ਆਧਾਰ ਕਾਰਡ ਅਤੇ ਪੈਨ ਕਾਰਡ ਬੇਹੱਦ ਹੀ ਜ਼ਰੂਰੀ ਦਸਤਾਵੇਜ਼ ਹਨ। ਉਥੇ ਜੇਕਰ ਤੁਸੀਂ ਪੈਨ ਕਾਰਡ ਨੂੰ ਆਧਾਰ ਨਾਲ ਅਜੇ ਤੱਕ ਲਿੰਕ ਨਹੀਂ ਕੀਤਾ ਹੈ ਤਾਂ ਤੁਹਾਨੂੰ 10,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ।

ਦੱਸ ਦੇਈਏ ਕਿ ਕੋਰੋਨਾ ਸੰਕਟ ਵਿਚ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਮਿਆਦ 31 ਮਾਰਚ 2021 ਤੱਕ ਵਧਾਈ ਹੈ। ਜੇਕਰ ਅਜਿਹੇ ਵਿਚ ਤੁਸੀਂ ਤੈਅ ਤਰੀਕ ਤੱਕ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕਰਾਇਆ ਤਾਂ ਤੁਹਾਡਾ ਪੈਨ ਕਾਰਡ ਰੱਦ ਹੋ ਸਕਦਾ ਹੈ ਅਤੇ ਜੇਕਰ ਕੋਈ ਰੱਦ ਪੈਨ ਦਾ ਇਸਤੇਮਾਲ ਕਰਦਾ ਪਾਇਆ ਗਿਆ ਤਾਂ ਉਸ ‘ਤੇ ਇਨਕਮ ਟੈਕਸ ਐਕਟ ਦੇ ਸੈਕਸ਼ਨ 272ਬੀ ਤਹਿਤ 10,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ।

ਆਧਾਰ ਨੂੰ ਪੈਨ ਕਾਰਡ ਨਾਲ ਘਰ ਬੈਠੇ ਇੰਝ ਕਰੋ ਲਿੰਕ – ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਅਧਿਕਾਰਤ ਵੈਬਸਾਈਟ https://www.incometaxindiaefiling.gov.in/home ‘ਤੇ ਜਾਣਾ ਹੋਵੇਗਾ। ਇਸ ਦੇ ਬਾਅਦ ਤੁਹਾਨੂੰ ਲਿੰਕ ਆਧਾਰ ਕਾਰਡ ਦਾ ਬਦਲ ਦਿਖਾਈ ਦੇਵੇਗਾ, ਜਿਸ ‘ਤੇ ਕਲਿੱਕ ਕਰਨਾ ਹੋਵੇਗਾ ।

ਇੱਥੇ ਤੁਸੀਂ ਸਭ ਤੋਂ ਉੱਤੇ ਆਪਣਾ ਪੈਨ ਨੰਬਰ ਭਰੋ ਅਤੇ ਇਸ ਦੇ ਬਾਅਦ ਆਧਾਰ ਨੰਬਰ ਦੇ ਨਾਲ ਆਪਣਾ ਨਾਮ ਭਰੋ। ਹੁਣ ਤੁਹਾਨੂੰ ਕੈਪਚਾ ਕੋਡ ਮਿਲੇਗਾ, ਜਿਸ ਨੂੰ ਭਰਨਾ ਹੋਵੇਗਾ। ਇੰਨਾ ਕਰਨ ਦੇ ਬਾਅਦ ਲਿੰਕ ਆਧਾਰ ‘ਤੇ ਕਲਿੱਕ ਕਰੋ। ਇਸ ਉੱਤੇ ਕਲਿੱਕ ਕਰਦੇ ਹੀ ਆਪਣੇ ਆਪ ਤਸਦੀਕ ਹੋਵੇਗਾ ਅਤੇ ਤੁਹਾਡਾ ਆਧਾਰ ਪੈਨ ਕਾਰਡ ਨਾਲ ਲਿੰਕ ਹੋ ਜਾਵੇਗਾ।ਜੇਕਰ ਤੁਹਾਡਾ ਨਾਮ ਆਧਾਰ ਅਤੇ ਪੈਨ ਕਾਰਡ ਵਿਚ ਵੱਖ-ਵੱਖ ਹੈ ਤਾਂ ਤੁਹਾਨੂੰ ਓ.ਟੀ.ਪੀ. ਦੀ ਜ਼ਰੂਰਤ ਪਵੇਗੀ। ਇਹ ਓ.ਟੀ.ਪੀ. ਆਧਾਰ ਨਾਲ ਜੁੜੇ ਤੁਹਾਡੇ ਮੋਬਾਇਲ ਨੰਬਰ ‘ਤੇ ਆਏਗਾ। ਓ.ਟੀ.ਪੀ. ਭਰਦੇ ਹੀ ਤੁਹਾਡਾ ਆਧਾਰ ਨੰਬਰ ਪੈਨ ਨੰਬਰ ਨਾਲ ਜੁੜ ਜਾਵੇਗਾ ।

ਐੱਸ.ਐੱਮ.ਐੱਸ. ਨਾਲ ਆਧਾਰ ਅਤੇ ਪੈਨ ਕਾਰਡ ਨੂੰ ਇੰਝ ਕਰੋ ਲਿੰਕ – ਐੱਸ.ਐੱਮ.ਐੱਸ. ਜ਼ਰੀਏ ਵੀ ਤੁਸੀਂ ਆਪਣੇ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ UIDPN ਟਾਈਪ ਕਰਕੇ ਸਪੇਸ ਦੇਣਾ ਹੋਵੇਗੀ। ਇਸ ਦੇ ਬਾਅਦ ਪੈਨ ਅਤੇ ਆਧਾਰ ਕਾਰਡ ਨੰਬਰ ਨੂੰ ਭਰੋ। ਇਸ ਜਾਣਕਾਰੀ ਨੂੰ 567678 ਜਾਂ 56161 ਨੰਬਰ ‘ਤੇ ਭੇਜ ਦਿਓ। ਹੁਣ ਇਨਕਮ ਟੈਕਸ ਵਿਭਾਗ ਤੁਹਾਡੇ ਦੋਵੇਂ ਨੰਬਰ ਲਿੰਕ ਦੀ ਪ੍ਰਕਿਰਿਆ ਵਿਚ ਪਾ ਦੇਵੇਗਾ ।
The post ਪੈਨ ਕਾਰਡ ਅਤੇ ਅਧਾਰ ਕਾਰਡ ਰੱਖਣ ਵਾਲੇ ਏਸ ਤਰੀਕ ਤੱਕ ਕਰਲੋ ਇਹ ਕੰਮ ਨਹੀਂ ਤਾਂ ਲੱਗੇਗਾ ਭਾਰੀ ਜ਼ੁਰਮਾਨਾਂ-ਦੇਖੋ ਪੂਰੀ ਖਬਰ appeared first on Sanjhi Sath.
ਆਧਾਰ ਕਾਰਡ ਅਤੇ ਪੈਨ ਕਾਰਡ ਬੇਹੱਦ ਹੀ ਜ਼ਰੂਰੀ ਦਸਤਾਵੇਜ਼ ਹਨ। ਉਥੇ ਜੇਕਰ ਤੁਸੀਂ ਪੈਨ ਕਾਰਡ ਨੂੰ ਆਧਾਰ ਨਾਲ ਅਜੇ ਤੱਕ ਲਿੰਕ ਨਹੀਂ ਕੀਤਾ ਹੈ ਤਾਂ ਤੁਹਾਨੂੰ 10,000 ਰੁਪਏ ਦਾ ਜੁਰਮਾਨਾ …
The post ਪੈਨ ਕਾਰਡ ਅਤੇ ਅਧਾਰ ਕਾਰਡ ਰੱਖਣ ਵਾਲੇ ਏਸ ਤਰੀਕ ਤੱਕ ਕਰਲੋ ਇਹ ਕੰਮ ਨਹੀਂ ਤਾਂ ਲੱਗੇਗਾ ਭਾਰੀ ਜ਼ੁਰਮਾਨਾਂ-ਦੇਖੋ ਪੂਰੀ ਖਬਰ appeared first on Sanjhi Sath.
Wosm News Punjab Latest News