Breaking News
Home / Punjab / ਪੰਜਾਬ ਚ’ ਕਰੋਨਾ ਹੋਇਆ ਬੇਕਾਬੂ,ਸਾਬਕਾ ਮੰਤਰੀ ਸਣੇ 28 ਨਿੱਕਲੇ ਪੋਜ਼ੀਟਿਵ- ਦੇਖੋ ਪੂਰੀ ਖ਼ਬਰ

ਪੰਜਾਬ ਚ’ ਕਰੋਨਾ ਹੋਇਆ ਬੇਕਾਬੂ,ਸਾਬਕਾ ਮੰਤਰੀ ਸਣੇ 28 ਨਿੱਕਲੇ ਪੋਜ਼ੀਟਿਵ- ਦੇਖੋ ਪੂਰੀ ਖ਼ਬਰ

ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਐਤਵਾਰ ਨੂੰ ਜਲੰਧਰ ਜ਼ਿਲ੍ਹੇ ‘ਚ ਕੁੱਲ 28 ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ਕੇਸਾਂ ‘ਚ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ. ਪੀ. ਦੀ ਵੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਰੋਜ਼ਾਨਾ ਵੱਧ ਰਹੇ ਕੋਰੋਨਾ ਪਾਜ਼ੇਟਿਵ ਕੇਸਾਂ ਨੂੰ ਲੈ ਕੇ ਜਿੱਥੇ ਸਿਹਤ ਮਹਿਕਮਾ ਚਿੰਤਾ ‘ਚ ਹੈ, ਉਥੇ ਹੀ ਲੋਕਾਂ ‘ਚ ਵੀ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਉਥੇ ਹੀ ਸਿਹਤ ਮਹਿਕਮੇ ਨੇ ਮਹਿੰਦਰ ਸਿੰਘ ਕੇ. ਪੀ. ਦੀ ਰਿਪੋਰਟ ਪਾਜ਼ੇਟਿਵ ਆਉਣ ‘ਤੇ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਮਿਲੇ ਅੱਜ ਜਲੰਧਰ ‘ਚ ਕੋਰੋਨਾ ਪਾਜ਼ੇਟਿਵ ਰੋਗੀ – ਨਵੀਨ ਕੁਮਾਰ (45) ਬਸੰਤ ਐਵੇਨਿਊ ਜਲੰਧਰ, ਵਰਿੰਦਰ ਕੁਮਾਰ (32) ਬਸਤੀ ਗੁਜ਼ਾਂ, ਅਮਨਦੀਪ ਸਿੰਘ (33) ਵਾਸੀ ਦਾਸ ਲਾਲਾ, ਸਿਮਰਨਪ੍ਰੀਤ (27) ਰਾਣੀ ਬਾਗ ਲਾਲ, ਗੁਰਪ੍ਰੀਤ ਕੌਰ (35) ਰਾਣੀ ਬਾਗ ਲਾਲ, ਤਨਮੀਤ ਕੌਰ (4) ਰਾਣੀ ਬਾਗ ਜਲੰਧਰ, ਜਸਪ੍ਰੀਤ ਕੌਰ (27) ਭਾਰਗੋਂ ਅਜੈਨ, ਨੀਲਮ ਸ਼ਰਮਾ (50) ਦੀਪ ਨਗਰ, ਅਵਤਾਰ ਸਿੰਘ (26) ਡਰੋਲੀ ਕਲਾਂ, ਸੰਜੀਵ (38) ਸੰਜੇ ਗਾਂਧੀ ਨਗਰ, ਨੇਮ ਸਿੰਘ (25) ਗਾਂਧੀ ਕੈਂਪ, ਗੁਰਮੁੱਖ ਸਿੰਘ (50) ਸਪਰੀਕੋਠੀ ਜਲੰਧਰ, ਅਨਿਲ, ਕੁਮਾਰ (42) ਆਬਾਦਪੁਰਾ, ਅਮੇਸ਼ ਕੁਮਾਰ (53) ਐੱਸ.ਬੀ.ਐੱਸ. ਨਗਰ, ਕੀਰਤੀ ਸੈਣੀ (14) ਹਰਗੋਬਿੰਦ ਨਗਰ ਜਲੰਧਰ, ਕੇਵਲ ਕ੍ਰਿਸ਼ਨ (50) ਹਰਗੋਬਿੰਦ ਨਗਰ ਜਲੰਧਰ, ਆਰਤੀ (25) ਐੱਸ.ਬੀ.ਐੱਸ. ਨਗਰ, ਰੇਨੂੰ ਬਾਲਾ (20) ਐੱਸ.ਬੀ.ਐੱਸ. ਨਗਰ, ਲਵਿਆ (5) ਐੱਸ.ਬੀ.ਐੱਸ. ਨਗਰ, ਰਾਕੇਸ਼ ਚੋਪੜਾ (52), ਅਰਬਨ ਅਸਟੇਟ, ਮੋਹਨਜੀਤ ਕੌਰ (65) ਮਾਡਲ ਟਾਊਨ, ਅਰੁਣਾ ਦੇਵੀ (64)  ਵਾਸੀ ਈ. ਐੱਸ. ਏ. ਗਲੀ ਨੰਬਰ 3, ਮਹਿੰਦਰ ਸਿੰਘ ਵਾਸੀ ਮਾਡਲ ਟਾਊਨ ਆਯੁਸ਼ (10) ਆਬਾਦਪੁਰਾ, ਨਿਤਿਸ਼ ਕੁਮਾਰ (22) ਸੰਤ ਨਗਰ, ਸੀਤਾ ਦੇਵੀ ਸੰਤ ਨਗਰ, ਸਿਕੰਦਰ ਮੰਡਲ (50) ਵਾਸੀ ਰੰਧਾਵਾ ਮਸੰਦਾ

ਕੱਲ ਹੋਈ ਸੀ ਕੋਰੋਨਾ ਕਾਰਨ ਤਿੰਨ ਰੋਗੀਆਂ ਦੀ ਮੌਤ – ਸਿਵਲ ਹਸਪਤਾਲ ‘ਚ ਇਲਾਜ ਅਧੀਨ ਬੀਤੇ ਦਿਨ ਕੋਰੋਨਾ ਪਾਜ਼ੇਟਿਵ ਰੋਗੀਆਂ ‘ਚੋਂ 3 ਹੋਰ ਦੀ ਮੌਤ ਹੋ ਜਾਣ ਉਪਰੰਤ ਜ਼ਿਲ੍ਹੇ ‘ਚ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 26 ਤੱਕ ਪਹੁੰਚ ਗਈ ਹੈ ਅਤੇ ਸ਼ਨੀਵਾਰ ਨੂੰ 82 (ਹੁਣ ਤੱਕ ਦੇ ਸਭ ਤੋਂ ਜ਼ਿਆਦਾ) ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਸਨ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ‘ਚ ਇਲਾਜ ਅਧੀਨ ਜਿਨ੍ਹਾਂ 3 ਕੋਰੋਨਾ ਪਾਜ਼ੇਟਿਵ ਰੋਗੀਆਂ ਦੀ ਮੌਤ ਹੋਈ ਸੀ,

ਉਨ੍ਹਾਂ ‘ਚੋਂ ਪਿੰਡ ਰਾਏਪੁਰ-ਰਸੂਲਪੁਰ ਦੇ 56 ਸਾਲਾ ਵਿਪਨ ਕੁਮਾਰ ਦੀ ਮੌਤ ਸ਼ੁੱਕਰਵਾਰ ਦੇਰ ਰਾਤ ਹੋਈ ਸੀ ਜਦਕਿ ਸੰਜੇ ਗਾਂਧੀ ਨਗਰ ਦੇ 45 ਸਾਲਾ ਰਾਕੇਸ਼ ਕੁਮਾਰ ਦੀ ਮੌਤ ਸ਼ਨੀਵਾਰ ਸਵੇਰੇ ਅਤੇ ਪ੍ਰਤਾਪਪੁਰਾ ਦੀ 37 ਸਾਲਾ ਜਸਮੀਤ ਕੌਰ ਦੀ ਮੌਤ ਸ਼ਨੀਵਾਰ ਦੇਰ ਸ਼ਾਮ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਮ੍ਰਿਤਕ ਹੋਰ ਕਈ ਬੀਮਾਰੀਆਂ ਨਾਲ ਵੀ ਪੀੜਤ ਸਨ। ਓਧਰ ਸਿਹਤ ਮਹਿਕਮੇ ਨੂੰ ਸ਼ਨੀਵਾਰ ਫਰੀਦਕੋਟ ਮੈਡੀਕਲ ਕਾਲਜ ਤੋਂ ਜਿਨ੍ਹਾਂ 75 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਮਿਲੀ ਸੀ, ਉਨ੍ਹਾਂ ‘ਚੋਂ 14 ਮਹਿਤਪੁਰ ਪੁਲਸ ਥਾਣੇ ‘ਚ ਤਾਇਨਾਤ ਪੁਲਸ ਕਰਮਚਾਰੀ ਅਤੇ ਪਿਛਲੇ ਦਿਨੀਂ ਵਿਦੇਸ਼ ਤੋਂ ਆਏ 2 ਵਿਅਕਤੀ ਸ਼ਾਮਲ ਹਨ।

4 ਲੋਕ ਠੀਕ ਹੋ ਕੇ ਪਰਤੇ ਸਨ ਘਰ – ਸਿਹਤ ਮਹਿਕਮੇ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੀ ਗਈ ਲਿਸਟ ਮੁਤਾਬਕ ਸ਼ੁੱਕਰਵਾਰ ਨੂੰ 587 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਰੋਗੀਆਂ ‘ਚੋਂ 4 ਹੋਰ ਠੀਕ ਹੋ ਕੇ ਘਰਾਂ ਨੂੰ ਪਰਤ ਗਏ। ਸਿਹਤ ਵਿਭਾਗ ਨੇ 592 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜ ਦਿੱਤੇ ਹਨ, ਜਦਕਿ ਵਿਭਾਗ ਨੂੰ ਅਜੇ ਵੀ 977 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ।
ਕੁਲ ਸੈਂਪਲ 28721, ਨੈਗੇਟਿਵ ਆਏ 26285, ਪਾਜ਼ੇਟਿਵ ਆਏ 1212, ਡਿਸਚਾਰਜ ਹੋਏ ਮਰੀਜ਼ 713, ਮੌਤਾਂ ਹੋਈਆਂ 26, ਐਕਟਿਵ ਕੇਸ 445        news source: jagbani

The post ਪੰਜਾਬ ਚ’ ਕਰੋਨਾ ਹੋਇਆ ਬੇਕਾਬੂ,ਸਾਬਕਾ ਮੰਤਰੀ ਸਣੇ 28 ਨਿੱਕਲੇ ਪੋਜ਼ੀਟਿਵ- ਦੇਖੋ ਪੂਰੀ ਖ਼ਬਰ appeared first on Sanjhi Sath.

ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਐਤਵਾਰ ਨੂੰ ਜਲੰਧਰ ਜ਼ਿਲ੍ਹੇ ‘ਚ ਕੁੱਲ 28 ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ਕੇਸਾਂ ‘ਚ ਸਾਬਕਾ ਮੰਤਰੀ …
The post ਪੰਜਾਬ ਚ’ ਕਰੋਨਾ ਹੋਇਆ ਬੇਕਾਬੂ,ਸਾਬਕਾ ਮੰਤਰੀ ਸਣੇ 28 ਨਿੱਕਲੇ ਪੋਜ਼ੀਟਿਵ- ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *