Breaking News
Home / Punjab / ਪੰਜਾਬ ਚ’ ਇਹਨਾਂ ਲੋਕਾਂ ਲਈ ਆਈ ਖੁਸ਼ਖ਼ਬਰੀ-ਅਗਲੇ ਮਹੀਨੇ ਮਿਲਣਗੇ ਖੁੱਲੇ ਗੱਫੇ

ਪੰਜਾਬ ਚ’ ਇਹਨਾਂ ਲੋਕਾਂ ਲਈ ਆਈ ਖੁਸ਼ਖ਼ਬਰੀ-ਅਗਲੇ ਮਹੀਨੇ ਮਿਲਣਗੇ ਖੁੱਲੇ ਗੱਫੇ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਪਹਿਲੀ ਜੁਲਾਈ 2021 ਤੋਂ ਛੇਵੇਂ ਤਨਖ਼ਾਹ ਕਮਿਸ਼ਨ ਦੇ ਲਾਭ ਮਿਲਣੇ ਸ਼ੁਰੂ ਹੋ ਜਾਣਗੇ। ਪਰੰਤੂ ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤੇ ਯਾਨੀ ਕਿ ਏਰੀਅਰ ਨੂੰ ਦੋ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ। ਇਹ ਫੈਸਲੇ ਅੱਜ ਯਾਨੀ ਕਿ 18 ਜੂਨ ਨੂੰ ਹੋਈ ਕੈਬਨਿਟ ਮੀਟਿੰਗ ਲਿਆ ਗਿਆ।

ਛੇਵੇਂ ਤਨਖ਼ਾਹ ਕਮਿਸ਼ਨ (6th Pay Commission Punjab) ਦੇ ਚੇਅਰਮੈਨ ਜੈ ਸਿੰਘ ਗਿੱਲ ਨੇ ਆਪਣੀ ਰਿਪੋਰਟ ਮਈ ਦੇ ਪਹਿਲੇ ਹਫ਼ਤੇ ’ਚ ਸਰਕਾਰ ਨੂੰ ਸੌਂਪ ਦਿੱਤੀ ਸੀ, ਜਿਸ ਨੂੰ ਅੱਜ ਹੋਈ ਕੈਬਨਿਟ ਬੈਠਕ ਵਿੱਚ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁਤਾਬਕ ਜੇਕਰ ਏਰੀਅਰ ਇਕੱਠਾ ਦਿੱਤਾ ਜਾਂਦਾ ਹੈ ਤਾਂ 13 ਹਜ਼ਾਰ ਕਰੋੜ ਰੁਪਏ ਦਾ ਬੋਝ ਪੈ ਜਾਵੇਗਾ। ਇਸ ਲਈ ਏਰੀਅਰ ਨੌਂ ਕਿਸ਼ਤਾਂ ’ਚ ਦਿੱਤਾ ਜਾਵੇਗਾ। ਇਕ ਸਾਲ ’ਚ ਦੋ ਵਾਰੀ ਏਰੀਅਰ ਦਿੱਤਾ ਜਾਵੇਗਾ।

ਕਮਿਸ਼ਨ ਨੇ ਆਪਣੀ ਰਿਪੋਰਟ ’ਚ ਚੌਥੀ ਸ਼੍ਰੇਣੀ ਦੀ ਘੱਟੋ ਘੱਟ ਤਨਖਾਹ ਹੁਣ 2.59 ਗੁਣਾ ਵਧਾਉਣ ਦੀ ਸਿਫ਼ਾਰਸ਼ ਕੀਤੀ ਸੀ। ਯਾਨੀ ਹਾਲੇ ਤਕ ਜਿਹੜੀ ਘੱਟੋ ਘੱਟ ਤਨਖ਼ਾਹ 6950 ਰੁਪਏ ਸੀ, ਹੁਣ ਵੱਧ ਕੇ 18 ਹਜ਼ਾਰ ਰੁਪਏ ਹੋ ਜਾਵੇਗੀ। ਪੈਨਸ਼ਨ ਧਾਰਕਾਂ ਨੂੰ ਵੀ ਵਿੱਤ ਕਮਿਸ਼ਨ ਦਾ ਲਾਭ ਮਿਲੇਗਾ, ਜਿਸ ਤਹਿਤ ਘੱਟੋ-ਘੱਟ ਪੈਨਸ਼ਨ 3,500 ਤੋਂ ਰੁਪਏ ਤੋਂ ਵੱਧ ਕੇ 9,000 ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਨੇ ਮੌਜੂਦ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਹਰ ਸਾਲ ਤਿੰਨ ਫ਼ੀਸਦ ਵਾਧਾ ਕਰਨ ਹੋਵੇਗਾ।

ਛੇਵੇਂ ਤਨਖ਼ਾਹ ਕਮਿਸ਼ਨ ਨੇ ਪੈਨਸ਼ਨ ਤੇ ਡੀਏ ’ਚ ਵੀ ਵਾਧੇ ਦੀ ਸਿਫ਼ਾਰਸ਼ ਕੀਤੀ ਹੈ ਜਦਕਿ ਫਿਕਸਡ ਮੈਡੀਕਲ ਭੱਤੇ ਤੇ ਗ੍ਰੈਚੂਟੀ ਨੂੰ ਦੁੱਗਣਾ ਕਰਨ ਦਾ ਸੁਝਾਅ ਦਿੱਤਾ ਹੈ। ਜੇਕਰ ਸਿਫ਼ਾਰਸ਼ਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹੁਣ ਇਕ ਹਜ਼ਾਰ ਰੁਪਏ ਫਿਕਸਡ ਮੈਡੀਕਲ ਭੱਤਾ ਮਿਲੇਗਾ। ਦੇਹਾਂਤ ਹੋਣ ਜਾਂ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੀ ਗ੍ਰੈਚੂਟੀ ਨੂੰ ਦੱਸ ਲੱਖ ਤੋਂ ਵਧਾ ਕੇ 20 ਲੱਖ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ’ਤੇ ਮੌਤ ਹੋਣ ’ਤੇ ਮਿਲਣ ਵਾਲੀ ਐਕਸਗ੍ਰੇਸ਼ੀਆ ਗਰਾਂਟ ਨੂੰ ਵੀ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ।

ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿ ਮੌਜੂਦਾ ਕੋਰੋਨਾ ਮਹਾਮਾਰੀ ’ਚ ਆਪਣੀ ਡਿਊਟੀ ਕਰਦੇ ਹੋਏ ਕਈ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਜਾਨ ਚਲੀ ਗਈ ਹੈ। ਤਨਖ਼ਾਹ ਨੂੰ ਸਰਲ ਕਰਨ ਦੇ ਇਰਾਦੇ ਨਾਲ ਕਮਿਸ਼ਨ ਨੇ 65 ਸਾਲਾਂ ਬਾਅਦ ਹਰ ਪੰਜ ਸਾਲ ਪੂਰੇ ਹੋਣ ’ਤੇ ਬੁਢਾਪਾ ਭੱਤਾ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਰਿਟਾਇਰਮੈਂਟ ਤੋਂ ਬਾਅਦ ਸੋਧੀ ਪੈਨਸ਼ਨ ਦਾ 40 ਫ਼ੀਸਦੀ ਕਮਿਊਟ ਕਰਾਉਣ ਨੂੰ ਦੁਬਾਰਾ ਬਹਾਲ ਕਰ ਦਿੱਤਾ ਹੈ। ਹਾਊਸ ਰੈਂਟ ਨੂੰ ਪੁਰਾਣੇ ਪੈਟਰਨ ’ਤੇ ਹੀ ਰੱਖੇ ਜਾਣ ਦੀ ਸਿਫ਼ਾਰਸ਼ ਕੀਤੀ ਹੈ।

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਪਹਿਲੀ ਜੁਲਾਈ 2021 ਤੋਂ ਛੇਵੇਂ ਤਨਖ਼ਾਹ ਕਮਿਸ਼ਨ ਦੇ ਲਾਭ ਮਿਲਣੇ ਸ਼ੁਰੂ ਹੋ ਜਾਣਗੇ। ਪਰੰਤੂ ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤੇ ਯਾਨੀ ਕਿ ਏਰੀਅਰ ਨੂੰ ਦੋ ਕਿਸ਼ਤਾਂ …

Leave a Reply

Your email address will not be published. Required fields are marked *