ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿਚ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਦੇ ਲਈ ਆ ਰਹੀ ਹੈ ਕੋਰੋਨਾ ਦਾ ਕਰਕੇ ਪੰਜਾਬ ਦੇ ਲੋਕਾਂ ਦੇ ਕੰਮ ਕਾਜ ਬੰਦ ਪੈ ਹੋਏ ਹਨ ਇਸ ਲਈ ਬਹੁਤ ਵੱਡੀ ਤਾਦਾਤ ਵਿਚ ਲੋਕਾਂ ਨੇ ਬਿਲ ਜਮਾ ਨਹੀਂ ਕਰਾਏ ਹੋਏ ਪਰ ਹੁਣ ਅਜਿਹੀ ਖਬਰ ਆ ਰਹੀ ਹੈ ਜਿਸ ਨਾਲ ਅਜਿਹੇ ਲੋਕ ਸਾਵਧਾਨ ਹੋ ਜਾਣ ਕਿਉਂਕਿ ਪਾਵਰ ਨਿਗਮ ਨੇ ਸ਼ੁੱਕਰਵਾਰ ਤੋਂ ਧੜੱਲੇ ਨਾਲ ਬਿਜਲੀ ਕੁਨੈਕਸ਼ਨ ਕੱ -ਟ- ਣ ਦੀ ਯੋਜਨਾ ਤਿਆਰ ਕਰ ਲਈ ਹੈ। ਇਸ ਦੇ ਲਈ ਜਲੰਧਰ ‘ਚ ਦਰਜਨਾਂ ਟੀਮਾਂ ਨੂੰ ਸਵੇਰੇ ਹੀ ਰਵਾਨਾ ਕੀਤਾ ਜਾ ਰਿਹਾ ਹੈ।

ਮਹਿਕਮੇ ਵੱਲੋਂ ਲਿਸਟਾਂ ਤਿਆਰ ਕਰ ਲਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਵਰ ਨਿਗਮ ਮੈਨੇਜਮੈਂਟ ਪਟਿਆਲਾ ਵੱਲੋਂ ਰਿਕਵਰੀ ਲਈ ਦਬਾਅ ਵਧਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਕੋਲ ਕੁਨੈਕਸ਼ਨ ਕੱਟਣ ਤੋਂ ਇਲਾਵਾ ਹੋਰ ਕੋਈ ਰਸਤਾ ਬਾਕੀ ਨਹੀਂ ਬਚਿਆ। ਜਿਹੜੇ ਖਪਤਕਾਰ ਮਹਿਕਮੇ ਦੀ ਕਾਰਵਾਈ ਤੋਂ ਬਚਣਾ ਚਾਹੁੰਦੇ ਹਨ, ਉਹ ਤੁਰੰਤ ਪਾਵਰ ਨਿਗਮ ਦੇ ਕੈਸ਼ ਕਾਊਂਟਰਾਂ ‘ਤੇ ਜਾਂ ਆਨਲਾਈਨ ਆਪਣੇ ਬਿੱਲਾਂ ਦਾ ਭੁਗਤਾਨ ਕਰ ਸਕਦੇ ਹਨ। ਪਾਵਰ ਨਿਗਮ ਨੇ ਪਹਿਲਾਂ 50 ਹਜ਼ਾਰ ਰੁਪਏ ਤੱਕ ਖਪਤਕਾਰਾਂ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਹੁਣ 20 ਹਜ਼ਾਰ ਜਾਂ ਇਸ ਦੇ ਨੇੜੇ-ਤੇੜੇ ਡਿਫਾਲਟਰ ਅਮਾਊਂਟ ਵਾਲੇ ਖਪਤਕਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਡੇ ਤਾਦਾਦ ‘ਚ ਅਜਿਹੇ ਖਪਤਕਾਰ ਹਨ, ਜਿਨ੍ਹਾਂ ਮਾਰਚ ਮਹੀਨੇ ਤੋਂ ਬਾਅਦ ਆਪਣਾ ਬਿੱਲ ਅਦਾ ਨਹੀਂ ਕੀਤਾ ਅਤੇ ਹੁਣ ਉਨ੍ਹਾਂ ਦੀ ਦੇਣਦਾਰੀ 1 ਲੱਖ ਰੁਪਏ ਤੱਕ ਪਹੁੰਚ ਗਈ ਹੈ ਪਰ ਉਹ ਬਿੱਲ ਜਮ੍ਹਾ ਕਰਵਾਉਣ ਲਈ ਤਿਆਰ ਨਹੀਂ ਹਨ, ਜਿਸ ਕਾਰਨ ਮਹਿਕਮੇ ਨੂੰ ਹੁਣ ਸਖ਼ਤੀ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ/ਕਰਫਿਊ ਦੌਰਾਨ ਪਾਵਰ ਨਿਗਮ ਵੱਲੋਂ ਬਿਜਲੀ ਖਪਤਕਾਰਾਂ ਨੂੰ ਬਿੱਲ ਜਮ੍ਹਾ ਕਰਵਾਉਣ ‘ਚ ਛੋਟ ਦੇਣ ਦੇ ਨਾਲ-ਨਾਲ ਵਿਆਜ ਵੀ ਮੁਆਫ ਕੀਤਾ ਗਿਆ ਸੀ ਤਾਂ ਕਿ ਖਪਤਕਾਰਾਂ ਨੂੰ ਰਾਹਤ ਮਿਲ ਸਕੇ। ਹੁਣ ਇਹ ਛੋਟ ਕਾਫੀ ਸਮਾਂ ਪਹਿਲਾਂ ਖਤਮ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਬਿੱਲਾਂ ਦੀ ਅਦਾਇਗੀ ਵੱਡੇ ਪੱਧਰ ‘ਤੇ ਪੈਂਡਿੰਗ ਚੱਲ ਰਹੀ ਹੈ। ਹੁਣ ਮਹਿਕਮੇ ਵੱਲੋਂ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਹੁਕਮ ਜਾਰੀ ਹੋਏ ਹਨ।

ਥਾਣੇ ਦਾ ਕੁਨੈਕਸ਼ਨ ਕੱਟਣਾ ਅਧਿਕਾਰੀਆਂ ਨੂੰ ਪਿਆ ਮਹਿੰਗਾ
ਪਾਵਰ ਨਿਗਮ ਵੱਲੋਂ ਬੀਤੇ ਦਿਨੀਂ ਪਟਿਆਲਾ ‘ਚ ਮਾਡਲ ਟਾਊਨ ਪੁਲਸ ਚੌਕੀ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ, ਜੋ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਹਿੰਗਾ ਪਿਆ ਹੈ। ਇਸ ਦਾ ਜਵਾਬ ਦਿੰਦਿਆਂ ਪੁਲਸ ਨੇ ਪਾਵਰ ਨਿਗਮ ਦੇ ਹੈੱਡ ਆਫਿਸ ਸਮੇਤ ਕਈ ਸਥਾਨਾਂ ‘ਤੇ ਪਾਵਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੇ ਚਲਾਨ ਕੱਟੇ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਅਧਿਕਾਰੀ ਭੜਕ ਚੁੱਕੇ ਹਨ। ਰਿਕਵਰੀ ਕਰਕੇ ਲੋਕਾਂ ਦੇ ਮੀਟਰ ਲਾ ਕੇ ਅਧਿਕਾਰੀਆਂ ਦਾ ਗੁੱਸਾ ਠੰਡਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਰਕਾਰੀ ਮਹਿਕਮਿਆਂ ਦੇ ਕੁਨੈਕਸ਼ਨ ਕੱਟੇ ਜਾਣਗੇ ਜਾਂ ਇਹ ਕਾਰਵਾਈ ਆਮ ਖਪਤਕਾਰਾਂ ‘ਤੇ ਹੋਵੇਗੀ। ਇਕ ਗੱਲ ਪੱਕੀ ਹੈ ਕਿ ਵਿਭਾਗ ਵਲੋਂ ਵੱਡੇ ਪੱਧਰ ‘ਤੇ ਬਿਜਲੀ ਕੁਨੈਕਸ਼ਨ ਜ਼ਰੂਰ ਕੱਟੇ ਜਾਣਗੇ।

ਡਿਫਾਲਟਰਾਂ ਕੋਲੋਂ ਵਸੂਲੇ 63.50 ਲੱਖ – ਪਾਵਰ ਨਿਗਮ ਵੱਲੋਂ ਅੱਜ ਡਿਫਾਲਟਰ ਬਿਜਲੀ ਖਪਤਕਾਰਾਂ ਕੋਲੋਂ 63.50 ਲੱਖ ਰੁਪਏ ਵਸੂਲੇ ਗਏ। ਪਾਵਰ ਨਿਗਮ ਦੀਆਂ ਟੀਮਾਂ ਵਲੋਂ ਭਵਿੱਖ ‘ਚ ਕੀਤੀ ਜਾਣ ਵਾਲੀ ਵਸੂਲੀ ਦੀ ਰਾਸ਼ੀ ਕਿਤੇ ਵੱਧ ਹੋਣ ਦਾ ਅਨੁਮਾਨ ਹੈ। ਇਸ ਦੇ ਲਈ ਐਕਸੀਅਨ ਰੈਂਕ ਦੇ ਅਧਿਕਾਰੀ ਅਤੇ ਐੱਸ. ਡੀ. ਓ. ਨੂੰ ਮੌਕੇ ‘ਤੇ ਜਾਣ ਲਈ ਕਿਹਾ ਗਿਆ ਹੈ ਤਾਂ ਕਿ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ। ਵਿਭਾਗ ਵੱਲੋਂ ਜਿਹੜੇ ਇਲਾਕਿਆਂ ਵਿਚ ਚੈਕਿੰਗ ਕੀਤੀ ਜਾਵੇਗੀ, ਉਹ ਇਲਾਕੇ ਵੀ ਨਿਰਧਾਰਿਤ ਕੀਤੇ ਜਾ ਚੁੱਕੇ ਹਨ।
The post ਪੰਜਾਬ ਚ’ ਬਿਜਲੀ ਬਿੱਲਾਂ ਬਾਰੇ ਆਈ ਤਾਜ਼ਾ ਵੱਡੀ ਖਬਰ-ਅੱਜ ਤੋਂ ਹੋ ਜਾਓ ਸਾਵਧਾਨ,ਦੇਖੋ ਪੂਰੀ ਖ਼ਬਰ appeared first on Sanjhi Sath.
ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿਚ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਦੇ ਲਈ ਆ ਰਹੀ ਹੈ ਕੋਰੋਨਾ ਦਾ ਕਰਕੇ ਪੰਜਾਬ ਦੇ ਲੋਕਾਂ ਦੇ ਕੰਮ ਕਾਜ ਬੰਦ ਪੈ ਹੋਏ …
The post ਪੰਜਾਬ ਚ’ ਬਿਜਲੀ ਬਿੱਲਾਂ ਬਾਰੇ ਆਈ ਤਾਜ਼ਾ ਵੱਡੀ ਖਬਰ-ਅੱਜ ਤੋਂ ਹੋ ਜਾਓ ਸਾਵਧਾਨ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News