Breaking News
Home / Punjab / ਪੰਜਾਬ ਚ’ ਕਰੋਨਾ ਦਾ ਆਇਆ ਵੱਡਾ ਹੜ੍ਹ,ਹੁਣੇ ਇੱਥੇ 2 ਸਾਲਾ ਬੱਚੀ ਸਮੇਤ 55 ਨਿੱਕਲੇ ਪੋਜ਼ੀਟਿਵ-ਦੇਖੋ ਪੂਰੀ ਖ਼ਬਰ

ਪੰਜਾਬ ਚ’ ਕਰੋਨਾ ਦਾ ਆਇਆ ਵੱਡਾ ਹੜ੍ਹ,ਹੁਣੇ ਇੱਥੇ 2 ਸਾਲਾ ਬੱਚੀ ਸਮੇਤ 55 ਨਿੱਕਲੇ ਪੋਜ਼ੀਟਿਵ-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਦਾ ਕਹਿਰ ਅਜੇ ਰੁਕਦਾ ਨਜ਼ਰ ਨਹੀਂ ਆ ਰਿਹਾ। ਜਲੰਧਰ ਜ਼ਿਲ੍ਹੇ ‘ਚ ਐਤਵਾਰ ਨੂੰ 55 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਪਾਜ਼ੇਟਿਵ ਕੇਸਾਂ ‘ਚ 2 ਸਾਲ ਦਾ ਬੱਚਾ ਵੀ ਸ਼ਾਮਲ ਹਨ। ਇਸ ਦੇ ਇਲਾਵਾ 4 ਲੋਕ ਨਕੋਦਰ ਅਤੇ 2 ਪਿੰਡ ਸ਼ੰਕਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਇਥੇ ਦੱਸ ਦੇਈਏ ਕਿ 36 ਪਾਜ਼ੇਟਿਵ ਕੇਸ ਫਰੀਦਕੋਟ ਮੈਡੀਕਲ ਕਾਲਜ ਤੋਂ ਆਈਆਂ ਰਿਪੋਰਟਾਂ ‘ਚੋਂ ਪਾਜ਼ੇਟਿਵ ਮਿਲੇ ਸਨ ਜਦਕਿ ਹੁਣ 19 ਕੋਰੋਨਾ ਦੇ ਪਾਜ਼ੇਟਿਵ ਕੇਸ ਪ੍ਰਾਈਵੇਟ ਲੈਬ ‘ਚੋਂ ਹਾਸਲ ਹੋਈਆਂ ਰਿਪੋਰਟਾਂ ਦੇ ਮਿਲੇ ਹਨ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ ‘ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 1991 ਤੱਕ ਪਹੁੰਚ ਗਿਆ ਹੈ।ਕੋਰੋਨਾ ਦੇ ਕਾਰਨ ਸ਼ਨੀਵਾਰ ਨੂੰ 55 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਕੋਰੋਨਾ ਕਾਰਨ ਜਲੰਧਰ ‘ਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ 37 ਤੱਕ ਪਹੁੰਚ ਚੁੱਕਾ ਹੈ। ਉਥੇ ਹੀ ਬੀਤੇ ਦਿਨ 35 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ।

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਾਨਗਰ ਦੇ 1 ਨਿੱਜੀ ਹਸਪਤਾਲ ‘ਚ ਇਲਾਜ ਅਧੀਨ ਨਿਊ ਸਿਰਾਜਗੰਜ ਨਿਵਾਸੀ 55 ਸਾਲਾ ਕੋਰੋਨਾ ਪਾਜ਼ੇਟਿਵ ਵਰਿੰਦਰ ਕੁਮਾਰ ਦੀ ਮੌਤ ਹੋ ਗਈ ਸੀ। ਉਥੇ ਹੀ ਸ਼ਨੀਵਾਰ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਨ੍ਹਾਂ ‘ਚੋਂ 2 ਹਵਾਲਾਤੀ, ਪੁਲਸ ਕਰਮਚਾਰੀ ਅਤੇ ਆਮ ਆਦਮੀ ਵੀ ਸ਼ਾਮਲ ਹਨ। ਮਹਿਕਮੇ ਨੂੰ ਫਰੀਦਕੋਟ ਮੈਡੀਕਲ ਕਾਲਜ ਤੋਂ 29 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਅਤੇ ਜਿਨ੍ਹਾਂ ‘ਚੋਂ 3 ਦੀ ਰਿਪੋਰਟ ਮੁੜ ਪਾਜ਼ੇਟਿਵ ਆਈ ਹੈ। ਇਸ ਲਈ ਮਹਿਕਮੇ ਨੇ ਇਨ੍ਹਾਂ ਨੂੰ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ ‘ਚ ਨਹੀਂ ਜੋੜਿਆ ਹੈ। ਬਾਕੀ ਲੋਕਾਂ ਦੀ ਪਾਜ਼ੇਟਿਵ ਰਿਪੋਰਟ ਨਿੱਜੀ ਲੈਬਾਰਟਰੀ ਅਤੇ ਸਿਵਲ ਹਸਪਤਾਲ ‘ਚ ਸਥਾਪਤ ਟਰੂਨੇਟ ਮਸ਼ੀਨ ‘ਤੇ ਕੀਤੇ ਗਏ ਟੈਸਟਾਂ ਤੋਂ ਮਿਲੀ ਹੈ।

ਸ਼ਨੀਵਾਰ ਨੂੰ ਸਿਹਤ ਮਹਿਕਮੇ ਵੱਲੋਂ ਪ੍ਰਾਪਤ ਪਾਜ਼ੇਟਿਵ ਮਰੀਜ਼ਾਂ ਦੀ ਰਿਪੋਰਟ ‘ਚੋਂ ਜਿਨ੍ਹਾਂ 3 ਲੋਕਾਂ ਦੀ ਰਿਪੋਰਟ ਮੁੜ ਪਾਜ਼ੇਟਿਵ ਆਈ ਹੈ, ਉਨ੍ਹਾਂ ਨੂੰ ਦੂਜੀ ਵਾਰ ਟੈਸਟ ਕਰਵਾਉਣ ਲਈ ਆਖਿਰ ਕਿਸ ਨੇ ਕਿਹਾ ਹੋਵੇਗਾ, ਇਸ ਗੱਲ ਨੂੰ ਲੈ ਕੇ ਸਿਹਤ ਮਹਿਕਮੇ ਦੇ ਅਧਿਕਾਰੀ ਵੀ ਹੈਰਾਨ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ‘ਚੋਂ ਇਕ ਔਰਤ ਦੀ ਰਿਪੋਰਟ 14 ਜੁਲਾਈ ਨੂੰ ਪਾਜ਼ੇਟਿਵ ਆਈ ਸੀ ਅਤੇ ਇਸ ਹਿਸਾਬ ਨਾਲ ਉਸ ਦਾ ਕੁਆਰੰਟਾਈਨ ਪੀਰੀਅਡ ਅਜੇ ਖਤਮ ਨਹੀਂ ਹੋਇਆ। ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਉਕਤ ਔਰਤ ਦੋਬਾਰਾ ਸਿਵਲ ਹਸਪਤਾਲ ਵਿਚ ਆ ਕੇ ਸੈਂਪਲ ਕਿਵੇਂ ਦੇ ਗਈ?

517 ਐਕਟਿਵ ਕੇਸ, 103 ਘਰਾਂ ‘ਚ ਆਈਸੋਲੇਟ ਮਰੀਜ਼, 65 ਸਿਵਲ ਹਸਪਤਾਲ ‘ਚ, 159 ਮੈਰੀਟੋਰੀਅਸ ਸਕੂਲ ‘ਚ, 51 ਮਿਲਟਰੀ ਹਸਪਤਾਲ ‘ਚ, 67 ਬੀ. ਐੱਸ.ਐੱਫ. ਹਸਪਤਾਲ ‘ਚ, 6 ਆਈ. ਐੱਮ. ਏ. ਦੇ ਸ਼ਾਹਕੋਟ ਸਥਿਤ ਹਸਪਤਾਲ ‘ਚ, 12 ਲੁਧਿਆਣਾ ਦੇ ਹਸਪਤਾਲਾਂ ‘ਚ, 1 ਪੀ. ਜੀ. ਆਈ. ਚੰਡੀਗੜ੍ਹ ‘ਚ, 21 ਨਿੱਜੀ ਹਸਪਤਾਲਾਂ ‘ਚ, 32 ਘਰਾਂ ਨੂੰ ਸ਼ਿਫਟ ਕੀਤੇ ਪਾਜ਼ੇਟਿਵ ਮਰੀਜ਼ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਲਿਸਟ ਮੁਤਾਬਕ ਸ਼ਨੀਵਾਰ ਨੂੰ 494 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 51 ਹੋਰਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸਿਹਤ ਵਿਭਾਗ ਨੇ 764 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜ ਦਿੱਤੇ ਹਨ।ਕੁਲ ਸੈਂਪਲ-39242, ਨੈਗੇਟਿਵ ਆਏ-35778, ਪਾਜ਼ੇਟਿਵ ਆਏ-1991,  ਡਿਸਚਾਰਜ ਹੋਏ ਮਰੀਜ਼-1382,  ਮੌਤਾਂ ਹੋਈਆਂ 37 |news source: jagbani

The post ਪੰਜਾਬ ਚ’ ਕਰੋਨਾ ਦਾ ਆਇਆ ਵੱਡਾ ਹੜ੍ਹ,ਹੁਣੇ ਇੱਥੇ 2 ਸਾਲਾ ਬੱਚੀ ਸਮੇਤ 55 ਨਿੱਕਲੇ ਪੋਜ਼ੀਟਿਵ-ਦੇਖੋ ਪੂਰੀ ਖ਼ਬਰ appeared first on Sanjhi Sath.

ਕੋਰੋਨਾ ਵਾਇਰਸ ਦਾ ਕਹਿਰ ਅਜੇ ਰੁਕਦਾ ਨਜ਼ਰ ਨਹੀਂ ਆ ਰਿਹਾ। ਜਲੰਧਰ ਜ਼ਿਲ੍ਹੇ ‘ਚ ਐਤਵਾਰ ਨੂੰ 55 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ …
The post ਪੰਜਾਬ ਚ’ ਕਰੋਨਾ ਦਾ ਆਇਆ ਵੱਡਾ ਹੜ੍ਹ,ਹੁਣੇ ਇੱਥੇ 2 ਸਾਲਾ ਬੱਚੀ ਸਮੇਤ 55 ਨਿੱਕਲੇ ਪੋਜ਼ੀਟਿਵ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *