Breaking News
Home / Punjab / ਪੰਜਾਬ ਚ’ ਬਿਜਲੀ ਵਰਤਣ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

ਪੰਜਾਬ ਚ’ ਬਿਜਲੀ ਵਰਤਣ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

ਪੰਜਾਬ ‘ਚ ਆਉਂਦੇ ਦੋ ਦਿਨਾਂ ਦੌਰਾਨ ਹਨੇਰਾ ਛਾ ਸਕਦਾ ਹੈ। ਦਰਅਸਲ ਪਿਛਲੇ ਦੋ ਹਫ਼ਤਿਆਂ ਤੋਂ ਰੇਲ ਗੱਡੀਆਂ ਦੀ ਮੁਕੰਮਲ ਆਵਾਜਾਈ ਬੰਦ ਹੋਣ ਕਾਰਨ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਨਹੀਂ ਹੋ ਸਕੀ ਹੈ, ਜਿਸ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਵਿਚ ਕੋਲੇ ਦੀ ਕਮੀ ਨੂੰ ਦੇਖਦੇ ਹੋਏ ਸਰਕਾਰ ਨੇ ਤਿੰਨ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਹੈ।

ਇਸ ਸੰਬੰਧੀ ਬਕਾਇਦਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਕ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਆਖਿਆ ਹੈ ਕਿ ਜੇਕਰ ਕਿਸਾਨਾਂ ਵਲੋਂ ਰੇਲ ਆਵਾਜਾਈ ਬਹਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਦੋ ਦਿਨਾਂ ਦੌਰਾਨ ਪੰਜਾਬ ਹਨ੍ਹੇਰੇ ਵਿਚ ਡੁੱਬ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਡਾਇਰੈਕਟਰ ਨੇ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ ਸਿਰਫ ਦੋ ਦਿਨਾਂ ਦਾ ਕੋਲਾ ਬਾਕੀ ਬਚਿਆ ਹੈ। ਲਿਹਾਜ਼ਾ ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਰੇਲ ਆਵਾਜਾਈ ਵਿਚ ਢਿੱਲ ਦੇਣ ਦੀ ਅਪੀਲ ਕੀਤੀ ਹੈ।

ਸੂਤਰ ਮੁਤਾਬਕ ਪ੍ਰਾਈਵੇਟ ਥਰਮਲ ਪਲਾਂਟਾਂ ਕੋਲ ਵੀ ਤਿੰਨ ਦਿਨਾਂ ਦਾ ਕੋਲਾ ਬਚਿਆ ਹੈ। ਜੇਕਰ ਆਉਂਦੇ ਦਿਨਾਂ ਵਿਚ ਕੋਲੇ ਦੀ ਸਪਲਾਈ ਨਾ ਹੋਈ ਤਾਂ ਪੰਜਾਬ ਵਿਚ ਬਲੈਕ ਆਊਟ ਹੋ ਸਕਦਾ ਹੈ। ਜੇਕਰ ਆਉਂਦੇ ਦਿਨਾਂ ਵਿਚ ਕੋਲੇ ਦੀ ਸਪਲਾਈ ਨਹੀਂ ਹੁੰਦੀ ਤਾਂ ਨੈਸ਼ਨਲ ਗਰਿੱਡ ‘ਤੇ ਵੀ ਬਿਜਲੀ ਦਾ ਲੋਡ ਵੱਧ ਸਕਦਾ ਹੈ। ਬੇਸ਼ੱਕ ਕਿਸਾਨਾਂ ਨੇ ਲਾਇਨਾਂ ‘ਤੇ ਪੱਕੇ ਡੇਰੇ ਲਾਏ ਹੋਏ ਹਨ, ਫਿਰ ਵੀ ਪੰਜਾਬ ਸਰਕਾਰ ਨੂੰ ਕੋਲੇ ਦੀਆਂ ਗੱਡੀਆਂ ਆਉਣ ਦੀ ਉਮੀਦ ਬਣੀ ਹੋਈ ਹੈ।

ਇੱਥੇ ਇਹ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੀਆਂ 31 ਕਿਸਾਨ ਯੂਨੀਅਨਾਂ ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰਦਿਆਂ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਰੇਲਵੇ ਬੋਰਡ ਨੇ 24 ਸਤੰਬਰ ਤੋਂ ਰੇਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਸੀ।  ਕਿਸਾਨ ਮਜਦੂਰ ਸੰਘਰਸ਼ ਤਾਲਮੇਲ ਕਮੇਟੀ ਨੇ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ 24 ਸਤੰਬਰ ਤੋਂ ਰੇਲਵੇ ਲਾਈਨਾਂ ‘ਤੇ ਧਰਨਾ ਸ਼ੁਰੂ ਕਰ ਦਿੱਤਾ ਸੀ, ਜਦੋਂ ਕਿ ਬਾਕੀ ਕਿਸਾਨ ਜਥੇਬੰਦੀਆਂ ਨੇ ਇਕ ਅਕਤੂਬਰ ਤੋਂ ਪੰਜਾਬ ਦੀਆਂ ਸਮੁੱਚੀਆਂ ਰੇਲਵੇ ਲਾਈਨਾਂ ‘ਤੇ ਅਣਮਿਥੇ ਸਮੇਂ ਲਈ ਡੇਰਾ ਲਾਇਆ ਹੋਇਆ ਹੈ।

ਉਧਰ ਬਿਜਲੀ ਸੰਕਟ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਿਸਾਨਾਂ ਨੂੰ ਕੋਲੇ ਅਤੇ ਡੀ.ਏ.ਪੀ ਖਾਦ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਭਾਰ ਢੋਹਣ ਵਾਲੀਆਂ ਰੇਲ ਗੱਡੀਆਂ ਲਈ ਆਵਾਜਾਈ ਖੋਲ੍ਹਣ ਦੀ ਅਪੀਲ ਕਰ ਚੁੱਕੇ ਹਨ ਪਰ ਕਿਸਾਨਾਂ ਨੇ ਮੁੱਖ ਮੰਤਰੀ ਦੀ ਅਪੀਲ ਨੂੰ ਇਹ ਕਹਿਕੇ ਰੱਦ ਕਰ ਦਿੱਤਾ ਹੈ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਦੇ ਸੀਜਨ ਦਾ ਪਤਾ ਹੈ। ਕਿਸਾਨ ਆਗੂ ਬੂਟਾ ਸਿੰਘ ਬੂਰਜ ਗਿੱਲ ਕਹਿ ਚੁੱਕੇ ਹਨ ਕਿ ਜਦੋਂ ਕਿਸਾਨਾਂ ਨੂੰ ਕਣਕ ਬੀਜਣ ਲਈ ਖਾਦ ਦੀ ਜਰੂਰਤ ਹੋਵੇਗੀ ਤਾਂ ਉਹ ਰੇਲ ਗੱਡੀਆਂ ਨੂੰ ਰਾਹਤ ਦੇਣ ਬਾਰੇ ਸੋਚਣਗੇ ਪਰ ਕੋਲੇ ਦੀ ਗੱਡੀਆਂ ਨੂੰ ਕਿਸੀ ਕੀਮਤ ਵਿਚ ਚਾਲੂ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਕਿਸਾਨ ਰੇਲ ਆਵਾਜਾਈ ਵਿਚ ਢਿੱਗ ਨਹੀਂ ਦਿੰਦੇ ਤਾਂ ਇਸ ਨਾਲ ਸਰਕਾਰ ਦੀ ਚਿੰਤਾ ਦਾ ਵਧੇਗੀ ਹੀ, ਇਸ ਦੇ ਨਾਲ ਹੀ ਲੋਕਾਂ ਅਤੇ ਹੋਰ ਉਦਯੋਗਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।

The post ਪੰਜਾਬ ਚ’ ਬਿਜਲੀ ਵਰਤਣ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ appeared first on Sanjhi Sath.

ਪੰਜਾਬ ‘ਚ ਆਉਂਦੇ ਦੋ ਦਿਨਾਂ ਦੌਰਾਨ ਹਨੇਰਾ ਛਾ ਸਕਦਾ ਹੈ। ਦਰਅਸਲ ਪਿਛਲੇ ਦੋ ਹਫ਼ਤਿਆਂ ਤੋਂ ਰੇਲ ਗੱਡੀਆਂ ਦੀ ਮੁਕੰਮਲ ਆਵਾਜਾਈ ਬੰਦ ਹੋਣ ਕਾਰਨ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਨਹੀਂ …
The post ਪੰਜਾਬ ਚ’ ਬਿਜਲੀ ਵਰਤਣ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *