ਪੰਜਾਬ ਵਿਚ ਮੌਨਸੂਨ ਕਮਜ਼ੋਰ ਨਹੀਂ ਪਿਆ। ਮੰਗਲਵਾਰ ਨੂੰ ਵੀ ਕਈ ਥਾਈਂ ਮੌਨਸੂਨ ਦੀ ਭਰਵੀਂ ਬਾਰਿਸ਼ ਹੋਈ। ਲੁਧਿਆਣਾ, ਪਟਿਆਲਾ, ਅੰਮਿ੍ਤਸਰ ਸਮੇਤ ਕਈ ਥਾਈਂ ਤੇਜ਼ ਹਵਾਵਾਂ ਦਰਮਿਆਨ ਸਵੇਰ ਤੋਂ ਲੈ ਕੇ ਦੁਪਹਿਰ ਤਕ ਬਾਰਿਸ਼ ਹੋਈ ਜਿਸ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ ਲੁਧਿਆਣੇ ‘ਚ 55 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਜਦਕਿ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਪਟਿਆਲੇ ‘ਚ 5.5 ਐੱਮਐੱਮ ਬਾਰਿਸ਼ ਦਰਜ ਕੀਤੀ ਗਈ। ਉਧਰ ਚੰਡੀਗੜ੍ਹ ਵਿਚ 2.2 ਐੱਮਐੱਮ, ਅੰਮਿ੍ਤਸਰ ਚ 2.5 ਐੱਮਐੱਮ, ਤੇ ਫ਼ਰੀਦਕੋਟ ‘ਚ 1.8 ਐੱਮਐੱਮ ਬਾਰਿਸ਼ ਦਰਜ ਕੀਤੀ ਗਈ।

ਪੀਏਯੂ ਦੇ ਮੌਸਮ ਵਿਭਾਗ ਦੀ ਸੀਨੀਅਰ ਵਿਗਿਆਨੀ ਡਾ. ਕੇਕੇ ਗਿੱਲ ਨੇ ਕਿਹਾ ਕਿ ਬੁੱਧਵਾਰ ਤੇ ਵੀਰਵਾਰ ਨੂੰ ਸੂਬੇ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਦੋਵੇਂ ਦਿਨ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਅਜਿਹੇ ਵਿਚ ਕਿਸਾਨਾਂ ਨੂੰ ਸਲਾਹ ਹੈ ਕਿ ਉਹ ਫ਼ਸਲਾਂ ‘ਤੇ ਿਛੜਕਾਅ ਨਾ ਕਰਨ, ਪੈਲੀਆਂ ਵਿਚ ਪਾਣੀ ਖੜ੍ਹਾ ਨਾ ਹੋਣ ਦੇਣ ਤੇ ਵੱਟਾਂ ਨੂੰ ਪਤਲਾ ਕਰ ਲੈਣ।

ਡਾ. ਗਿੱਲ ਅਨੁਸਾਰ ਜੁਲਾਈ ਵਿਚ ਸਧਾਰਨ ਨਾਲੋਂ ਕਿਤੇ ਜ਼ਿਆਦਾ ਬਾਰਿਸ਼ ਹੋਈ ਹੈ ਜਿਸ ਨਾਲ ਪੰਜਾਬ ਵਿਚ ਜੋ ਬਾਰਿਸ਼ ਦੀ ਕਮੀ ਚੱਲ ਰਹੀ ਸੀ ਉਹ ਪੂਰੀ ਹੋ ਗਈ ਹੈ। ਅਜੇ ਅਗਸਤ ਤੇ ਸਤੰਬਰ ਬਾਕੀ ਹੈ। ਇਸ ਵਾਰ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਨ੍ਹਾਂ ਦੋਵਾਂ ਮਹੀਨਿਆਂ ਵਿਚ ਮੌਨਸੂਨ ਰੱਜ ਕੇ ਵਰ੍ਹੇਗਾ। ਪੰਜਾਬ ਵਿਚ ਹੁਣ ਤਕ ਜਿੰਨੀ ਬਾਰਿਸ਼ ਹੋਈ ਹੈ ਉਹ ਫ਼ਸਲਾਂ ਲਈ ਫ਼ਾਇਦੇਮੰਦ ਹੈ ਤੇ ਇਸ ਨਾਲ ਕਿਸੇ ਫ਼ਸਲ ਨੂੰ ਨੁਕਸਾਨ ਹੋਣ ਦੀ ਗੱਲ ਸਾਹਮਣੇ ਨਹੀਂ ਆਈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਪੰਜਾਬ ਵਿਚ ਮੌਨਸੂਨ ਕਮਜ਼ੋਰ ਨਹੀਂ ਪਿਆ। ਮੰਗਲਵਾਰ ਨੂੰ ਵੀ ਕਈ ਥਾਈਂ ਮੌਨਸੂਨ ਦੀ ਭਰਵੀਂ ਬਾਰਿਸ਼ ਹੋਈ। ਲੁਧਿਆਣਾ, ਪਟਿਆਲਾ, ਅੰਮਿ੍ਤਸਰ ਸਮੇਤ ਕਈ ਥਾਈਂ ਤੇਜ਼ ਹਵਾਵਾਂ ਦਰਮਿਆਨ ਸਵੇਰ ਤੋਂ ਲੈ ਕੇ ਦੁਪਹਿਰ …
Wosm News Punjab Latest News