ਇੰਡੀਅਨ ਏਅਰਫੋਰਸ ਦਾ ਜਹਾਜ਼ ਬੀਤੀ ਰਾਤ ਮੋਗਾ ਨੇੜੇ ਕ੍ਰੈਸ਼ ਹੋ ਗਿਆ। ਮਿੱਗ-21 ਰੁਟੀਨ ਟ੍ਰੇਨਿੰਗ ਸੀ। ਇਸ ਦੌਰਾਨ ਹੀ ਇਹ ਹਾਦਸਾ ਵਾਪਰਿਆ।ਰਾਜਸਥਾਨ ਦੇ ਸੂਰਤਗੜ ਏਅਰ ਬੇਸ ਤੋਂ ਪਾਇਲਟ ਅਭਿਨਵ ਚੌਧਰੀ ਨੇ ਜਗਰਾਵਾਂ ਦੇ ਕੋਲ ਪੈਂਦੇ ਇਨਾਇਤਪੁਰਾ ਲਈ ਉਡ਼ਾਨ ਭਰੀ ਸੀ।

ਪ੍ਰੈਕਟਿਸ ਲਈ ਗਏ ਪਾਇਲਟ ਅਭਿਨਵ ਚੌਧਰੀ ਨੇ ਜਦੋਂ ਇਨਾਇਤਪੁਰਾ ਤੋਂ ਵਾਪਸ ਸੂਰਤਗੜ ਲਈ ਉਡ਼ਾਨ ਭਰੀ ਤਾਂ ਮੋਗੇ ਦੇ ਪਿੰਡ ਲੰਗੇਆਨਾ ਦੇ ਕੋਲ ਆਕੇ ਉਨ੍ਹਾਂ ਦਾ ਜਹਾਜ਼ ਦੁਰਘਟਨਾਗਰਸਤ ਹੋ ਗਿਆ।ਗਨੀਮਤ ਇਹ ਰਹੀ ਕਿ ਜਹਾਜ਼ ਘਰਾਂ ਤੋਂ ਮਹਿਜ਼ 500 ਮੀਟਰ ਦੀ ਦੂਰੀ ‘ਤੇ ਖੇਤਾਂ ਵਿੱਚ ਜਾ ਡਿੱਗਿਆ।

ਜਿਸ ਕਾਰਨ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ ਵਿੱਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ।

ਮੌਕੇ ‘ਤੇ ਹੀ ਬਠਿੰਡਾ ਏਅਫੋਰਸ ਅਤੇ ਹਲਵਾਰਾ ਏਅਰਫੋਰਸ ਦੀਆਂ ਟੀਮਾਂ ਵੀ ਪਹੁੰਚ ਗਈਆਂ ਸੀ ਜਿਨ੍ਹਾਂ ਨੇ ਪਾਇਲਟ ਅਭਿਨਵ ਚੌਧਰੀ ਨੂੰ ਭਾਲਣਾ ਸ਼ੁਰੂ ਕੀਤਾ। ਉਨ੍ਹਾਂਨੇ ਦੱਸਿਆ ਕਿ ਲੱਗਪਗ 4 ਘੰਟੇ ਦੀ ਮਸ਼ੱਕਤ ਤੋਂ ਬਾਅਦ ਪਾਇਲਟ ਅਭਿਨਵ ਚੌਧਰੀ ਦੀ ਲਾਸ਼ ਖੇਤਾਂ ਤੋਂ ਮਿਲੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਇੰਡੀਅਨ ਏਅਰਫੋਰਸ ਦਾ ਜਹਾਜ਼ ਬੀਤੀ ਰਾਤ ਮੋਗਾ ਨੇੜੇ ਕ੍ਰੈਸ਼ ਹੋ ਗਿਆ। ਮਿੱਗ-21 ਰੁਟੀਨ ਟ੍ਰੇਨਿੰਗ ਸੀ। ਇਸ ਦੌਰਾਨ ਹੀ ਇਹ ਹਾਦਸਾ ਵਾਪਰਿਆ।ਰਾਜਸਥਾਨ ਦੇ ਸੂਰਤਗੜ ਏਅਰ ਬੇਸ ਤੋਂ ਪਾਇਲਟ ਅਭਿਨਵ ਚੌਧਰੀ ਨੇ …
Wosm News Punjab Latest News