਕਾਰੀਆਂ ਨੇ ਕਿਹਾ ਕਿ 50 ਫ਼ੀਸਦੀ ਰੂਟ ਦਿੱਲੀ ਦੇ ਚਲਾਏ ਜਾਣਗੇ, ਜਦਕਿ ਬਾਕੀ ਦੇ ਰੂਟ ਹਰਿਆਣਾ ਲਈ ਚੱਲਣਗੇ। ਵੇਖਣ ‘ਚ ਆਇਆ ਹੈ ਕਿ ਬੱਸ ਸਰਵਿਸ ਨਾਲ ਵਪਾਰੀ ਵਰਗ ਨੇ ਵੀ ਰਾਹਤ ਮਹਿਸੂਸ ਕੀਤੀ ਹੈ ਕਿਉਂਕਿ ਟਰੇਨਾਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਦਿੱਲੀ ਜਾਣ ਲਈ ਬੱਸਾਂ ਬਦਲਣੀਆਂ ਪੈਂਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਸਮੇਂ ਦੀ ਬਰਬਾਦੀ ਹੁੰਦੀ ਸੀ।

ਹਰਿਆਣਾ ਰੋਡਵੇਜ਼ ਦੀਆਂ ਪੰਜਾਬ ‘ਚੋਂ ਲੰਘਣ ਵਾਲੀਆਂ ਬੱਸਾਂ ‘ਚ ਵੀ ਯਾਤਰੀਆਂ ‘ਚ ਭਾਰੀ ਇਜ਼ਾਫਾ ਵੇਖਣ ਨੂੰ ਮਿਲਿਆ। ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਸ਼ਿਮਲਾ ਅਤੇ ਧਰਮਸ਼ਾਲਾ ਨੂੰ ਆਉਣ-ਜਾਣ ਵਾਲੀਆਂ ਬੱਸਾਂ ‘ਚ ਯਾਤਰੀਆਂ ਦੀ ਗਿਣਤੀ ਕੁਝ ਘੱਟ ਰਹੀ। ਅਧਿਕਾਰੀਆਂ ਨੇ ਕਿਹਾ ਕਿ ਮੌਸਮ ਦੇ ਕਰਵਟ ਲੈਣ ਕਾਰਣ ਸੈਲਾਨੀ ਅਜੇ ਰੁਟੀਨ ਵਾਂਗ ਸਫ਼ਰ ਨਹੀਂ ਕਰ ਰਹੇ। ਇਸ ਦਾ ਕਾਰਨ ਕੋਰੋਨਾ ਦਾ ਡਰ ਕਿਹਾ ਜਾ ਸਕਦਾ ਹੈ। ਆਉਣ ਵਾਲੇ ਦਿਨਾਂ ‘ਚ ਹਿਮਾਚਲ ਦੇ ਰੂਟ ‘ਤੇ ਰੁਝੇਵਾਂ ਵਧਣ ਦੇ ਆਸਾਰ ਹਨ।

The post ਪੰਜਾਬ ਚ’ ਬੱਸਾ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ-ਦੇਖੋ ਪੂਰੀ ਖ਼ਬਰ appeared first on Sanjhi Sath.

ਬੱਸਾਂ ‘ਚ ਦਿੱਲੀ ਅਤੇ ਉਸ ਤੋਂ ਅੱਗੇ ਲਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ ਹੈ ਕਿਉਂਕਿ ਦਿੱਲੀ ਸਰਕਾਰ ਨੇ ਪੰਜਾਬ ਦੀਆਂ ਬੱਸਾਂ ‘ਤੇ ਲਾਈ ਰੋਕ ਹਟਾ ਲਈ ਹੈ। ਫਿਲਹਾਲ …
The post ਪੰਜਾਬ ਚ’ ਬੱਸਾ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *