Breaking News
Home / Punjab / ਪੰਜਾਬ ਚ’ ਆਏ ਭਾਰੀ ਮੀਂਹ ਨੇ ਇਹਨਾਂ ਥਾਂਵਾਂ ਤੇ ਕਿਸਾਨਾਂ ਦੀਆਂ ਫਸਲਾਂ ਕੀਤੀਆਂ ਤਬਾਹ-ਦੇਖੋ ਪੂਰੀ ਖ਼ਬਰ

ਪੰਜਾਬ ਚ’ ਆਏ ਭਾਰੀ ਮੀਂਹ ਨੇ ਇਹਨਾਂ ਥਾਂਵਾਂ ਤੇ ਕਿਸਾਨਾਂ ਦੀਆਂ ਫਸਲਾਂ ਕੀਤੀਆਂ ਤਬਾਹ-ਦੇਖੋ ਪੂਰੀ ਖ਼ਬਰ

ਪਿਛਲੇ ਕਈ ਦਿਨਾਂ ਤੋਂ ਪੰਜਾਬ ’ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਤੇ ਸਤੰਬਰ ਦੇ ਇਸ ਮੀਂਹ ਨੇ ਪੂਰੇ ਪੰਜਾਬ (September rain in Punjab ) ਨੂੰ ਪਾਣੀ-ਪਾਣੀ ਕਰ ਕੇ ਰੱਖ ਦਿਤਾ ਹੈ। ਅਗਸਤ ’ਚ ਸ਼ਾਂਤ ਰਹਿਣ ਤੋਂ ਬਾਅਦ ਸਤੰਬਰ ’ਚ ਮਾਨਸੂਨ (Monsoon) ਬਰਸ ਰਿਹਾ ਹੈ। ਪੰਜਾਬ ’ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ। ਐਤਵਾਰ ਨੂੰ ਵੀ ਮਾਨਸੂਨ ’ਚ ਕੋਈ ਕਸਰ ਨਹੀਂ ਛੱਡੀ, ਜਿਸ ਦੀ ਵਜ੍ਹਾ ਨਾਲ ਲੁਧਿਆਣਾ, ਜਲੰਧਰ ਤੇ ਫ਼ਰੀਦਕੋਟ ਸਣੇ ਕਈ ਸ਼ਹਿਰਾਂ ਪ੍ਰਭਾਵਿਤ ਹੋਏ। ਪਾਣੀ ਭਰਨ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਨੂੰ ਵਧਾ ਦਿਤਾ ਹੈ।

ਹਾਲਾਂਕਿ ਬਾਰਸ਼ ਦੀ ਵਜ੍ਹਾ ਨਾਲ ਪਾਰਾ ਡਿੱਗਣ ਦੀ ਵਜ੍ਹਾ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ ਪੰਜ ਤੋਂ ਅੱਠ ਡਿਗਰੀ ਸੈਲਸੀਅਸ ਤਕ ਘੱਟ ਰਿਹਾ, ਕਈ ਜ਼ਿਲ੍ਹਿਆਂ ’ਚ ਤਾਂ ਦਿਨ ਤੇ ਰਾਤ ਦੇ ਤਾਪਮਾਨ ’ਚ ਦੋ ਤੋਂ ਤਿੰਨ ਡਿਗਰੀ ਦਾ ਹੀ ਫ਼ਰਕ ਰਿਹਾ ਹੈ। ਭਾਰੀ ਬਾਰਸ਼ ਦੀ ਵਜ੍ਹਾ ਨਾਲ ਕਿਸਾਨਾਂ ਦੀ ਚਿੰਤਾ ਵੀ ਵਧ ਗਈ ਹੈ ਕਿਉਂਕਿ ਖੇਤਾਂ ’ਚ ਫ਼ਸਲਾਂ ਨੂੰ ਬਾਰਸ਼ ਦੀ ਜਗ੍ਹਾ ਧੁੱਪ ਦੀ ਜ਼ਰੂਰਤ ਹੈ।

ਇੰਡੀਆ ਮੈਟ੍ਰੋਲਾਜਿਕਲ ਡਿਪਾਰਟਮੈਂਟ ਚੰਡੀਗੜ੍ਹ (India Meteorological Department Chandigarh) ਅਨੁਸਾਰ ਪੰਜਾਬ ’ਚ 24 ਘੰਟਿਆਂ ਦੌਰਾਨ ਸੱਭ ਤੋਂ ਜ਼ਿਆਦਾ ਅੰਮ੍ਰਿਤਸਰ ’ਚ ਰਿਕਾਰਡ ਕੀਤੀ ਗਈ। 151 ਮਿਲੀਮੀਟਰ ਬਾਰਸ਼ ਕਿਰਾਰਡ ਕੀਤੀ, ਜਦਕਿ ਇਥੇ ਤਾਪਮਾਨ 26.5 ਡਿਗਰੀ ਰਿਹਾ, ਜੋ ਕਿ 8 ਡਿਗਰੀ ਘੱਟ ਸੀ। ਇਸ ਵਾਰ ਸਤੰਬਰ ’ਚ ਸਥਿਤੀ ਇਹ ਬਣ ਗਈ ਕਿ ਕਈ ਇਲਾਕਿਆਂ ਵਿਚ ਆਮ ਨਾਲੋਂ 3000 ਫ਼ੀ ਸਦੀ ਜ਼ਿਆਦਾ ਬਾਰਸ਼ ਹੋ ਗਈ ਹੈ ਜਿਸ ਨਾਲ ਫ਼ਸਲਾਂ ਤਬਾਹ ਹੋ ਗਈਆਂ ਤੇ ਸੜਕਾਂ ਬੁਰੀ ਤਰ੍ਹਾਂ ਟੁਟ ਗਈਆਂ ਹਨ। ਕਈ ਇਲਾਕਿਆਂ ’ਚ ਡਰੇਨਾਂ ਦਾ ਪਾਣੀ ਕੱਚੇ ਰਸਤੇ ਤੋੜ ਕੇ ਲੈ ਗਿਆ।ਪੰਜਾਬ ’ਚ ਸੱਭ ਤੋਂ ਮਾੜਾ ਹਾਲ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਦਾ ਹੈ। ਸਿੱਟੇ ਵਜੋਂ ਮੁੱਖ ਮੰਤਰੀ ਨੂੰ ਖ਼ਰਾਬ ਹੋਈਆਂ ਫ਼ਸਲਾਂ (Crop damage due to Rain) ਦੀ ਵਿਸ਼ੇਸ਼ ਗਿਰਦਾਵਰੀ ਕਰਨ ਦੇ ਹੁਕਮ ਦਿਤੇ ਹਨ। ਇਥੇ ਹੀ ਬਸ ਨਹੀਂ, ਖ਼ਤਰਾ ਅਜੇ ਵੀ ਸਿਰ ’ਤੇ ਖੜਾ ਹੈ ਕਿਉਂਕਿ ਮੌਸਮ ਵਿਭਾਗ ਮੁਤਾਬਕ ਅਜੇ ਵੀ 16 ਸਤੰਬਰ ਤਕ ਮੌਸਮ ਖ਼ਰਾਬ ਰਹਿਣ ਦਾ ਅਨੁਮਾਨ ਹੈ। ਸਰਹੱਦੀ ਖੇਤਰ ਖੇਮਕਰਨ ’ਚ ਕਸੂਰੀ ਨਾਲੇ ਵਿਚ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ ਹੈ।

ਡਿਫ਼ੈਂਸ ਡਰੇਨ ’ਚ ਪਿੰਡ ਨੂਰ ਵਾਲਾ ਤੇ ਮਸਤਗੜ੍ਹ ਨਜ਼ਦੀਕ ਦੋ ਜਗ੍ਹਾ ਪਾੜ ਪੈ ਗਿਆ ਹੈ ਤੇ ਪਿੰਡ ਮਸਤਗੜ੍ਹ ਵੀ ਪਾਣੀ ’ਚ ਘਿਰ ਗਿਆ, ਪਾਣੀ ਘਰਾਂ ’ਚ ਵੜ ਗਿਆ ਹੈ। ਅੱਜ ਹੜ੍ਹ ਵਰਗੀ ਸਥਿਤੀ ਬਣਨ ’ਤੇ ਡੀ. ਸੀ. ਕੁਲਵੰਤ ਸਿੰਘ ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਹੜ੍ਹ ਪੀੜਤ ਸਰਹੱਦੀ ਇਲਾਕੇ ਦਾ ਦੌਰਾ ਕੀਤਾ ਤੇ ਸਥਿਤੀ ਦਾ ਜਾਇਜ਼ਾ ਲੈ ਕੇ ਮਾਲ ਵਿਭਾਗ ਨੂੰ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਨ ਦੇ ਹੁਕਮ ਦਿਤੇ ਹਨ। ਕਈ ਦਿਨਾਂ ਤੋਂ ਵਾਰ-ਵਾਰ ਹੋ ਰਹੀ ਬਾਰਸ਼ ਜਿਥੇ ਸਰਕਾਰ ਦੇ ਕੀਤੇ ਵਿਕਾਸ ਦੀ ਪੋਲ ਖੋਲ੍ਹੀ ਰਹੀ ਹੈ, ਉਥੇ ਸਾਉਣੀ ਦੀਆਂ ਲਈ ਲਾਹੇਵੰਦ ਹੋਣ ਦੀ ਥਾਂ ਜੇਕਰ ਹੋਰ ਬਾਰਸ਼ ਪੈਂਦੀ ਹੈ ਤਾਂ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਕੁਝ ਹਲਕਿਆਂ ਵਿਚ ਨਰਮੇ ਦੀ ਕਾਸ਼ਤ ਹੁੰਦੀ ਹੈ।

ਪਹਿਲਾਂ ਕੋਈ ਭਾਰੀ ਬਾਰਸ਼ ਨਾ ਹੋਣ ਤੋਂ ਕਰ ਕੇ ਨਰਮੇ ਦੀ ਫ਼ਸਲ ਚੰਗੀ ਪੱਕ ਰਹੀ ਸੀ ਪਰ ਪਹਿਲੀ ਪਈ ਭਾਰੀ ਬਾਰਸ਼ ਅਤੇ ਤੇਜ਼ ਹਵਾਵਾਂ ਕਰ ਕੇ ਨਰਮੇ ਦੀ ਫ਼ਸਲ ਡਿੱਗ ਪਈ, ਜਿਸ ਕਰ ਕੇ ਹੇਠਲੇ ਫਲ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਬਣ ਗਈ ਸੀ। ਪਰ ਹੁਣ ਫਿਰ ਲਗਾਤਾਰ ਕਈ ਦਿਨਾਂ ਤੋਂ ਪੈਦੀ ਬਾਰਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿਤੀਆਂ ਹਨ। ਝੋਨੇ ਦੀ ਫ਼ਸਲ ਲਈ ਵੀ ਨਿਸਾਰੇ ਵਕਤ ਭਾਰੀ ਬਾਰਸ਼ ਫ਼ਾਇਦੇ ਦੀ ਬਜਾਏ ਨੁਕਸਾਨ ਦਾਇਕ ਬਣ ਸਕਦੀ ਹੈ। ਇਸ ਵਾਰ ਪਹਿਲਾਂ ਕੋਈ ਭਾਰੀ ਬਾਰਸ਼ ਨਾ ਹੋਣ ਕਰਕੇ ਬਹੁਤੇ ਏਰੀਏ ਵਿਚ ਬਾਰਸ਼ ਦੀ ਥੋੜ ਮਹਿਸੂਸ ਹੁੰਦੀ ਰਹੀ, ਪਰ ਨਿਸਾਰੇ ਸਮੇਂ ਵਾਰ-ਵਾਰ ਪੈ ਰਹੀ ਬਾਰਸ਼ ਖ਼ੁਸ਼ੀ ਦੇ ਬਜਾਏ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

ਪਿਛਲੇ ਕਈ ਦਿਨਾਂ ਤੋਂ ਪੰਜਾਬ ’ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਤੇ ਸਤੰਬਰ ਦੇ ਇਸ ਮੀਂਹ ਨੇ ਪੂਰੇ ਪੰਜਾਬ (September rain in Punjab ) ਨੂੰ ਪਾਣੀ-ਪਾਣੀ ਕਰ ਕੇ ਰੱਖ …

Leave a Reply

Your email address will not be published. Required fields are marked *