ਬਟਾਲਾ ਸ਼ਹਿਰ ਸਮੇਤ ਸਬ-ਡਵੀਜ਼ਨ ਦੇ ਕੁਝ ਪਿੰਡਾਂ ਵਿੱਚ ਕੋਵਿਡ-19 ਦੇ ਨਵੇਂ ਕੇਸ ਆਉਣ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਇਨ੍ਹਾਂ ਖੇਤਰਾਂ ਨੂੰ ਕੰਟੋਨਮੈਂਟ ਏਰੀਆ ਘੋਸ਼ਿਤ ਕਰਦਿਆਂ ਉਥੇ ਮੁਕੰਮਲ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਡਿਜ਼ਾਸਟਰ ਮੈਨੇਜਮੈਂਟ 2005 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬਟਾਲਾ ਸ਼ਹਿਰ ਦੀ ਨਿਰੰਜਨ ਐਵੀਨਿਊ, ਡੇਰਾ ਬਾਬਾ ਨਾਨਕ ਰੋਡ, ਓਹਰੀ ਚੌਂਕ, ਕ੍ਰਿਸ਼ਨਾ ਨਗਰ, ਹਾਥੀ ਗੇਟ, ਧੀਰਾਂ ਮੁਹੱਲਾ, ਓਹਰੀ ਚੌਂਕ, ਬਜਰੰਗ ਭਵਨ ਕਿਲਾ ਮੰਡੀ, ਭੰਡਾਰੀ ਗੇਟ, ਉਮਰਪੁਰਾ ਤੋਂ ਇਲਾਵਾ ਤਹਿਸੀਲ ਬਟਾਲਾ ਦੇ ਪਿੰਡਾਂ ਕੀੜੀ ਅਫ਼ਗਾਨਾ,
ਪਿੰਡਾ ਰੋੜੀ ਖੋਜਕੀਪੁਰ, ਘੁੰਮਣ ਕਲਾਂ, ਜੌੜਾ ਸਿੰਘਾ ਤੋਂ ਕੋਵਿਡ-19 ਦੇ ਮਾਮਲੇ ਸਾਹਮਣੇ ਆਉਣ ’ਤੇ ਇਨ੍ਹਾਂ ਖੇਤਰਾਂ ਨੂੰ ਕੰਟੋਨਮੈਂਟ ਏਰੀਆ ਘੋਸ਼ਿਤ ਕਰਦਿਆਂ ਉਥੇ ਮੁਕੰਮਲ ਲੌਕਡਾਊਨ ਲਗਾ ਦਿੱਤਾ ਹੈ। ਇਹ ਕਦਮ ਕੋਵਿਡ-19 ਨੂੰ ਅੱਗੇ ਫੈਲਣ ਤੋਂ ਚੁੱਕਿਆ ਗਿਆ ਹੈ।
ਕੰਟੋਨਮੈਂਟ ਏਰੀਆ ਵਿੱਚ ਸਿਰਫ ਜਰੂਰੀ ਵਸਤਾਂ ਦੀ ਸਪਲਾਈ ਜਾਰੀ ਰਹੇਗੀ, ਬਾਕੀ ਹਰ ਤਰ੍ਹਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਹ ਹੁਕਮ 1 ਅਗਸਤ 2020 ਤੱਕ ਜਾਰੀ ਰਹਿਣਗੇ ਅਤੇ ਉਸ ਤੋਂ ਬਾਅਦ ਹਾਲਾਤ ਦਾ ਜਾਇਜਾ ਲੈ ਕੇ ਅਗਲਾ ਫੈਸਲਾ ਲਿਆ ਜਾਵੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਦੀ ਵਰਤੋਂ ਜਰੂਰ ਕਰਨ। ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਰੋਕਣ ਲਈ ਹਰ ਕਿਸੇ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ।news source: news18punjabi
The post ਪੰਜਾਬ ਚ’ ਇਹਨਾਂ ਥਾਂਵਾਂ ਤੇ ਫਿਰ ਲਾਗੂ ਹੋਇਆ ਲੌਕਡਾਊਨ-ਦੇਖੋ ਪੂਰੀ ਖ਼ਬਰ appeared first on Sanjhi Sath.
ਬਟਾਲਾ ਸ਼ਹਿਰ ਸਮੇਤ ਸਬ-ਡਵੀਜ਼ਨ ਦੇ ਕੁਝ ਪਿੰਡਾਂ ਵਿੱਚ ਕੋਵਿਡ-19 ਦੇ ਨਵੇਂ ਕੇਸ ਆਉਣ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਇਨ੍ਹਾਂ ਖੇਤਰਾਂ ਨੂੰ ਕੰਟੋਨਮੈਂਟ ਏਰੀਆ ਘੋਸ਼ਿਤ ਕਰਦਿਆਂ ਉਥੇ …
The post ਪੰਜਾਬ ਚ’ ਇਹਨਾਂ ਥਾਂਵਾਂ ਤੇ ਫਿਰ ਲਾਗੂ ਹੋਇਆ ਲੌਕਡਾਊਨ-ਦੇਖੋ ਪੂਰੀ ਖ਼ਬਰ appeared first on Sanjhi Sath.