ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਖੁਦਰਾ ਮਹਿੰਗਾਈ ਦਰ ਪੂਰੀ ਤਰ੍ਹਾਂ ਕੰਟਰੋਲ ‘ਚ ਹੈ ਤੇ ਜਿਵੇਂ ਕਿ ਆਰਬੀਆਈ ਨੇ ਕਿਹਾ ਹੈ ਕਿ ਅਗਲੇ ਮਹੀਨੇ ਖੁਦਰਾ ਮਹਿੰਗਾਈ ਦਰ ‘ਚ ਕਮੀ ਆਵੇਗੀ, ਉਹ ਇਸ ਗੱਲ ਨਾਲ ਸਹਿਮਤ ਹਨ। ਉਨ੍ਹਾਂ ਨੇ ਕਿਹਾ ਕਿ ਖੁਦਰਾ ਮਹਿੰਗਾਈ ਦਰ ਦੀ ਸੀਮਾ 4 ਫੀਸਦ ਹੈ ਤੇ ਉਸ ਤੋਂ 2 ਫੀਸਦ ਉੱਪਰ ਜਾਂ ਹੇਠਾਂ ਜਾਣ ਦੀ ਛੋਟ ਹੈ।
ਇਸ ਲਿਹਾਜ਼ ਨਾਲ ਇਹ ਛੇ ਫੀਸਦ ਹੁੰਦੀ ਹੈ ਤੇ ਭਾਜਪਾ ਦੇ ਪਿਛਲੇ 7 ਸਾਲਾਂ ਦੇ ਸ਼ਾਸ਼ਨਕਾਲ ‘ਚ ਖੁਦਰਾ ਮਹਿੰਗਾਈ ਦਰ ਸਿਰਫ ਛੇ ਵਾਰ 6 ਫੀਸਦ ਤੋਂ ਉੱਪਰ ਗਈ ਹੈ।ਵਿਤ ਮੰਤਰੀ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਪਹਿਲਾਂ ਤੋਂ ਹੀ ਜੀਐੱਸਟੀ ਦੇ ਦਾਇਰੇ ‘ਚ ਹਨ ਬਸ ਜੀਐੱਸਟੀ ਦੀ ਦਰ ਤੈਅ ਕਰਨ ਲਈ ਹੀ ਜੀਐੱਸਟੀ ਕੌਂਸਲਿੰਗ ਦੀ ਸਹਿਮਤੀ ਚਾਹੀਦੀ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਫਿਲਹਾਲ ਵਿਸ਼ਵ ਦੀ ਸਥਿਤੀ ਕਾਰਨ ਹੀ ਮਹਿੰਗਾਈ ਦਰ ਪ੍ਰਭਾਵਿਤ ਹੋਈ ਹੈ।ਤੇਲ , ਮੈਟਲ , ਸਟੀਲ ਵਰਗੀਆਂ ਧਾਤੂਆਂ ਦੀ ਕੀਮਤ ਵਧ ਗਈ ਹੈ। ਇਥੋਂ ਤੱਕ ਕੇ ਕਾਫੀ, ਚਾਹ, ਕੋਕ ਤੱਕ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਮਰੀਕਾ ‘ਚ ਮਹਿੰਗਾਈ ਦਰ 40 ਸਾਲ ਦੇ ਉੱਚੇ ਪੱਧਰ ‘ਤੇ ਪਹੁੰਚ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਆਰਬੀਆਈ ਵਲੋਂ ਜਾਰੀ ਕੀਤੇ ਡਿਜ਼ੀਟਲ ਰੁਪਏ ਨੂੰ ਹੀ ਡਿਜ਼ੀਟਲ ਕਰੰਸੀ ਮੰਨਿਆ ਜਾਵੇਗਾ ਬਾਕੀ ਸਭ ਨੂੰ ਡਿਜ਼ੀਟਲ ਐਸਟ ਮੰਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਰਬੀਆਈ ਵਲੋਂ ਜਾਰੀ ਕੀਤੇ ਜਾਣ ਵਾਲੀ ਡਿਜ਼ੀਟਲ ਕਰੰਸੀ ਦੀ ਵਰਤੋਂ ਥੋਕ ਰੂਪ ‘ਚ ਜਾਂ ਬਿਜ਼ਨਸ ਟੂ ਬਿਜ਼ਨਸ ਹੋਵੇਗੀ।
ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਘੇਰੇ ‘ਚ ਲਿਆਉਣ ਲਈ ਕੈਬਨਿਟ ਦੀ ਮਨਜ਼ੂਰੀ ਜ਼ਰੂਰੀ ਨਹੀਂ – ਵਿੱਤ ਮੰਤਰੀ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਪਹਿਲਾਂ ਹੀ ਜੀਐਸਟੀ ਦੇ ਦਾਇਰੇ ‘ਚ ਹਨ, ਉਨ੍ਹਾਂ ਉੱਤੇ ਜੀਐੱਸਟੀ ਦਰ ਤੈਅ ਕਰਨ ਲਈ ਸਿਰਫ਼ ਜੀਐਸਟੀ ਕੌਂਸਲ ਦੀ ਸਹਿਮਤੀ ਦੀ ਲੋੜ ਹੈ, ਜੋ ਕੌਂਸਲ ਦੀ ਮੀਟਿੰਗ ‘ਚ ਰਾਜਾਂ ਨਾਲ ਸਲਾਹ ਕਰਕੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ‘ਤੇ ਜੀਐੱਸਟੀ ਦਰਾਂ ਨੂੰ ਤੈਅ ਕਰਨ ਤੇ ਲਾਗੂ ਕਰਨ ਲਈ ਕੈਬਨਿਟ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਖੁਦਰਾ ਮਹਿੰਗਾਈ ਦਰ ਪੂਰੀ ਤਰ੍ਹਾਂ ਕੰਟਰੋਲ ‘ਚ ਹੈ ਤੇ ਜਿਵੇਂ ਕਿ ਆਰਬੀਆਈ ਨੇ ਕਿਹਾ ਹੈ ਕਿ ਅਗਲੇ ਮਹੀਨੇ ਖੁਦਰਾ ਮਹਿੰਗਾਈ ਦਰ ‘ਚ ਕਮੀ …