Breaking News
Home / Punjab / ਪੰਜਾਬੀਆਂ ਨੂੰ ਲੱਗੇਗਾ ਵੱਡਾ ਝੱਟਕਾ-ਟੋਲ ਪਲਾਜ਼ੇ ਦੇ ਏਨੇ ਵਧੇ ਰੇਟ

ਪੰਜਾਬੀਆਂ ਨੂੰ ਲੱਗੇਗਾ ਵੱਡਾ ਝੱਟਕਾ-ਟੋਲ ਪਲਾਜ਼ੇ ਦੇ ਏਨੇ ਵਧੇ ਰੇਟ

ਲਾਢੋਵਾਲ ਟੋਲ ਪਲਾਜ਼ਾ ਇੱਕ ਵਾਰ ਫਿਰ ਮੁਸਾਫਰਾਂ ਦੀ ਜੇਬ ਢਿੱਲੀ ਕਰੇਗਾ। ਜਲੰਧਰ ਅਤੇ ਲੁਧਿਆਣਾ ਦਾ ਸਫਰ ਹੁਣ ਹੋਰ ਮਹਿੰਗਾ ਪਵੇਗਾ ਕਿਉਂਕਿ ਲਾਡੋਵਾਲ ਟੋਲ ਪਲਾਜ਼ਾ ਨੇ ਟੋਲ ਟੈਕਸ ਦੇ ਰੇਟ ਵਧਾ ਦਿੱਤੇ ਹਨ ਅਤੇ ਇਹ ਨਵੀਆਂ ਕੀਮਤਾਂ 1 ਸਤੰਬਰ ਤੋਂ ਲਾਗੂ ਹੋਣਗੀਆਂ।

ਵਨ-ਵੇ ਵਾਹਨਾਂ ਦੇ ਡਰਾਈਵਰਾਂ ਨੂੰ ਹੁਣ 15 ਰੁਪਏ ਹੋਰ ਅਦਾ ਕਰਨੇ ਪੈਣਗੇ। ਦੋਵਾਂ ਪਾਸਿਆਂ ਤੋਂ ਆਉਣ-ਜਾਣ ਵਾਲਿਆਂ ਨੂੰ 25 ਰੁਪਏ ਹੋਰ ਅਦਾ ਕਰਨੇ ਪੈਣਗੇ।ਯਾਤਰੀਆਂ ਨੂੰ ਪਹਿਲਾਂ ਜਿੱਥੇ ਇਕ ਪਾਸੇ ਦੇ ਸਫਰ ਲਈ 135 ਰੁਪਏ ਅਤੇ ਦੋਵਾਂ ਪਾਸਿਆਂ ਲਈ 200 ਰੁਪਏ ਦੇਣੇ ਪੈਂਦੇ ਸੀ ਹੁਣ ਉੱਥੇ ਹੀ ਹੁਣ ਇੱਕ ਪਾਸੇ ਲਈ 150 ਅਤੇ ਦੋਵੇਂ ਪਾਸਿਆਂ ਲਈ 225 ਰੁਪਏ ਅਦਾ ਕਰਨੇ ਪੈਣਗੇ।

ਮਿੰਨੀ ਬੱਸ ਦਾ ਦੋਵੇਂ ਪਾਸੇ 235 ਅਤੇ 350 ਰੁਪਏ ਦਾ ਖਰਚਾ ਆਉਂਦਾ ਸੀ। ਬੱਸ ਦੇ ਵਨ ਵੇਅ 465 ਅਤੇ ਆਉਣ-ਜਾਣ ਦੇ 700 ਸਨ, ਪਰ ਹੁਣ ਇਨ੍ਹਾਂ ਸਾਰੇ ਰੇਟਾਂ ਦੇ ਵਧਣ ਤੋਂ ਬਾਅਦ ਕੀਮਤਾਂ ਵਧਣਗੀਆਂ।

1 ਸਤੰਬਰ ਤੋਂ ਲਾਗੂ ਹੋਣ ਜਾ ਰਹੇ ਹਨ ਰੇਟ – ਮਿੰਨੀ ਬੱਸ 265 ਅਤੇ 395 ਦੋਵਾਂ ਪਾਸਿਆਂ ਤੋਂ ਆਉਣ-ਜਾਣ ਅਤੇ 7880 ਰੁਪਏ ਪ੍ਰਤੀ ਮਹੀਨਾ ਵਸੂਲੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜੇਕਰ ਪ੍ਰਾਈਵੇਟ ਬੱਸਾਂ ਅਤੇ ਟਰੱਕਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਇੱਕ ਪਾਸੇ ਜਾਣ ਵਾਲੀ ਬੱਸ ਲਈ 525 ਰੁਪਏ ਅਤੇ ਦੋਵੇਂ ਪਾਸੇ ਆਉਣ-ਜਾਣ ਲਈ 790 ਰੁਪਏ ਮਹਿਜ਼ 15765 ਰੁਪਏ ਕੀਤੇ ਜਾਣਗੇ।

ਡਬਲ ਐਕਸਲ ਟਰੇਨ ‘ਚ 865 ਵਨ-ਵੇਅ, 1265 ਆਉਣ-ਜਾਣ ਅਤੇ 25335 ਰੁਪਏ ‘ਚ ਪਾਸ ਬਣਾਇਆ ਜਾਵੇਗਾ। ਦੱਸ ਦੇਈਏ ਕਿ ਇਹ ਕੀਮਤਾਂ ਸਿਰਫ ਲਾਡੋਵਾਲ ਟੋਲ ਪਲਾਜ਼ਾ ‘ਤੇ ਹੀ ਨਹੀਂ ਬਲਕਿ ਪਾਣੀਪਤ ਤੋਂ ਜਲੰਧਰ ਸੈਕਸ਼ਨ ਦੇ ਵਿਚਕਾਰ ਵਾਲੇ ਸਾਰੇ ਟੋਲ ਪਲਾਜ਼ਿਆਂ ‘ਤੇ ਉਨ੍ਹਾਂ ਦੀਆਂ ਕੀਮਤਾਂ ਦੇ ਹਿਸਾਬ ਨਾਲ ਵਧ ਰਹੀਆਂ ਹਨ।

ਲਾਢੋਵਾਲ ਟੋਲ ਪਲਾਜ਼ਾ ਇੱਕ ਵਾਰ ਫਿਰ ਮੁਸਾਫਰਾਂ ਦੀ ਜੇਬ ਢਿੱਲੀ ਕਰੇਗਾ। ਜਲੰਧਰ ਅਤੇ ਲੁਧਿਆਣਾ ਦਾ ਸਫਰ ਹੁਣ ਹੋਰ ਮਹਿੰਗਾ ਪਵੇਗਾ ਕਿਉਂਕਿ ਲਾਡੋਵਾਲ ਟੋਲ ਪਲਾਜ਼ਾ ਨੇ ਟੋਲ ਟੈਕਸ ਦੇ ਰੇਟ ਵਧਾ …

Leave a Reply

Your email address will not be published. Required fields are marked *