ਰੀਜਨਲ ਪਾਸਪੋਸਟ ਅਫਸਰ (RPO) ਚੰਡੀਗਡ਼੍ਹ ਤੋਂ ਪਾਸਪੋਰਟ ਬਣਾਉਣ ਦੇ ਲਈ ਲੋਕਾਂ ਨੂੰ ਆਨਲਾਈਨ ਅਪਵਾਇੰਟਮੈਂਟ (Online Appointment) ਨਹੀਂ ਮਿਲ ਰਹੀ ਹੈ। ਆਨਲਾਈਨ ਅਪਵਾਇੰਟਮੈਂਟ ਦੇ ਲਈ ਲੋਕਾਂ ਨੂੰ ਸਿਤੰਬਰ 2022 ਤਕ ਇੰਤਜ਼ਾਰ ਕਰਨਾ ਪਾਵੇਗਾ। ਇਕ ਤੋਂ ਡੇਢ ਮਹੀਨੇ ਦੇ ਇੰਤਜ਼ਾਰ ਦੇ ਬਾਅਦ ਲੋਕਾਂ ਨੂੰ ਅਪਵਾਇੰਟਮੈਂਟ ਮਿਲ ਰਹੀ ਹੈ। ਦੱਸ ਦੇਈਏ ਕਿ ਕੋਵਿਡ-19 ਦੇ ਕਾਰਨ ਬੀਤੇ ਦੋ ਸਾਲ ਵਾਰ-ਵਾਰ ਲਾਕਡਾਊਨ ਦੀ ਪ੍ਰਕਿਰਿਆ ਦੇ ਕਾਰਨ ਤੇ ਵਿਦੇਸ਼ ’ਚ ਮਹਾਮਾਰੀ ਦੇ ਦੌਰਾਨ ਸਥਿਤੀ ਬੇਕਾਬੂ ਹੋਣ ਨਾਲ ਲੋਕਾਂ ਦੇ ਬਾਹਰ ਜਾ ਕੇ ਕੰਮ ਕਰਨ, ਸਟੱਡੀ ਵੀਜ਼ਾ ਤੇ ਹੋਰ ਕਾਰਜਾਂ ਦੇ ਲਈ ਪਾਸਪੋਰਟ ਬਣਾਉਣੇ ਬੰਦ ਕਰ ਦਿੱਤੇ ਸਨ,
ਲਾਕਡਾਊਨ ਦੇ ਦੌਰਾਨ ਕੇਵਲ ਉਹ ਲੋਕ ਹੀ ਪਾਸਪੋਰਟ ਦੇ ਲਈ ਅਪਲਾਈ ਕਰ ਰਹੇ ਸਨ, ਜਿਨ੍ਹਾਂ ਨੂੰ ਕਿਸੇ ਜ਼ਰੂਰੀ ਕੰਮ ਜਾਂ ਆਪਾਤਕਾਲੀਨ ਸਥਿਤੀ ’ਚ ਵਿਦੇਸ਼ ਜਾਣਾ ਸੀ। ਪਰ ਹੁਣ ਸਥਿਤੀ ਠੀਕ ਹੋਣ ਦੇ ਬਾਅਦ ਸਟੱਡੀ ਵੀਜ਼ਾ, ਵਰਕ ਵੀਜ਼ਾ ਤੇ ਹੋਰਨਾਂ ਵੀਜਿਆਂ ਦੇ ਚੱਲਦੇ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।ਤੁਰੰਤ ਪਾਸਪੋਰਟ ਬਣਾਉਣ ਦੇ ਲਈ ਲੋਕਾਂ ਨੂੰ ਸਿਤੰਬਰ ਤਕ ਇੰਤਜ਼ਾਰ ਕਰਨਾ ਪਾਵੇਗਾ। ਦੱਸ ਦੇਈਏ ਕਿ ਚੰਡੀਗਡ਼੍ਹ ਰੀਜਨਲ ਦਫ਼ਤਰ ’ਚ ਚੰਡੀਗਡ਼੍ਹ,ਪੰਜਾਬ ਤੇ ਹਰਿਆਣਾ ਦੇ ਲੋਕਾਂ ਦੇ ਪਾਸਪੋਰਟ ਬਣਾਏ ਜਾਂਦੇ ਹਨ।
ਸ਼ਹਿਰ ’ਚ ਇਨ੍ਹਾਂ ਥਾਵਾਂ ’ਤੇ ਹੈ ਪਾਸਪੋਰਟ ਸੇਵਾ ਕੇਂਦਰ………………………..
ਪਲਾਟ ਨੰਬਰ-50, ਆਦਰਸ਼ ਲਾਈਫ਼ ਸਟਾਈਲ ਮਾਲ, ਇੰਡਸਟ੍ਰੀਅਲ ਏਰੀਆ ਫੇਜ -2 ਰੀਜਨਲ ਪਾਸਪੋਰਟ ਦਫਡਤਰ ਐੱਸਸੀਓ-28-32, ਸੈਕਟਰ-34।
ਪਾਸਪੋਰਟ ਬਣਾਉਣ ਦੇ ਲਈ ਇਹ ਦਸਤਾਵੇਜ਼ ਜ਼ਰੂਰੀ……………..
ਆਧਾਰ ਕਾਰਡ, ਪੈਨ ਕਾਰਡ ਤੇ ਵੋਟਰ ਕਾਰਡ, ਸਿੱਖਿਆ ਦਸਤਾਵੇਜ਼ 10ਵੀਂ, 12ਵੀਂ, ਗ੍ਰੈਜੂਏਸ਼ਨ ਤੇ ਹੋਰ ਦਸਤਾਵੇਜ਼-ਕਲਰ ਫੋਟੋ ਸਫ਼ੈਦ ਬੈਕਗਰਾਊਂਡ ਦੇ ਨਾਲ, ਜਨਮ ਪੱਤਰ ਜੇਕਰ ਹੈ ਤਾਂ, ਜੇਕਰ ਜਨਮ ਪੱਤਰ ਨਹੀਂ ਹੈ ਤਾਂ ਉਸ ਦੇ ਵਿਕਲਪ ’ਚ ਐੱਲਆਈਸੀ ਪਾਲਿਸੀ ਤੇ ਸਿੱਖਿਆ ਯੋਗਤਾ ਦੇ ਦਸਤਾਵੇਜ਼ ਦਿੱਤੇ ਜਾ ਸਕਦੇ ਹਨ।
ਇਹ ਹੈ ਜ਼ਰੂਰੀ……………………………..
-ਪਹਿਲੀ ਵਾਰ ਪਾਸਪੋਰਟ ਬਣਾਉਣ ’ਤੇ ਸਾਧਾਰਨ ਕੋਟਾ ’ਚ 36 ਪੇਜ਼ਾਂ ਦੇ ਬੁਕਲੇਟ ’ਤੇ ਅਪਲਾਈ ਕਰਨ ’ਤੇ 1500 ਰੁਪਏ ।
-ਪਹਿਲੀ ਵਾਰ ਤੱਤਕਾਲੀਨ ਕੋਟਾ ’ਚ ਪਾਸਪੋਰਟ ਬਣਾਉਣ ’ਤੇ 3500 ਤੋਂ 4000 ਰੁਪਏ ਪੈਣਗੇ।
-ਪਹਿਲੀ ਵਾਰ ਪਾਸਪੋਰਟ ਬਣਾਉਣ ’ਤੇ ਸਾਧਾਰਨ ਕੋਟਾ ’ਚ 60 ਪੇਜ਼ਾਂ ਦੇ ਬੁਲਕੇਟ ’ਤੇ ਅਪਲਾਈ ਕਰਨ ’ਤੇ 2000 ਰੁਪਏ।
ਰੀਜਨਲ ਪਾਸਪੋਸਟ ਅਫਸਰ (RPO) ਚੰਡੀਗਡ਼੍ਹ ਤੋਂ ਪਾਸਪੋਰਟ ਬਣਾਉਣ ਦੇ ਲਈ ਲੋਕਾਂ ਨੂੰ ਆਨਲਾਈਨ ਅਪਵਾਇੰਟਮੈਂਟ (Online Appointment) ਨਹੀਂ ਮਿਲ ਰਹੀ ਹੈ। ਆਨਲਾਈਨ ਅਪਵਾਇੰਟਮੈਂਟ ਦੇ ਲਈ ਲੋਕਾਂ ਨੂੰ ਸਿਤੰਬਰ 2022 ਤਕ ਇੰਤਜ਼ਾਰ …