Breaking News
Home / Punjab / ਪੰਜਾਬ:ਘਰ ’ਚ ਬਣਾਈ ਕੱਚੀ ਖੂਹੀ ’ਚ ਡਿੱਗੀ ਮਾਸੂਮ ਧੀ, ਬਚਾਉਣ ਲਈ ਮਾਂ-ਪਿਓ ਨੇ ਵੀ ਮਗਰੇ ਮਾਰੀ ਛਾਲ…..

ਪੰਜਾਬ:ਘਰ ’ਚ ਬਣਾਈ ਕੱਚੀ ਖੂਹੀ ’ਚ ਡਿੱਗੀ ਮਾਸੂਮ ਧੀ, ਬਚਾਉਣ ਲਈ ਮਾਂ-ਪਿਓ ਨੇ ਵੀ ਮਗਰੇ ਮਾਰੀ ਛਾਲ…..

ਜਿੱਥੇ ਅੱਜ ਪੂਰਾ ਦੇਸ਼ ਵਿਜੇ ਦਸ਼ਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ’ਚ ਇਕ ਗਰੀਬ ਪਰਿਵਾਰ ’ਤੇ ਉਸ ਸਮੇਂ ਕੁਦਰਤ ਦਾ ਕਹਿਰ ਟੁੱਟ ਪਿਆ ਜਦੋਂ ਜੁਗਰਾਜ ਸਿੰਘ ਬੱਗਾ ਦੀ ਕੁੜੀ ਨੂਰ (ਕਰੀਬ ਢਾਈ ਕੁ ਸਾਲ) ਸਵੇਰੇ ਟਾਇਲਟ ਗਈ ਤਾਂ ਫਲਸ਼ ਦੀ ਡੱਗ ’ਚ ਡਿੱਗ ਪਈ।

ਪਤਾ ਲੱਗਣ ’ਤੇ ਜਦੋਂ ਜੁਗਰਾਜ ਸਿੰਘ ਬੱਗਾ ਤੇ ਉਸ ਦੀ ਪਤਨੀ ਸਿਮਰਨ ਕੌਰ ਆਪਣੀ ਧੀ ਨੂੰ ਬਚਾਉਣ ਲਗੇ ਤਾਂ ਉਹ ਵੀ ਡਿੱਗ ਪਏ। ਜਿਸ ਦੇ ਬਾਅਦ ਸਿਮਰਨ ਕੌਰ ਅਤੇ ਧੀ ਨੂਰ ਦੀ ਮੌਤ ਹੋ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਤੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਦੋ ਸਾਲ ਦੀ ਨੂਰ ਟਾਇਲਟ ਗਈ ਤਾਂ ਫਲੱਸ਼ ਦੀ ਡੱਗ ਬੈਠਣ ਨਾਲ ਦੋ ਸਾਲਾ ਨੂਰ ’ਚ ਡਿੱਗ ਪਈ ਜਿਸ ਨੂੰ ਬਚਾਉਣ ਲਈ ਉਸ ਦੇ ਮਾਂ ਪਿਓ ਨੇ ਵੀ ਨਾਲ ਹੀ ਛਾਲ ਮਾਰ ਦਿੱਤੀ ।

ਉਨ੍ਹਾਂ ਕਿਹਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤਿੰਨਾਂ ਨੂੰ ਬਾਹਰ ਕੱਢਿਆ ਗਿਆ ਪਰ ਜਦੋਂ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਤਾਂ ਮਾਤਾ ਸਿਮਰਨ ਕੌਰ ਅਤੇ ਉਸਦੀ ਧੀ ਨੂਰ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਗ਼ਰੀਬ ਪਰਿਵਾਰ ਹੋਣ ਦੇ ਨਾਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਜਿੱਥੇ ਅੱਜ ਪੂਰਾ ਦੇਸ਼ ਵਿਜੇ ਦਸ਼ਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ’ਚ ਇਕ ਗਰੀਬ ਪਰਿਵਾਰ ’ਤੇ ਉਸ ਸਮੇਂ ਕੁਦਰਤ ਦਾ …

Leave a Reply

Your email address will not be published. Required fields are marked *