ਸੋਮਵਾਰ ਤੋਂ ਬੱਸ ਯਾਤਰੀਆਂ ਲਈ ਭਾਰੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਲਈ, ਪੰਜਾਬ ਅੰਦਰ ਅਤੇ ਪੰਜਾਬ ਤੋਂ ਗੁਆਂਢੀ ਸੂਬਿਆਂ ਨੂੰ ਜਾਣ ਵਾਲੇ ਲੋਕ ਘਰੋਂ ਨਿਕਲਣ ਤੋਂ ਪਹਿਲਾਂ ਇਕ ਵਾਰ ਬੱਸਾਂ ਦਾ ਸਟੇਟਸ ਜ਼ਰੂਰ ਚੈੱਕ ਕਰ ਲੈਣ। ਰੈਗੂਲਰ ਸਟਾਫ ਦੀ ਬੇਹੱਦ ਕਿੱਲਤ ਹੋਣ ਕਾਰਨ ਪੰਜਾਬ ਰੋਡਵੇਜ਼ ਆਪਣੇ ਬੇੜੇ ’ਚ ਹੀ ਸ਼ਾਮਿਲ ਬੱਸਾਂ ਦਾ ਸੰਚਾਲਨ ਕਰ ਪਾਉਣ ’ਚ ਅਸਮਰੱਥ ਹੋਵੇਗੀ। ਪੰਜਾਬ ਰੋਡਵੇਜ਼ ਦੇ ਬੇੜੇ ’ਚ ਸ਼ਾਮਿਲ 447 ਬੱਸਾਂ ਨੂੰ ਚਲਾਉਣ ਲਈ ਜ਼ਰੂਰੀ ਸੰਖਿਆ ’ਚ ਡਰਾਈਵਰ ਹੀ ਉਪਲੱਬਧ ਨਹੀਂ ਹੈ। ਇਸੀ ਕਾਰਨ ਜਦੋਂ ਸੋਮਵਾਰ ਤੋਂ ਕੰਟਰੈਕਟ ਵਰਕਰਜ਼ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣਗੇ ਤਾਂ ਪੰਜਾਬ ਰੋਡਵੇਜ਼ ਦੀਆਂ ਵੱਧ ਤੋਂ ਵੱਧ ਬੱਸਾਂ ਡਿਪੂ ’ਚ ਹੀ ਖੜ੍ਹੀਆਂ ਰਹਿਣਗੀਆਂ।
ਪਨਬਸ ਦੇ ਬੇੜੇ ’ਚ 1090 ਬੱਸਾਂ ਸ਼ਾਮਿਲ ਹਨ ਅਤੇ ਉਨ੍ਹਾਂ ਨੂੰ ਕੰਟਰੈਕਟ ਵਰਕਰਜ਼ ਹੀ ਚਲਾਉਂਦੇ ਹਨ। ਇਸੀ ਕਾਰਨ ਹੜਤਾਲ ਦੌਰਾਨ ਇਨ੍ਹਾਂ ਬੱਸਾਂ ਦਾ ਖੜ੍ਹੇ ਰਹਿਣਾ ਤਾਂ ਤੈਅ ਹੀ ਹੈ। ਪੰਜਾਬ ਰੋਡਵੇਜ਼ ’ਚ ਰੈਗੂਲਰ ਮੁਲਾਜ਼ਮਾਂ ਦੀ ਕਿੱਲਤ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਰੋਡਵੇਜ਼ ਜਲੰਧਰ-1 ਡਿਪੂ ’ਚ ਰੋਡਵੇਜ਼ ਦੇ ਸਿਰਫ਼ ਅੱਠ ਰੈਗੂਲਰ ਡਰਾਈਵਰ ਰਿਟਾਇਰ ਹੋਣ ਤੋਂ ਬਚੇ ਹਨ ਜਦਕਿ
ਡਿਪੂ ’ਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਗਿਣਤੀ 20 ਦੇ ਲਗਪਗ ਹੈ। ਪੰਜਾਬ ਰੋਡਵੇਜ਼ ਜਲੰਧਰ-2 ਡਿਪੂ ’ਚ ਤਾਂ ਸਿਰਫ਼ ਤਿੰਨ ਰੈਗੂਲਰ ਡਰਾਈਵਰ ਹੀ ਬਚੇ ਹਨ ਅਤੇ ਇਸ ਡਿਪੂ ’ਚ ਵੀ ਬੱਸਾਂ ਦੀ ਗਿਣਤੀ 20 ਦੇ ਕਰੀਬ ਹੈ। ਜਾਹਰ ਹੈ ਕਿ ਹੜਤਾਲ ਵਾਲੇ ਦਿਨ ਪੰਜਾਬ ਰੋਡਵੇਜ਼ ਪ੍ਰਬੰਧਨ ਚਾਹ ਕੇ ਵੀ ਆਪਣੇ ਬੇੜੇ ’ਚ ਸ਼ਾਮਿਲ ਬੱਸਾਂ ਦਾ ਸੰਚਾਲਨ ਕਰਨ ’ਚ ਬੇਵੱਸ ਨਜ਼ਰ ਆਵੇਗਾ।
ਪੀਆਰਟੀਸੀ ਦੇ ਕੰਟਰੈਕਟ ਵਰਕਰਜ਼ ਵੀ ਰਹਿਣਗੇ ਹੜਤਾਲ ’ਤੇ – ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਕੰਟਰੈਕਟ ਮੁਲਾਜ਼ਮ ਵੀ ਸੋਮਵਾਰ ਤੋਂ ਹੜਤਾਲ ’ਤੇ ਰਹਿਣਗੇ। ਪੀਆਰਟੀਸੀ ’ਚ 797 ਤੇ ਪੀਆਰਟੀਸੀ ਕਿਲੋਮੀਟਰ ਸਕੀਮ ’ਚ 303 ਬੱਸਾਂ ਸ਼ਾਮਿਲ ਹਨ। ਪੀਆਰਟੀਸੀ ’ਚ ਵੀ ਰੈਗੂਲਰ ਮੁਲਾਜ਼ਮਾਂ ਦੀ ਭਾਰੀ ਕਿੱਲਤ ਹੈ।
ਜੇਕਰ ਪੰਜਾਬ ਰੋਡਵੇਜ਼ ਤੇ ਪਨਬਸ ਦੀਆਂ 1537 ਬੱਸਾਂ ਅਤੇ ਪੀਆਰਟੀਸੀ ਦੀਆਂ 1100 ਨੂੰ ਜੋੜ ਦਿੱਤਾ ਜਾਵੇ ਤਾਂ ਇਹ ਅੰਕੜਾ 2637 ਬਣਦਾ ਹੈ ਅਤੇ ਹੜਤਾਲ ਵਾਲੇ ਦਿਨ ਜੇਕਰ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਰਿਟਾਇਰ ਹੋਣ ਤੋਂ ਬਚੇ ਹੋਏ ਰੈਗੂਲਰ ਮੁਲਾਜ਼ਮ ਬੱਸਾਂ ਚਲਾਉਂਦੇ ਹਨ ਤਾਂ ਵੀ 2000 ਦੇ ਲਗਪਗ ਸਰਕਾਰੀ ਬੱਸਾਂ ਦਾ ਸੰਚਾਲਨ ਪ੍ਰਭਾਵਿਤ ਰਹਿਣ ਦੀ ਪ੍ਰਬਲ ਸੰਭਾਵਨਾ ਹੈ।
ਸੋਮਵਾਰ ਤੋਂ ਬੱਸ ਯਾਤਰੀਆਂ ਲਈ ਭਾਰੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਲਈ, ਪੰਜਾਬ ਅੰਦਰ ਅਤੇ ਪੰਜਾਬ ਤੋਂ ਗੁਆਂਢੀ ਸੂਬਿਆਂ ਨੂੰ ਜਾਣ ਵਾਲੇ ਲੋਕ ਘਰੋਂ ਨਿਕਲਣ ਤੋਂ ਪਹਿਲਾਂ ਇਕ ਵਾਰ …
Wosm News Punjab Latest News