ਖੇਤੀ ਵਿੱਚ ਕਿਸਾਨਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਖੇਤਾਂ ਵਿੱਚ ਪਾਣੀ ਲਾਉਣਾ। ਕਿਸਾਨਾਂ ਨੂੰ ਰਾਤਾਂ ਜਾਗ ਕੇ ਜਾਂ ਸਵੇਰੇ ਜਲਦੀ ਉੱਠ ਕੇ ਖੇਤਾਂ ਵਿੱਚ ਪਾਣੀ ਲਾਉਣ ਜਾਣਾ ਪੈਂਦਾ ਹੈ। ਹਰ ਮੌਸਮ ਵਿੱਚ ਕਿਸਾਨਾਂ ਨੂੰ ਇਸੇ ਤਰਾਂ ਹੀ ਪਾਣੀ ਦਾ ਧਿਆਨ ਰੱਖਣਾ ਪੈਂਦਾ ਹੈ। ਪਰ ਹੁਣ ਇੱਕ ਨੌਜਵਾਨ ਨੇ ਕਮਾਲ ਦਾ ਜੁਗਾੜ ਤਿਆਰ ਕਰ ਦਿੱਤਾ ਹੈ।
ਇਸ ਡਿਵਾਈਸ ਨੂੰ ਪਾਣੀ ਦੇ ਕਿਆਰੇ ਵਿੱਚ ਲਗਾ ਦਿੱਤਾ ਜਾਵੇਗਾ ਅਤੇ ਜਦੋਂ ਹੀ ਕਿਆਰਾ ਭਰੇਗਾ ਇਸ ਡਿਵਾਈਸ ਨੂੰ ਪਾਣੀ ਲਗੇਗਾ ਅਤੇ ਉਦੋਂ ਹੀ ਕਿਸਾਨ ਦੇ ਮੋਬਾਈਲ ‘ਤੇ ਫੋਨ ਆ ਜਾਵੇਗਾ। ਯਾਨੀ ਕਿਸਾਨਾਂ ਨੂੰ ਘਰ ਬੈਠੇ ਹੀ ਪਤਾ ਲੱਗ ਜਾਵੇਗਾ ਕਿ ਪਾਣੀ ਚੱਲ ਰਿਹਾ ਹੈ। ਕਿਸਾਨਾਂ ਨੂੰ ਵਾਰ ਵਾਰ ਅੱਧੀ ਰਾਤ ਨੂੰ ਖੇਤ ਜਾਣ ਦੀ ਲੋੜ ਵੀ ਨਹੀਂ ਪਵੇਗੀ ਅਤੇ ਪਾਣੀ ਵੀ ਲਗਦਾ ਰਹੇਗਾ।
ਇਸ ਨੌਜਵਾਨ ਦਾ ਬਣਾਇਆ ਹੋਇਆ ਇਹ ਜੁਗਾੜ ਕਾਫੀ ਬਾਕਮਾਲ ਹੈ ਅਤੇ ਇਹ ਹਰ ਇੱਕ ਡਿਵਾਈਸ ਦੀ ਇੱਕ ਸਾਲ ਦੀ ਗਰੰਟੀ ਵੀ ਦੇ ਰਿਹਾ ਹੈ। ਕਿਸਾਨ ਇਸ ਨੌਜਵਾਨ ਤੋਂ ਇਹ ਡਿਵਾਈਸ ਖਰੀਦ ਸਕਦੇ ਹਨ ਅਤੇ ਆਪਣੇ ਖੇਤ ਵਿੱਚ ਲਗਾ ਕੇ ਘਰ ਬੈਠੇ ਹੀ ਖੇਤ ਵਿੱਚ ਪਾਣੀ ਲੱਗਣ ਦੀ ਨਿਗਰਾਨੀ ਰੱਖ ਸਕਦੇ ਹਨ। ਇਸ ਵੀਰ ਨੂੰ ਕਾਫੀ ਕਿਸਾਨਾਂ ਵੱਲੋਂ ਆਰਡਰ ਆ ਰਹੇ ਹਨ।
ਯਾਨੀ ਕਿਸਾਨ ਇਸ ਡਿਵਾਈਸ ਨੂੰ ਕਾਫੀ ਜਿਆਦਾ ਪਸੰਦ ਕਰ ਰਹੇ ਹਨ। ਇਹ ਸਿਸਟਮ ਮੱਛੀ ਫਾਰਮ ਵਾਲੇ ਕਿਸਾਨਾਂ ਲਈ ਵੀ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਕਿਸਾਨ ਘਰ ਬੈਠੇ ਵੀ ਇਸ ਵੀਰ ਤੋਂ ਇਹ ਡਿਵਾਈਸ ਮੰਗਵਾ ਸਕਦੇ ਹਨ ਅਤੇ ਆਪਣੇ ਖੇਤ ਵਿੱਚ ਲਗਾ ਸਕਦੇ ਹਨ। ਇਸ ਡਿਵਾਈਸ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….
ਖੇਤੀ ਵਿੱਚ ਕਿਸਾਨਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਖੇਤਾਂ ਵਿੱਚ ਪਾਣੀ ਲਾਉਣਾ। ਕਿਸਾਨਾਂ ਨੂੰ ਰਾਤਾਂ ਜਾਗ ਕੇ ਜਾਂ ਸਵੇਰੇ …