ਫੋਕਲ ਪੁਆਇੰਟ ‘ਚ ਬਣ ਰਹੇ 66ਕੇਵੀ ਸਬ ਸਟੇਸ਼ਨ ਦੇ ਨਿਰਮਾਣ ਨੂੰ ਲੈ ਕੇ ਨਾਲ ਲੱਗਦਿਆਂ ਕਈ ਇਲਾਕਿਆਂ ‘ਚ ਸ਼ਨਿਚਰਵਾਰ 12.00 ਵਜੇ ਤੋਂ ਐਤਵਾਰ ਰਾਤ 7.00 ਵਜੇ ਤਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਨ੍ਹਾਂ ਇਲਾਕਿਆਂ ਤੇ ਇੰਡਸਟ੍ਰੀਜ਼ ‘ਚ 31 ਘੰਟਿਆਂ ਦਾ ਕੱਟ ਰਹੇਗਾ। ਫੋਕਲ ਪੁਆਇੰਟ ‘ਚ ਬਿਜਲੀ ਦੇ ਟਾਵਰ ਲਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। 5 ਹਫ਼ਤਿਆਂ ਦੇ ਅੰਦਰ ਹਰ ਸ਼ਨਿਚਰਵਾਰ ਤੇ ਐਤਵਾਰ ਨੂੰ ਪਾਵਰ ਕੱਟ ਲੱਗੇਗਾ।

ਇਸ ਦੌਰਾਨ ਫੋਕਲ ਪੁਆਇੰਟ (Focal Point) ‘ਚ ਸਥਿਤ 450 ਇੰਡਸਟ੍ਰੀਜ਼ ‘ਚ ਕੰਮ ਨਹੀਂ ਹੋਵੇਗਾ। ਪੂਰੇ ਫੋਕਲ ਪੁਆਇੰਟ ‘ਚ ਸ਼ਨਿਚਰਵਾਰ ਰਾਤ ਬਲੈਕਆਊਟ ਰਹੇਗਾ। ਇੰਡਸਟਰੀ ਨੇ ਏਸੀਪੀ ਨਾਰਥ ਨੂੰ ਮੰਗ ਕੀਤੀ ਹੈ ਕਿ ਰਾਤ ਦੇ ਸਮੇਂ ‘ਚ ਫੋਕਲ ਪੁਆਇੰਟ ਦੇ ਹਰ ਚੌਕ ‘ਤੇ ਪੁਲਿਸ ਦਾ ਨਾਕਾ ਲਾਇਆ ਜਾਵੇ। ਪਿਛਲੇ ਹਫ਼ਤੇ ਲੱਗੇ ਪਾਵਰ ਕੱਟ ਦੌਰਾਨ ਹਰ ਚੌਕ ‘ਤੇ ਪੁਲਿਸ ਦੇਖੀ ਗਈ ਸੀ ਤੇ ਗਸ਼ਤ ਕਰ ਰਹੀ ਸੀ।

ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬੰਸਲ ਨੇ ਕਿਹਾ ਕਿ ਫੋਕਲ ਪੁਆਇੰਟ ‘ਚ 66ਕੇਵੀ ਸਬ ਸਟੇਸ਼ਨ ਦਾ ਨਿਰਮਾਣ ਚੱਲ ਰਿਹਾ ਹੈ ਤੇ ਜਿਸ ਦੇ ਚੱਲਦਿਆਂ ਇਹ ਪਾਵਰ ਕੱਟ ਲਾਇਆ ਜਾ ਰਿਹਾ ਹੈ। ਫੋਕਲ ਪੁਆਇੰਟ ਨਾਲ-ਨਾਲ ਲੱਗਦਿਆਂ ਇਲਾਕੇ ਸੈਨੀ ਕਾਲੋਨੀ, ਸਵਰਨ ਪਾਰਕ, ਦਾਦਾ ਕਾਲੋਨੀ, ਸੰਜੈ ਗਾਧੀ ਨਗਰ, ਟਰਾਂਸਪੋਰਟ ਨਗਰ, ਗਦਈਪੁਰ, ਸਈਪੁਰ ਇਲਾਕਿਆਂ ‘ਚ ਬਿਜਲੀ ਬੰਦ ਰਹੇਗੀ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਫੋਕਲ ਪੁਆਇੰਟ ‘ਚ ਬਣ ਰਹੇ 66ਕੇਵੀ ਸਬ ਸਟੇਸ਼ਨ ਦੇ ਨਿਰਮਾਣ ਨੂੰ ਲੈ ਕੇ ਨਾਲ ਲੱਗਦਿਆਂ ਕਈ ਇਲਾਕਿਆਂ ‘ਚ ਸ਼ਨਿਚਰਵਾਰ 12.00 ਵਜੇ ਤੋਂ ਐਤਵਾਰ ਰਾਤ 7.00 ਵਜੇ ਤਕ ਬਿਜਲੀ ਦੀ ਸਪਲਾਈ …
Wosm News Punjab Latest News