ਪੰਜਾਬ ‘ਚ ਕੋਰੋਨਾ ਵਾਇਰਸ ਭਿਆਨਕ ਰੂਪ ਧਾਰ ਚੁੱਕਾ ਹੈ। ਇਕ ਪਾਸੇ ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਤਾਜ਼ਾ ਮਾਮਲੇ ‘ਚ ਮੋਹਾਲੀ ‘ਚ ਅੱਜ ਕੋਵਿਡ-19 ਦੇ 47 ਪਾਜ਼ੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਜਦਕਿ ਅੱਜ 11 ਮਰੀਜ਼ਾਂ ਨੇ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਜਿੱਤ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ‘ਚ ਸੈਕਟਰ 74 ਤੋਂ 45 ਸਾਲਾ ਪੁਰਸ਼, ਜ਼ੀਰਕਪੁਰ ਤੋਂ 46 ਸਾਲਾ ਬੀਬੀ, ਓਮੈਕਸ ਗਰੀਨ ਲਾਲੜੂ ਤੋਂ 38 ਸਾਲਾ ਪੁਰਸ਼, ਮਟੌਰ ਤੋਂ 42 ਸਾਲਾ ਬੀਬੀ, ਸੈਕਟਰ 68 ਤੋਂ 28 ਸਾਲਾ ਬੀਬੀ, ਦਾਉ ਤੋਂ 40 ਸਾਲਾ ਪੁਰਸ਼, ਗੌਸਲਾਂ ਤੋਂ 38 ਸਾਲਾ ਬੀਬੀ, ਮੁੰਡੀ ਖਰੜ ਤੋਂ 28 ਸਾਲਾ ਪੁਰਸ਼, ਪੀਰਮੁੱਛਾਲਾ ਤੋਂ 44 ਸਾਲਾ ਪੁਰਸ਼, ਸੈਕਟਰ 71 ਤੋਂ 42 ਸਾਲਾ ਮਹਿਲਾ,ਖਰੜ ਤੋਂ 47 ਸਾਲਾ ਪੁਰਸ਼, ਕੁਰਾਲੀ ਤੋਂ 28 ਸਾਲਾ ਮਹਿਲਾ, ਫੇਜ਼ 10 ਤੋਂ 25 ਸਾਲਾ ਬੀਬੀ, ਬਲਟਾਣਾ ਤੋਂ 39 ਸਾਲਾ ਬੀਬੀ, ਜ਼ੀਰਕਪੁਰ ਤੋਂ 28 ਸਾਲਾ ਪੁਰਸ਼, ਖਰੜ ਤੋਂ 36 ਸਾਲਾ ਪੁਰਸ਼, ਬਲਟਾਣਾ ਤੋਂ 44 ਸਾਲਾ ਪੁਰਸ਼, ਜ਼ੀਰਕਪੁਰ ਤੋਂ 26 ਸਾਲਾ ਪੁਰਸ਼, ਪੀਰ ਮੁੱਛਾਲਾ ਤੋਂ 34 ਸਾਲਾ ਮਹਿਲਾ,
ਕੁਰਾਲੀ ਤੋਂ 58 ਸਾਲਾ ਬੀਬੀ, 40 ਸਾਲਾ ਪੁਰਸ਼ ਅਤੇ 52 ਸਾਲਾ ਬੀਬੀ, ਬਨਮਾਜਰਾ ਤੋਂ 78 ਸਾਲਾ ਪੁਰਸ਼, ਫੇਜ਼ 10 ਤੋਂ 34 ਸਾਲਾ ਪੁਰਸ਼, ਸੈਕਟਰ 82 ਤੋਂ 49 ਸਾਲਾ ਪੁਰਸ਼, ਸੈਕਟਰ 70 ਤੋਂ 60 ਸਾਲਾ ਪੁਰਸ਼, ਰਾਮਗੜ੍ਹ ਤੋਂ 40 ਸਾਲਾ ਬੀਬੀ, ਜ਼ੀਰਕਪੁਰ ਤੋਂ 58 ਸਾਲਾ ਅਤੇ 29 ਸਾਲਾ ਬੀਬੀ, ਟੀ. ਡੀ.ਆਈ. ਸਿਟੀ ਮੋਹਾਲੀ 24 ਸਾਲਾ ਲੜਕੀ, 29 ਸਾਲਾ ਬੀਬੀ ਅਤੇ 24 ਸਾਲਾ ਲੜਕੀ, ਕੁਰਾਲੀ ਤੋਂ 31 ਸਾਲਾ ਪੁਰਸ਼, ਬਰੌਲੀ ਤੋਂ 25 ਸਾਲਾ ਲੜਕੀ, ਬਲੌਂਗੀ ਤੋਂ 26 ਸਾਲਾ ਪੁਰਸ਼, ਫੇਜ਼ 1 ਤੋਂ 23 ਸਾਲਾ ਲੜਕੀ, 49 ਸਾਲਾ ਮਹਿਲਾ ਅਤੇ 23 ਸਾਲਾ ਪੁਰਸ਼, ਸੈਕਟਰ 57 ਤੋਂ 25 ਸਾਲਾ ਲੜਕੀ, ਸੈਕਟਰ 66 ਤੋਂ 20 ਸਾਲਾ ਲੜਕੀ ਅਤੇ 55 ਸਾਲਾ ਬੀਬੀ, ਫੇਜ਼ 10 ਤੋਂ 34 ਸਾਲਾ ਪੁਰਸ਼, ਖਰੜ ਤੋਂ 26 ਸਾਲਾ ਪੁਰਸ਼, ਬਲਟਾਣਾ ਤੋਂ 41 ਸਾਲਾ ਬੀਬੀ, ਇਸਾਪੁਰ ਤੋਂ 38 ਸਾਲਾ ਪੁਰਸ਼ , ਡੇਰਾਬਸੀ ਤੋਂ 55 ਸਾਲਾ ਬੀਬੀ ਅਤੇ ਫੇਜ਼ 7 ਤੋਂ 40 ਸਾਲਾ ਬੀਬੀ ਸ਼ਾਮਲ ਹਨ।
11 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ – ਠੀਕ ਹੋਏ ਮਰੀਜ਼ਾਂ ‘ਚ ਕੁਰਾਲੀ ਤੋਂ 17 ਸਾਲਾ ਲੜਕਾ, ਖਰੜ ਤੋਂ 30 ਸਾਲਾ ਅਤੇ 40 ਸਾਲਾ ਪੁਰਸ਼, ਮੁਬਾਰਕਪੁਰ ਤੋਂ 45 ਸਾਲਾ ਪੁਰਸ਼, ਬਲਟਾਣਾ 37 ਸਾਲਾ ਅਤੇ 50 ਸਾਲਾ ਪੁਰਸ਼ ਡੇਰਾਬਸੀ ਤੋਂ 25 ਸਾਲਾ ਲੜਕਾ, ਲੋਹਗੜ੍ਹ ਤੋਂ 47 ਸਾਲਾ ਪੁਰਸ਼, ਡੇਰਾਬਸੀ ਤੋਂ 23 ਸਾਲਾ ਪੁਰਸ਼, ਡੇਰਾਬਸੀ ਤੋਂ 66 ਸਾਲਾ ਪੁਰਸ਼ ਅਤੇ 62 ਸਾਲਾ ਬੀਬੀ ਸ਼ਾਮਲ ਹਨ। ਇਥੇ ਦੱਸ ਦੇਈਏ ਜ਼ਿਲ੍ਹੇ ‘ਚ ਹੁਣ ਤੱਕ ਮੋਹਾਲੀ ‘ਚੋਂ 1098 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਐਕਟਿਵ ਕੇਸਾਂ ਦੀ ਗਿਣਤੀ 481, ਠੀਕ ਹੋਏ ਮਰੀਜਾਂ ਦੀ ਗਿਣਤੀ 600 ਹੈ ਅਤੇ 17 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 19 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 2093, ਲੁਧਿਆਣਾ ‘ਚ 4176, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 2709, ਸੰਗਰੂਰ ‘ਚ 1180 ਕੇਸ, ਪਟਿਆਲਾ ‘ਚ 2185, ਮੋਹਾਲੀ ‘ਚ 1098, ਗੁਰਦਾਸਪੁਰ ‘ਚ 669 ਕੇਸ, ਪਠਾਨਕੋਟ ‘ਚ 474, ਤਰਨਤਾਰਨ 400, ਹੁਸ਼ਿਆਰਪੁਰ ‘ਚ 601, ਨਵਾਂਸ਼ਹਿਰ ‘ਚ 322, ਮੁਕਤਸਰ 263, ਫਤਿਹਗੜ੍ਹ ਸਾਹਿਬ ‘ਚ 407, ਰੋਪੜ ‘ਚ 283, ਮੋਗਾ ‘ਚ 469, ਫਰੀਦਕੋਟ 332, ਕਪੂਰਥਲਾ 348, ਫਿਰੋਜ਼ਪੁਰ ‘ਚ 579, ਫਾਜ਼ਿਲਕਾ 336, ਬਠਿੰਡਾ ‘ਚ 585, ਬਰਨਾਲਾ ‘ਚ 351, ਮਾਨਸਾ ‘ਚ 159 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਸ ਦੇ ਇਲਾਵਾ ਸੂਬੇ ਭਰ ‘ਚੋਂ 13207 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 6264 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਕੋਰੋਨਾ ਕਾਰਨ ਪੰਜਬਾ ‘ਚੋਂ ਕਰੀਬ 502 ਲੋਕਾਂ ਦੀ ਮੌਤ ਹੋ ਚੁੱਕੀ ਹੈ।
The post ਪੰਜਾਬ ਚ’ ਇੱਥੇ ਕਰੋਨਾ ਨੇ ਮਚਾਈ ਵੱਡੀ ਤਬਾਹੀ: ਹੁਣੇ ਸ਼ਾਮ ਨੂੰ ਇੱਕੋ ਥਾਂ ਮਿਲੇ 47 ਹੋਰ ਨਵੇਂ ਪੋਜ਼ੀਟਿਵ-ਦੇਖੋ ਪੂਰੀ ਖ਼ਬਰ appeared first on Sanjhi Sath.
ਪੰਜਾਬ ‘ਚ ਕੋਰੋਨਾ ਵਾਇਰਸ ਭਿਆਨਕ ਰੂਪ ਧਾਰ ਚੁੱਕਾ ਹੈ। ਇਕ ਪਾਸੇ ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ …
The post ਪੰਜਾਬ ਚ’ ਇੱਥੇ ਕਰੋਨਾ ਨੇ ਮਚਾਈ ਵੱਡੀ ਤਬਾਹੀ: ਹੁਣੇ ਸ਼ਾਮ ਨੂੰ ਇੱਕੋ ਥਾਂ ਮਿਲੇ 47 ਹੋਰ ਨਵੇਂ ਪੋਜ਼ੀਟਿਵ-ਦੇਖੋ ਪੂਰੀ ਖ਼ਬਰ appeared first on Sanjhi Sath.