ਜ਼ਿਲ੍ਹਾ ਜਲੰਧਰ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮੰਗਲਵਾਰ ਸਵੇਰੇ 54 ਨਵੇਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸੇ ਦੇ ਨਾਲ ਹੀ 70 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ, ਜੋ ਏਕਤਾ ਨਗਰ ਚੋਗਿੱਟੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਕੁਸ਼ਟ ਆਸ਼ਰਮ ਪਹੁੰਚਿਆ ਕੋਰੋਨਾ – ਕੋਰੋਨਾ ਵਾਇਰਸ ਨੇ ਹੁਣ ਕੁਸ਼ਟ ਆਸ਼ਰਮ ‘ਚ ਵੀ ਆਪਣੇ ਪੈਰ ਪਸਾਰ ਲਏ ਹਨ ਅਤੇ ਸੋਮਵਾਰ ਨੂੰ ਸਿਹਤ ਮਹਿਕਮੇ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਜੋ ਰਿਪੋਰਟ ਪ੍ਰਾਪਤ ਹੋਈ, ਉਨ੍ਹਾਂ ‘ਚੋਂ 13 ਲੋਕ ਕੁਸ਼ਟ ਆਸ਼ਰਮ ‘ਚ ਰਹਿਣ ਵਾਲੇ ਪਾਏ ਗਏ। ਵਰਣਨਯੋਗ ਹੈ ਕਿ ਬੀਤੇ ਦਿਨੀਂ ਇਸ ਆਸ਼ਰਮ ‘ਚ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਉਸ ਤੋਂ ਬਾਅਦ ਸਿਹਤ ਵਿਭਾਗ ਨੇ ਚੌਕਸੀ ਵਜੋਂ ਰਹਿਣ ਵਾਲੇ ਸਾਰੇ ਲੋਕਾਂ ਦੇ ਸੈਂਪਲ ਲਏ ਸਨ, ਜਿਨ੍ਹਾਂ ਵਿਚੋਂ 13 ਲੋਕ ਪਾਜ਼ੇਟਿਵ ਪਾਏ ਗਏ।

ਮੰਗਲਵਾਰ ਨੂੰ 886 ਦੀ ਰਿਪੋਰਟ ਆਈ ਨੈਗੇਟਿਵ ਅਤੇ 75 ਨੂੰ ਮਿਲੀ ਛੁੱਟੀ – ਸਿਹਤ ਮਹਿਕਮੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੋਮਵਾਰ ਨੂੰ 886 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 75 ਹੋਰਨਾਂ ਨੂੰ ਛੁੱਟੀ ਮਿਲ ਗਈ। ਸਿਹਤ ਮਹਿਕਮੇ ਨੇ 367 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।

ਪੰਜਾਬ ‘ਚ ਸੋਮਵਾਰ ਨੂੰ ਕੋਰੋਨਾ ਕਾਰਣ 55 ਮੌਤਾਂ, 438 ਨਵੇਂ ਮਾਮਲੇ
ਲੁਧਿਆਣਾ/ਚੰਡੀਗੜ੍ਹ (ਸਹਿਗਲ, ਰਮਨਜੀਤ) : ਪੰਜਾਬ ਸਿਵਲ ਸਕੱਤਰੇਤ ‘ਚ ਗ੍ਰਹਿ ਮਹਿਕਮੇ ਅਧੀਨ ਅਦਾਲਤੀ ਸ਼ਾਖਾ ਦੇ ਸੁਪਰਡੈਂਟ ਗੁਰਜੀਤ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਕੱਤਰ ਪ੍ਰਸ਼ਾਸਨ ਨੇ ਗ੍ਰਹਿ ਮਹਿਕਮੇ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚ ਤਾਇਨਾਤ 41 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਟੈਸਟ ਕਰਵਾਉਣ ਦਾ ਫੈਸਲਾ ਲਿਆ ਹੈ। ਦੂਜੇ ਪਾਸੇ ਪੰਜਾਬ ਵਿਚ ਕੋਰੋਨਾ ਨੂੰ ਲੈ ਕੇ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾ ਰਹੇ ਹਨ।

ਸੋਮਵਾਰ ਨੂੰ ਕੋਰੋਨਾ ਕਾਰਣ 55 ਲੋਕਾਂ ਦੀ ਮੌਤ ਹੋ ਗਈ, ਜਦਕਿ 1438 ਮਾਮਲੇ ਸਾਹਮਣੇ ਆਏ। ਮ੍ਰਿਤਕਾਂ ‘ਚ ਲੁਧਿਆਣਾ ਵਿਚ 16, ਮੋਗਾ 8, ਪਟਿਆਲਾ 6, ਜਲੰਧਰ 3, ਫਤਿਹਗੜ੍ਹ ਸਾਹਿਬ 3, ਤਰਨਤਾਰਨ 3, ਬਠਿੰਡਾ 3, ਅੰਮ੍ਰਿਤਸਰ 2,ਸੰਗਰੂਰ 2 ਤੇ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਐੱਸ. ਬੀ. ਐੱਸ. ਨਗਰ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਕਪੂਰਥਲਾ ਅਤੇ ਬਰਨਾਲਾ ਵਿਚ 1-1 ਮਰੀਜ਼ ਦੀ ਮੌਤ ਹੋਈ ਹੈ।news source: jagbani
The post ਪੰਜਾਬ ਚ’ ਕਰੋਨਾ ਦਾ ਵੱਡਾ ਕਹਿਰ: ਇੱਕੋ ਥਾਂ ਹੁਣੇ ਮਿਲੇ 54 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ appeared first on Sanjhi Sath.
ਜ਼ਿਲ੍ਹਾ ਜਲੰਧਰ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮੰਗਲਵਾਰ ਸਵੇਰੇ 54 ਨਵੇਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸੇ ਦੇ ਨਾਲ ਹੀ 70 ਸਾਲਾ ਬਜ਼ੁਰਗ ਦੀ …
The post ਪੰਜਾਬ ਚ’ ਕਰੋਨਾ ਦਾ ਵੱਡਾ ਕਹਿਰ: ਇੱਕੋ ਥਾਂ ਹੁਣੇ ਮਿਲੇ 54 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News