Breaking News
Home / Punjab / ਪੰਜਾਬੀਆਂ ਨੂੰ ਲੱਗ ਸਕਦਾ ਹੈ ਵੱਡਾ ਝੱਟਕਾ-ਪਹਿਲਾਂ ਹੀ ਹੋ ਜਾਓ ਸਾਵਧਾਨ

ਪੰਜਾਬੀਆਂ ਨੂੰ ਲੱਗ ਸਕਦਾ ਹੈ ਵੱਡਾ ਝੱਟਕਾ-ਪਹਿਲਾਂ ਹੀ ਹੋ ਜਾਓ ਸਾਵਧਾਨ

ਜਿਉਂ-ਜਿਉਂ ਗਰਮੀ ਵਧਦੀ ਜਾ ਰਹੀ ਹੈ, ਬਿਜਲੀ ਦੀ ਮੰਗ ਵੀ ਵਧਦੀ ਜਾ ਰਹੀ ਹੈ। ਕੋਲੇ ਦੀ ਕਮੀ ਅਤੇ ਥਰਮਲ ਪਲਾਂਟਸ ’ਚ ਤਕਨੀਕੀ ਖ਼ਰਾਬੀਆਂ ਨੇ ਪਾਵਰਕਾਮ ਦੇ ਨਾਲ-ਨਾਲ ਖਪਤਕਾਰਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਗਰਮੀ ਵਧਣ ਕਾਰਨ ਸਰਕਾਰ ਛੁੱਟੀ ਵਾਲੇ ਦਿਨ ਵੀ ਬਿਜਲੀ ਦੀ ਡਿਮਾਂਡ 6600 ਮੈਗਾਵਾਟ ਤੋਂ ਪਾਰ ਰਹੀ। ਇਹ ਹਾਲਾਤ ਉਦੋਂ ਦੇ ਹਨ, ਜਦੋਂ ਪਾਵਰਕਾਮ ਕਦੇ ਫੀਡਰ ਰਿਪੇਅਰ ਤੇ ਕਦੇ ਫਾਲਟ ਠੀਕ ਕਰਨ ਦੇ ਨਾਂ ’ਤੇ 9-9 ਘੰਟੇ ਲੰਬੇ ਬਿਜਲੀ ਦੇ ਕੱਟ ਲਗਾ ਰਹੀ ਹੈ। ਬਿਜਲੀ ਨਾ ਆਉਣ ਨਾਲ ਪ੍ਰੇਸ਼ਾਨ ਲੋਕਾਂ ਟੋਲ ਫ੍ਰੀ ਨੰਬਰ ਅਤੇ ਹੋਰ ਨੰਬਰਾਂ ’ਤੇ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ।

ਸ਼ੁੱਕਰਵਾਰ ਨੂੰ ਹਜ਼ਾਰਾਂ ਸ਼ਿਕਾਇਤਾਂ ਸ਼ਾਮ 4 ਵਜੇ ਤੱਕ ਰਜਿਸਟਰਡ ਹੋ ਚੁੱਕੀਆਂ ਸਨ। ਟੈਕਨੀਕਲ ਸਟਾਫ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਪਹਿਲਾਂ ਕਰ ਰਿਹਾ ਹੈ। ਪਾਵਰਕਾਮ ਦੇ ਅਧਿਕਾਰੀਆਂ ਅਨੁਸਾਰ 1 ਸ਼ਿਕਾਇਤ ਠੀਕ ਕਰਨ ’ਚ ਲੱਗਭਗ 4 ਘੰਟੇ ਦਾ ਸਮਾਂ ਲੱਗ ਰਿਹਾ ਹੈ। ਕੋਲੇ ਦੀ ਕਮੀ ਕਾਰਨ ਗੋਇੰਦਵਾਲ ਥਰਮਲ ਪਲਾਂਟ (ਜੀਵੀਕੇ) ਦੇ ਦੋਵੇਂ ਯੂਨਿਟ ਵੀਰਵਾਰ ਤੋਂ ਬੰਦ ਹਨ।

ਤਲਵੰਡੀ ਸਾਬੋ ਪਲਾਂਟ ਦੇ ਯੂਨਿਟ ਦੇ ਬਾਇਲਰ ’ਚ ਖਰਾਬੀ, ਲਹਿਰਾ ਮੁਹੱਬਤ ਦੇ 250-250 ਮੈਗਾਵਾਟ ਦੇ 2 ਯੂਨਿਟ ਗਰਮੀ ’ਚ ਸੁਰੱਖਿਆ ਦੇ ਮੱਦੇਨਜ਼ਰ ਅਤੇ ਰੋਪੜ ਥਰਮਲ ਪਲਾਂਟ ਦੇ 201-201 ਮੈਗਾਵਾਟ ਦੇ 2 ਯੂਨਿਟ ਬਿਜਲੀ ਦੀ ਘੱਟ ਮੰਗ ਦੇ ਮੱਦੇਨਜ਼ਰ ਬੰਦ ਹਨ। ਪਾਵਰਕਾਮ ਆਪਣੇ ਥਰਮਲ ਪਲਾਂਟ ਨੂੰ ਨੋ ਡਿਮਾਂਡ ਦਾ ਹਵਾਲਾ ਦੇ ਕੇ ਬੰਦ ਕਰ ਰਹੇ ਹਨ ਪਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਜੇਕਰ ਬਿਜਲੀ ਦੀ ਡਿਮਾਂਡ ਜਾਂ ਕੋਲੇ ਦੀ ਕਮੀ ਨਹੀਂ ਹੈ ਤਾਂ ਸੂਬੇ ਦੇ ਕਈ ਹਿੱਸਿਆਂ ’ਚ ਰੋਜ਼ 2 ਤੋਂ 9 ਘੰਟੇ ਤੱਕ ਕੱਟ ਕਿਉਂ ਲਗਾਏ ਜਾਂਦੇ ਹਨ।

ਇਹ ਖ਼ਬਰ ਪੜ੍ਹੋ- ਅਨਿਰਬਾਨ ਲਾਹਿੜੀ ਦੂਜੇ ਦੌਰ ‘ਚ ਖਿਸਕੇ, ਕੱਟ ‘ਚ ਬਣਾਈ ਜਗ੍ਹਾ -ਪਿਛਲੇ ਸਾਲ 15,400 ਮੈਗਾਵਾਟ ਦੀ ਡਿਮਾਂਡ ਦੇ ਮੁਕਾਬਲੇ 13,400 ਮੈਗਾਵਾਟ ਦੀ ਉਪਲੱਬਤਾ ਨਾਲ 2000 ਮੈਗਾਵਾਟ ਦਾ ਗੈਪ ਹੋਣ ਕਰਕੇ ਰਿਹਾਇਸ਼ੀ, ਕਮਰਸ਼ੀਅਲ ਕਟੌਤੀ ਤੋਂ ਇਲਾਵਾ ਪਹਿਲੀ ਵਾਰ ਇੰਡਸਟਰੀ ਵੀ ਬੰਦ ਕਰਨੀ ਪਈ ਸੀ। ਮਈ ’ਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ’ਤੇ ਡਿਮਾਂਡ 16000 ਮੈਗਾਵਾਟ ਤੋਂ ਪਾਰ ਜਾ ਸਕਦੀ ਹੈ।

ਪੰਜਾਬ ’ਚ ਲੱਗਭਗ 14 ਲੱਖ ਖੇਤੀ ਕੁਨੈਕਸ਼ਨ ਹਨ। ਹਰ ਸਾਲ ਕ੍ਰਾਈਸਿਸ ਦਾ ਹੱਲ ਇਹੀ ਹੈ ਕਿ ਪਾਵਰਕਾਮ ਥਰਮਲ ਪਲਾਂਟਾਂ ਦੇ ਨਵੇਂ ਯੂਨਿਟ ਲਗਾਏ ਅਤੇ ਬਿਜਲੀ ਚੋਰੀ ਰੋਕੇ। ਸੂਬੇ ’ਚ ਹਰ ਰੋਜ਼ ਤਕਰੀਬਨ 1500-1700 ਮੈਗਾਵਾਟ ਬਿਜਲੀ ਚੋਰੀ ਹੁੰਦੀ ਹੈ। ਇਸ ਨੂੰ ਰੋਕਣਾ ਹੋਵੇਗਾ। ਨਿਯਮਾਂ ਮੁਤਾਬਕ ਪਲਾਂਟਾਂ ’ਚ 24 ਦਿਨ ਦੇ ਕੋਲੇ ਦਾ ਸਟਾਕ ਹੋਣਾ ਚਾਹੀਦਾ ਹੈ ਪਰ ਹਾਲਾਤ ਬੇਹੱਦ ਖ਼ਰਾਬ ਹਨ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਕਪੈਸਿਟੀ ਤੋਂ ਘੱਟ ਪ੍ਰੋਡਕਸ਼ਨ ਕਾਰਨ ਬਿਜਲੀ ਕੱਟ ਲਗਾਉਣੇ ਪੈ ਰਹੇ ਹਨ। ਰੋਪੜ ’ਚ 9.2 ਦਿਨ, ਲਹਿਰਾ ’ਚ 6.8, ਤਲਵੰਡੀ ਸਾਬੋ ’ਚ 2.2 ਰਾਜਪੁਰਾ ’ਚ 16 ਦਿਨ ਦੇ ਕੋਲੇ ਦਾ ਸਟਾਕ ਹੈ। ਜੀਵੀਕੇ ’ਚ ਕੋਲੇ ਦਾ ਸਟਾਕ ਖ਼ਤਮ ਹੈ।

ਜਿਉਂ-ਜਿਉਂ ਗਰਮੀ ਵਧਦੀ ਜਾ ਰਹੀ ਹੈ, ਬਿਜਲੀ ਦੀ ਮੰਗ ਵੀ ਵਧਦੀ ਜਾ ਰਹੀ ਹੈ। ਕੋਲੇ ਦੀ ਕਮੀ ਅਤੇ ਥਰਮਲ ਪਲਾਂਟਸ ’ਚ ਤਕਨੀਕੀ ਖ਼ਰਾਬੀਆਂ ਨੇ ਪਾਵਰਕਾਮ ਦੇ ਨਾਲ-ਨਾਲ ਖਪਤਕਾਰਾਂ ਦੀ ਚਿੰਤਾ …

Leave a Reply

Your email address will not be published. Required fields are marked *