ਪੰਜਾਬ ਵਿੱਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਗੈਰ ਕਿਸੇ ਦੇ ਵੀ ਦਾਖਲ ‘ਤੇ ਰੋਕ ਲਾਉਣ ਕਰਕੇ ਸੂਬੇ ਦੀਆਂ ਹੱਦਾਂ ਉੱਪਰ ਲੋਕ ਕਾਫੀ ਖੱਜਲ-ਖੁਆਰ ਹੋਏ। ਹਰਿਆਣਾ, ਹਿਮਾਚਲ ਤੇ ਰਾਜਸਥਾਨ ਤੋਂ ਆਉਣ ਵਾਲੇ ਲੋਕਾਂ ਨੂੰ ਈ-ਰਜਿਸਟ੍ਰੇਸ਼ਨ ਕਰਨ ਮਗਰੋਂ ਹੀ ਸੂਬੇ ਅੰਦਰ ਆਉਣ ਦੀ ਆਗਿਆ ਦਿੱਤੀ ਗਈ। ਬੇਸ਼ੱਕ ਸਰਕਾਰ ਨੇ ਪਹਿਲਾਂ ਹੀ ਇਸ ਦਾ ਐਲਾਨ ਕਰ ਦਿੱਤਾ ਸੀ ਪਰ ਕੁਝ ਲੋਕ ਅਜੇ ਵੀ ਇਸ ਤੋਂ ਅਣਜਾਣ ਨਜ਼ਰ ਆਏ। ਅੱਜ ਦਿੱਲੀ ਨੰਬਰ ਵਾਲੇ ਵਾਹਨਾਂ ‘ਤੇ ਵਿਸ਼ੇਸ਼ ਤੌਰ ‘ਤੇ ਸ਼ਿਕੰਜ਼ਾ ਕੱਸਿਆ ਗਿਆ।
ਦਰਅਸਲ ਅੱਜ ਤੋਂ ਪੰਜਾਬ ਸਰਕਾਰ ਨੇ ਈ-ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਹੈ। ਇਹ ਸਖ਼ਤੀ ਇਸ ਲਈ ਕੀਤੀ ਹੈ ਤਾਂ ਜੋ ਖ਼ਾਸ ਕਰਕੇ ਦਿੱਲੀ ਖੇਤਰ ਤੋਂ ਆਉਣ ਵਾਲੇ ਲੋਕਾਂ ਤੋਂ ਪੈਦਾ ਹੋਣ ਵਾਲੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ। ਪੰਜਾਬ ਸਰਕਾਰ ਨੇ ਘਰੇਲੂ ਇਕਾਂਤਵਾਸ ਦੇ ਅਰਸੇ ਨੂੰ ਦੋ ਹਫ਼ਤੇ ਤੋਂ ਘੱਟ ਕੀਤੇ ਜਾਣ ਦੀ ਮੰਗ ਵੀ ਖਾਰਜ ਕਰ ਦਿੱਤੀ ਹੈ। ਭਾਵ ਬਾਹਰੋਂ ਆਏ ਲੋਕਾਂ ਨੂੰ 14 ਦਿਨ ਘਰੇਲੂ ਇਕਾਂਤਵਾਸ ਵਿੱਚ ਰਹਿਣਾ ਹੀ ਪਏਗਾ।
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਯਾਤਰੀ ਆਪਣੇ ਘਰਾਂ ਤੋਂ ਆਰਾਮ ਨਾਲ ਆਨਲਾਈਨ ਸਵੈ-ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਤਾਂ ਜੋ ਰਸਤੇ ਵਿਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਰਾਜ ਸਰਕਾਰ ਨੇ ਸੜਕੀ ਰਸਤੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਜਾਂ ਪੰਜਾਬ ਵਿਚੋਂ ਲੰਘਣ ਵਾਲੇ ਯਾਤਰੀਆਂ ਨੂੰ ਸਖ਼ਤੀ ਨਾਲ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਤਾਂ ਕੋਵਾ ਐਪ ਜਾਂ ਵੈੱਬ ਲਿੰਕ https://cova.punjab.gov.in/registration ਰਾਹੀਂ ਸਵੈ-ਰਜਿਸਟਰਡ ਹੋਣ। ਈ-ਰਜਿਸਟ੍ਰੇਸ਼ਨ ਦਾ ਮੰਤਵ ਚੈਕਿੰਗ ਵਾਲੀਆਂ ਥਾਵਾਂ ’ਤੇ ਲੰਮੀਆਂ ਕਤਾਰਾਂ ਜਾਂ ਭੀੜ-ਭੜੱਕੇ ਕਾਰਨ ਹੋਣ ਵਾਲੀ ਮੁਸ਼ਕਲ ਤੋਂ ਯਾਤਰੂਆਂ ਨੂੰ ਬਚਾਉਣਾ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਹ ਮੁਸਾਫ਼ਰ, ਜੋ ਸੂਬੇ ਵਿਚ ਪ੍ਰਵੇਸ਼ ਕਰ ਰਹੇ ਹਨ ਅਤੇ ਸਿਰਫ਼ ਇੱਥੋਂ ਗੁਜ਼ਰ ਨਹੀਂ ਰਹੇ, ਨੂੰ ਚੈੱਕ-ਪੁਆਇੰਟ ਸਫਲਤਾ ਨਾਲ ਪਾਰ ਕਰ ਲੈਣ ਤੋਂ ਬਾਅਦ ਜਿਨ੍ਹਾਂ ਵਿਚ ਲੱਛਣ ਨਾ ਮਿਲੇ, ਨੂੰ 14 ਦਿਨਾਂ ਲਈ ਆਪਣੇ ਘਰਾਂ ਵਿਚ ਸਵੈ-ਇਕਾਂਤਵਾਸ ਰਹਿਣਾ ਹੋਵੇਗਾ।
ਇਕਾਂਤਵਾਸ ਦੌਰਾਨ ਉਨ੍ਹਾਂ ਨੂੰ ਆਪਣੀ ਸਿਹਤ ਸਬੰਧੀ ਜਾਣਕਾਰੀ ਰੋਜ਼ਾਨਾ ਆਧਾਰ ’ਤੇ ਹੈਲਪਲਾਈਨ ਨੰਬਰ 112 ਜਾਂ ਕੋਵਾ ਐਪ ਰਾਹੀਂ ਦੇਣੀ ਹੋਵੇਗੀ। ਮੁਸਾਫ਼ਰਾਂ ਵਿਚ ਲੱਛਣ ਪਾਏ ਜਾਣ ਦੀ ਸੂਰਤ ਵਿਚ ਚੈੱਕ-ਪੁਆਇੰਟ ‘ਤੇ ਲੋੜੀਂਦੀਆਂ ਹਦਾਇਤਾਂ ਦਿੱਤੀ ਜਾਣਗੀਆਂ।news source: abpsanjha
The post ਪੰਜਾਬ ਚ’ ਇਹਨਾਂ ਥਾਂਵਾਂ ਤੇ ਹੋਈ ਪੂਰੀ ਸਖ਼ਤੀ,ਹੁਣ ਇਹਨਾਂ ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ appeared first on Sanjhi Sath.
ਪੰਜਾਬ ਵਿੱਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਗੈਰ ਕਿਸੇ ਦੇ ਵੀ ਦਾਖਲ ‘ਤੇ ਰੋਕ ਲਾਉਣ ਕਰਕੇ ਸੂਬੇ ਦੀਆਂ ਹੱਦਾਂ ਉੱਪਰ ਲੋਕ ਕਾਫੀ ਖੱਜਲ-ਖੁਆਰ ਹੋਏ। ਹਰਿਆਣਾ, ਹਿਮਾਚਲ ਤੇ ਰਾਜਸਥਾਨ ਤੋਂ ਆਉਣ ਵਾਲੇ ਲੋਕਾਂ …
The post ਪੰਜਾਬ ਚ’ ਇਹਨਾਂ ਥਾਂਵਾਂ ਤੇ ਹੋਈ ਪੂਰੀ ਸਖ਼ਤੀ,ਹੁਣ ਇਹਨਾਂ ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ appeared first on Sanjhi Sath.