ਥਾਣਾ ਦਾਖਾ ਅਧੀਂਨ ਪੈਂਦੇ ਪਿੰਡ ਬੱਦੋਵਾਲ ਵਿਖੇ ਘਰ ‘ਚ ਖੋਆ ਬਣਾ ਰਹੇ ਪਿਤਾ ਦੀਆਂ ਉਸ ਵੇਲੇ ਧਾਹਾਂ ਨਿਕਲ ਗਈਆਂ ਜਦੋਂ ਉਸ ਦਾ 3 ਸਾਲਾ ਪੁੱਤ ਅਚਾਨਕ ਗਰਮ ਦੁੱਧ ਵਾਲੀ ਕੜਾਹੀ ‘ਚ ਡਿਗ ਗਿਆ ਅਤੇ ਉਸ ਦੀ ਮੌਤ ਹੋ ਗਈ। ਏ. ਐੱਸ. ਆਈ. ਸਤਪਾਲ ਸਿੰਘ ਤੋਂ ਮਿਲੀ ਜਾਣਕਾਰੀ ਗੁਰਜੰਟ ਸਿੰਘ ਪੁੱਤਰ ਮਨਜੀਤ ਸਿੰਘ ਆਪਣੇ ਘਰ ਅੰਦਰ 10-15 ਕਿੱਲੋ ਦੁੱਧ ਨਾਲ ਖੋਆ ਬਣਾ ਰਿਹਾ ਸੀ।
ਉਸ ਦੇ ਕੋਲ ਹੀ ਉਸ ਦਾ 3 ਸਾਲ ਦਾ ਪੁੱਤਰ ਫਰਜ਼ੰਦ ਕੁਲਤੇਜ ਸਿੰਘ ਖੇਡ ਰਿਹਾ ਸੀ। ਅਚਾਨਕ ਗੁਰਜੰਟ ਸਿੰਘ ਕਮਰੇ ਅੰਦਰੋਂ ਕੋਈ ਚੀਜ਼ ਚੁੱਕਣ ਗਿਆ ਤਾਂ ਇੰਨੇ ‘ਚ ਹੀ ਦਰਦਨਾਕ ਭਾਣਾ ਵਾਪਰ ਗਿਆ। ਉਸ ਦਾ ਮਾਸੂਮ ਪੁੱਤਰ ਦੁੱਧ ਵਾਲੀ ਗਰਮ ਕੜਾਹੀ ’ਚ ਜਾ ਡਿੱਗਾ।
ਜਦੋਂ ਉਹ ਭੱਜ ਕੇ ਆਇਆ ਤਾਂ ਉਦੋਂ ਤੱਕ ਦੇਰ ਹੋ ਚੁੱਕੀ ਸੀ। ਇਸ ਵਾਪਰੀ ਮੰਦਭਾਗੀ ਘਟਨਾ ਨਾਲ ਬੱਦੋਵਾਲ ’ਚ ਮਾਤਮ ਛਾ ਗਿਆ। ਪੁੱਤ ਦੀ ਮੌਤ ਮਗਰੋਂ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਥਾਣਾ ਦਾਖਾ ਅਧੀਂਨ ਪੈਂਦੇ ਪਿੰਡ ਬੱਦੋਵਾਲ ਵਿਖੇ ਘਰ ‘ਚ ਖੋਆ ਬਣਾ ਰਹੇ ਪਿਤਾ ਦੀਆਂ ਉਸ ਵੇਲੇ ਧਾਹਾਂ ਨਿਕਲ ਗਈਆਂ ਜਦੋਂ ਉਸ ਦਾ 3 ਸਾਲਾ ਪੁੱਤ ਅਚਾਨਕ ਗਰਮ ਦੁੱਧ ਵਾਲੀ ਕੜਾਹੀ …