ਜ਼ਿਲੇ ’ਚ ਅੱਜ ਕੋਰੋਨਾ ਨਾਲ 13ਵੀਂ ਮੌਤ ਹੋ ਗਈ, ਜਦਕਿ 36 ਹੋਰ ਕੇਸ ਪਾਜ਼ੇਟਿਵ ਆਉਣ ਮਗਰੋਂ ਜ਼ਿਲੇ ’ਚ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 749 ਹੋ ਗਈ ਹੈ। ਜ਼ਿਲੇ ’ਚ ਹੁਣ ਤੱਕ 328 ਮਰੀਜ਼ ਤੰਦਰੁਸਤ ਹੋ ਚੁਕੇ ਹਨ, ਜਦਕਿ 408 ਕੇਸ ਐਕਟਿਵ ਹਨ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਸਮਾਣਾ ਦੇ ਪਿੰਡ ਵਡ਼ੈਚਾਂ ਦੀ ਰਜਿੰਦਰਾ ਹਸਪਤਾਲ ’ਚ ਦਾਖਲ 55 ਸਾਲਾ ਔਰਤ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਿਹਡ਼ੇ 36 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆਏ ਹਨ, ਉਨ੍ਹਾਂ ’ਚ 12 ਪਟਿਆਲਾ ਸ਼ਹਿਰ, 3 ਨਾਭਾ, 8 ਰਾਜਪੁਰਾ, 5 ਸਮਾਣਾ, ਇਕ ਪਾਤਡ਼ਾਂ ਅਤੇ 7 ਵੱਖ-ਵੱਖ ਪਿੰਡਾਂ ਤੋਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ 20 ਪਾਜ਼ੇਟਿਵ ਕੇਸਾਂ ਦੇੇ ਸੰਪਰਕ ’ਚ ਆਉਣ ਅਤੇ ਕੰਟੈਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 8 ਬਾਹਰੀ ਰਾਜਾਂ ਤੋਂ ਆਉਣ,7 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਅਤੇ ਇਕ ਗਰਭਵਤੀ ਅੌਰਤ ਸ਼ਾਮਲ ਹੈ।
ਪਟਿਆਲਾ ਦੇ ਜੇਜੀਆਂ ਵਾਲੀ ਗਲੀ ਤੋਂ 6, ਲਾਹੌਰੀ ਗੇਟ 3, ਬਹੇਡ਼ਾ ਰੋਡ, ਬਚਿੱਤਰ ਨਗਰ, ਰਤਨ ਨਗਰ ਤੋਂ 1-1 ਪਾਜ਼ੇਟਿਵ ਕੇਸ ਰਿਪੋਰਟ ਹੋਇਆ ਹੈ। ਰਾਜਪੁਰਾ ਦੇ ਸ਼ਿਵ ਮੰਦਰ ਏਰੀਆ ਤੋਂ 4, ਜਨਕਪੁਰੀ ਤੋਂ 3, ਵਿਕਾਸ ਨਗਰ ਤੋਂ ਇਕ ਪਾਜ਼ੇਟਿਵ ਕੇਸ ਰਿਪੋਰਟ ਹੋਇਆ ਹੈ। ਇਸੇ ਤਰ੍ਹਾਂ ਨਾਭਾ ਦੇ ਅਜੀਤ ਨਗਰ ਤੋਂ 3, ਸਮਾਣਾ ਦੇ ਤੇਜ਼ ਕਾਲੋਨੀ ਤੋਂ 4, ਸ਼ਨੀ ਦੇਵ ਮੰਦਰ ਤੋਂ 1, ਪਾਤਡ਼ਾਂ ਦੀ ਟਿੱਬਾ ਬਸਤੀ ਤੋਂ ਇਕ ਅਤੇ 7 ਵੱਖ-ਵੱਖ ਪਿੰਡਾਂ ਤੋਂ ਹਨ।
ਉਨ੍ਹਾਂ ਦੱਸਿਆਂ ਕਿ ਇਨ੍ਹਾਂ ਪਾਜ਼ੇਟਿਵ ਕੇਸਾਂ ’ਚੋਂ ਪਿੰਡ ਵਡ਼ੈਚਾ ਤਹਿਸੀਲ ਸਮਾਣਾ ਦੀ ਰਹਿਣ ਵਾਲੀ ਇਕ 55 ਸਾਲਾ ਅੌਰਤ ਜੋ ਕਿ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ, ਦੀ ਅੱਜ ਸਵੇਰੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਆਏ ਕੇਸਾਂ ਦੇ ਨੇਡ਼ਲੇ ਸੰਪਰਕ ’ਚ ਆਉਣ ਵਾਲਿਆਂ ਦੀ ਟਰੇਸਿੰਗ ਕੀਤੀ ਜਾ ਰਹੀ ਹੈ।news source: jagbani
The post ਪੰਜਾਬ ਚ’ ਕਰੋਨਾ ਦਾ ਵੱਡਾ ਕਹਿਰ: ਇੱਥੇ ਇਕੱਠੇ ਮਿਲੇ 36 ਨਵੇਂ ਪੋਜ਼ੀਟਿਵ ਮਰੀਜ਼ ਤੇ ਹੋਈ 13ਵੀਂ ਮੌਤ-ਦੇਖੋ ਪੂਰੀ ਖ਼ਬਰ appeared first on Sanjhi Sath.
ਜ਼ਿਲੇ ’ਚ ਅੱਜ ਕੋਰੋਨਾ ਨਾਲ 13ਵੀਂ ਮੌਤ ਹੋ ਗਈ, ਜਦਕਿ 36 ਹੋਰ ਕੇਸ ਪਾਜ਼ੇਟਿਵ ਆਉਣ ਮਗਰੋਂ ਜ਼ਿਲੇ ’ਚ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 749 ਹੋ ਗਈ ਹੈ। ਜ਼ਿਲੇ ’ਚ …
The post ਪੰਜਾਬ ਚ’ ਕਰੋਨਾ ਦਾ ਵੱਡਾ ਕਹਿਰ: ਇੱਥੇ ਇਕੱਠੇ ਮਿਲੇ 36 ਨਵੇਂ ਪੋਜ਼ੀਟਿਵ ਮਰੀਜ਼ ਤੇ ਹੋਈ 13ਵੀਂ ਮੌਤ-ਦੇਖੋ ਪੂਰੀ ਖ਼ਬਰ appeared first on Sanjhi Sath.