ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਪੰਜਾਬ ਚ ਅੱਜ ਸੋਮਵਾਰ ਨੂੰ ਰਿਕਾਰਡ ਤੋੜ ਕੇਸ ਨਿਕਲੇ ਹਨ। ਸੋਮਵਾਰ ਸ਼ਾਮ ਤੱਕ ਪਿਛਲੇ 24 ਘੰਟਿਆਂ ਵਿੱਚ ਕੋਵੀਡ -19 ਦੇ 127 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ ਸੰਖਿਆ 3267 ਹੋ ਗਏ ਹਨ। ਸੋਮਵਾਰ ਨੂੰ ਅੰਮ੍ਰਿਤਸਰ ਤੋਂ ਚਾਰ ਨਵੀਆਂ ਮੌਤਾਂ ਹੋਣ ਤੋਂ ਬਾਅਦ ਰਾਜ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 71 ਹੋ ਗਈ ਹੈ।
ਪੰਜਾਬ ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲੇਟਿਨ ਦੇ ਅਨੁਸਾਰ, ਅੰਮ੍ਰਿਤਸਰ ਵਿੱਚ ਕੋਰੋਨਾਵਾਇਰਸ ਦੇ 20 ਨਵੇਂ ਕੇਸ ਦਰਜ ਕੀਤੇ ਗਏ ਜਦੋਂ ਕਿ 23 ਨਵੇਂ ਕੇਸ ਜਲੰਧਰ ਤੋਂ ਸਾਹਮਣੇ ਆਏ। ਲੁਧਿਆਣਾ ਵਿੱਚ ਇੱਕ ਇੱਕ ਕਰਕੇ 33 ਨਵੇਂ ਕੇਸ ਸਾਹਮਣੇ ਆਏ ਜਦੋਂ ਕਿ ਸੰਗਰੂਰ ਵਿੱਚ ਕੋਰੋਨਵਾਇਰਸ ਦੇ 15 ਨਵੇਂ ਕੇਸ ਸਾਹਮਣੇ ਆਏ।
ਨਵਾਂਸ਼ਹਿਰ ਵਿਖੇ ਪੰਜਾਬ ਪੁਲਸ ਦੇ 1 ਮੁਲਾਜ਼ਮ ਅਤੇ 3 ਪ੍ਰਵਾਸੀ ਮਜ਼ਦੂਰਾਂ ਸਣੇ 4 ਮਰੀਜ਼ ਅੱਜ ਕੋਰੋਨਾ ਪਾਜ਼ੇਟਿਵ ਪਾਏ ਜਾਣ ਉਪਰੰਤ ਜ਼ਿਲੇ ‘ਚ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 18 ਅਤੇ ਨਵਾਂਸ਼ਹਿਰ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 123 ‘ਤੇ ਪੁੱਜ ਗਿਆ ਹੈ। ਜਦਕਿ 3 ਮਰੀਜ਼ਾਂ ਨੂੰ 10 ਦਿਨ ਦੀ ਆਈਸੋਲੇਸ਼ਨ ਖਤਮ ਹੋਣ ਉਪਰੰਤ ਘਰ ਭੇਜ ਦਿੱਤਾ ਗਿਆ ਹੈ।
ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਅੱਜ ਤਿੰਨ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ, ਇਨ੍ਹਾਂ ‘ਚੋਂ 3 ਸਾਲ ਦਾ ਬੱਚਾ ਅਤੇ ਉਸ ਦੇ ਮਾਤਾ-ਪਿਤਾ ਹਨ, ਜੋ ਦਿੱਲੀ ਤੋਂ ਪਿੰਡ ਸਲੋਹ ਆਏ ਸਨ। ਹੁਣ ਹਸਪਤਾਲ ਵਿਖੇ ਇਲਾਜ ਅਧੀਨ ਐਕਟਿਵ ਕੇਸ 18, 1 ਦੀ ਮੌਤ ਚੁੱਕੀ ਹੈ, ਜਦਕਿ 104 ਮਰੀਜ਼ ਰਿਕਵਰ ਹੋ ਕੇ ਘਰਾਂ ਨੂੰ ਭੇਜੇ ਗਏ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਅੱਜ ਨਵੇ ਆਏ 4 ਕੇਸਾਂ ‘ਚੋਂ 3 ਯੂ.ਪੀ. ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਹਨ, ਜੋ ਪਿੰਡ ਬਘੌਰਾਂ, ਜਾਡਲਾ ਅਤੇ ਰਟੈਂਡਾ ਵਿਖੇ ਪਿੰਡ ਦੇ ਬਾਹਰ ਹੀ ਰਹਿ ਰਹੇ ਹਨ। ਚੌਥਾ ਮਾਮਲਾ ਪੰਜਾਬ ਪੁਲਸ ਦੀ ਇਕ ਬਟਾਲਿਅਨ ਨਾਲ ਸਬੰਧਤ ਹੈ, ਜੋ ਪਠਾਨਕੋਟ ਵਿਖੇ ਤਾਇਨਾਤ ਹੈ ਅਤੇ ਉਪਰੋਕਤ ਮੁਲਾਜ਼ਮ ਅੱਜ ਕੱਲ ਲੁਧਿਆਣਾ ਡਿਊਟੀ ‘ਤੇ ਆਇਆ ਹੋਇਆ ਸੀ, ਜੋ ਕਿ ਨਵਾਂਸ਼ਹਿਰ ਦੇ ਪਿੰਡ ਤਾਜਪੁਰ ਦਾ ਵਾਸੀ ਹੈ।
The post ਪੰਜਾਬ ਚ ਡਿਗਿਆ ਕਰੋਨਾ ਦਾ ਵੱਡਾ ਪਹਾੜ,ਅੱਜ ਇੱਥੇ-ਇੱਥੇ ਮਿਲੇ 127 ਪੌਜੇਟਿਵ, ਹੁਣੇ ਆਈ ਤਾਜਾ ਵੱਡੀ ਖਬਰ appeared first on Sanjhi Sath.
ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਪੰਜਾਬ ਚ ਅੱਜ ਸੋਮਵਾਰ ਨੂੰ ਰਿਕਾਰਡ ਤੋੜ ਕੇਸ ਨਿਕਲੇ ਹਨ। ਸੋਮਵਾਰ ਸ਼ਾਮ ਤੱਕ ਪਿਛਲੇ 24 ਘੰਟਿਆਂ ਵਿੱਚ ਕੋਵੀਡ -19 ਦੇ 127 …
The post ਪੰਜਾਬ ਚ ਡਿਗਿਆ ਕਰੋਨਾ ਦਾ ਵੱਡਾ ਪਹਾੜ,ਅੱਜ ਇੱਥੇ-ਇੱਥੇ ਮਿਲੇ 127 ਪੌਜੇਟਿਵ, ਹੁਣੇ ਆਈ ਤਾਜਾ ਵੱਡੀ ਖਬਰ appeared first on Sanjhi Sath.