ਪੰਜਾਬ ’ਚ ਮੁੜ ਤੋਂ ਹੱਡ ਚੀਰਵੀਂ ਠੰਢ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸਵੇਰੇ ਦਸ ਵਜੇ ਤੇ ਕਈ ਜ਼ਿਲ੍ਹਿਆਂ ਦੁਪਹਿਰ 12 ਵਜੇ ਤਕ ਧੁੰਦ ਛਾਈ ਰਹੀ। ਕਈ ਜ਼ਿਲ੍ਹਿਆਂ ’ਚ ਤਾਂ ਸਵੇਰੇ ਨੌਂ ਵਜੇ ਦੇ ਆਸਪਾਸ ਸੰਘਣੀ ਧੁੰਦ ਕਾਰਨ ਵਿਜੀਬਿਲਿਟੀ ਏਨੀ ਘੱਟ ਸੀ ਕਿ ਰਾਹਗੀਰਾਂ ਨੂੰ ਸਾਹਮਣੇ ਕੁਝ ਵੀ ਸਾਫ਼ ਨਜ਼ਰ ਨਹੀਂ ਸੀ ਆ ਰਿਹਾ।
ਚਾਰ ਪਹੀਆ ਵਾਹਨ ਚਾਲਕਾਂ ਨੂੰ ਵਾਹਨਾਂ ਦੀਆਂ ਹੈੱਡ ਲਾਈਟਾਂ ਜਗਾਉਣੀਆਂ ਪਈਆਂ। ਦੁਪਹੀਆ ਵਾਹਨ ਚਾਲਕਾਂ ਨੂੰ ਕੀੜੀ ਦੀ ਚਾਲ ’ਚ ਅੱਗੇ ਵਧਣਾ ਪਿਆ।ਮਾਹਿਰਾਂ ਅਨੁਸਾਰ ਵਿਜੀਬਿਲਿਟੀ ਪੰਜ ਤੋਂ ਦਸ ਮੀਟਰ ਦਰਮਿਆਨ ਰਹੀ। ਇਸ ਦੌਰਾਨ ਸੀਤ ਲਹਿਰ ਵੀ ਜ਼ਬਰਦਸਤ ਢੰਗ ਨਾਲ ਚੱਲ ਰਹੀ ਸੀ। ਗਰਮ ਕੱਪੜੇ ਪਾਉਣ ਤੋਂ ਬਾਅਦ ਵੀ ਠੰਢੀਆਂ ਹਵਾਵਾਂ ਸਰੀਰ ਨੂੰ ਚੀਰ ਰਹੀਆਂ ਸਨ।
ਦੁਪਹਿਰ 12 ਵਜੇ ਪਿੱਛੋਂ ਕੁਝ ਦੇਰ ਲਈ ਹਲਕੀ ਧੁੱਪ ਨਿਕਲੀ ਪਰ ਸੀਤ ਲਹਿਰ ਕਾਰਨ ਧੁੱਪ ਵੀ ਬੇਅਸਰ ਹੋ ਰਹੀ ਸੀ। ਇਹੀ ਕਾਰਨ ਸੀ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਘੱਟ ਰਿਹਾ, ਜਦਕਿ ਰਾਤ ਦਾ ਤਾਪਮਾਨ ਜ਼ਿਆਦਾ ਸੀ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਲੁਧਿਆਣੇ ਦਾ ਤਾਪਮਾਨ 8.8 ਡਿਗਰੀ, ਪਟਿਆਲੇ ਦਾ 6.2 ਡਿਗਰੀ ਦਰਜ ਕੀਤਾ ਗਿਆ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਪੰਜਾਬ ’ਚ ਮੁੜ ਤੋਂ ਹੱਡ ਚੀਰਵੀਂ ਠੰਢ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸਵੇਰੇ ਦਸ ਵਜੇ ਤੇ ਕਈ ਜ਼ਿਲ੍ਹਿਆਂ ਦੁਪਹਿਰ 12 ਵਜੇ ਤਕ ਧੁੰਦ ਛਾਈ …