Breaking News
Home / Punjab / ਪੁਰਾਣੀ ਕਾਰ ਤੇ ਮੋਟਰਸਾਇਕਲ ਵਾਲਿਆਂ ਲਈ ਵੱਡਾ ਨਿਯਮ-1 ਅਪ੍ਰੈਲ ਤੋਂ ਦੇਣਾ ਪਵੇਗਾ 40,000 ਚਾਰਜ਼

ਪੁਰਾਣੀ ਕਾਰ ਤੇ ਮੋਟਰਸਾਇਕਲ ਵਾਲਿਆਂ ਲਈ ਵੱਡਾ ਨਿਯਮ-1 ਅਪ੍ਰੈਲ ਤੋਂ ਦੇਣਾ ਪਵੇਗਾ 40,000 ਚਾਰਜ਼

1 ਅਪ੍ਰੈਲ ਤੋਂ ਦਿੱਲੀ ਨੂੰ ਛੱਡ ਕੇ ਪੂਰੇ ਦੇਸ਼ ‘ਚ 15 ਸਾਲ ਤੋਂ ਪੁਰਾਣੇ ਵਾਹਨਾਂ ਦੀ ਰੀ-ਰਜਿਸਟ੍ਰੇਸ਼ਨ ਮਹਿੰਗੀ ਹੋ ਜਾਵੇਗੀ। ਇਕ ਦਹਾਕੇ ਤੋਂ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਵਾਉਣ ਦਾ ਖਰਚ ਅਗਲੇ ਮਹੀਨੇ ਤੋਂ ਅੱਠ ਗੁਣਾ ਵੱਧ ਹੋਵੇਗਾ। ਇਕ ਰਿਪੋਰਟ ਅਨੁਸਾਰ ਸਾਰੀਆਂ 15 ਸਾਲ ਪੁਰਾਣੀਆਂ ਕਾਰਾਂ ਦੀ ਰਜਿਸਟ੍ਰੇਸ਼ਨ ਰੀਨਿਊ ਕਰਵਾਉਣ ਦੀ ਲਾਗਤ ਹੁਣ 600 ਰੁਪਏ ਦੀ ਬਜਾਏ 5,000 ਰੁਪਏ ਹੋਵੇਗੀ। ਦੋਪਹੀਆ ਵਾਹਨਾਂ ਲਈ ਗਾਹਕ ਨੂੰ ਹੁਣ 300 ਰੁਪਏ ਦੀ ਬਜਾਏ 1000 ਰੁਪਏ ਦੇਣੇ ਹੋਣਗੇ। ਇਸੇ ਤਰ੍ਹਾਂ, ਦਰਾਮਦ ਕਾਰਾਂ ਲਈ ਇਹ ਖ਼ਰਚ 15,000 ਰੁਪਏ ਦੀ ਬਜਾਏ 40,000 ਰੁਪਏ ਹੋ ਜਾਵੇਗਾ।

ਦੇਰ ਕਰਨ ‘ਤੇ ਲੱਗੇਗਾ ਜੁਰਮਾਨਾ – ਇਸ ਤੋਂ ਇਲਾਵਾ ਨਿੱਜੀ ਵਾਹਨਾਂ ਦੀ ਮੁੜ-ਰਜਿਸਟ੍ਰੇਸ਼ਨ ‘ਚ ਦੇਰੀ ‘ਤੇ ਪ੍ਰਤੀ ਮਹੀਨਾ ₹300 ਦਾ ਜੁਰਮਾਨਾ ਲਗਾਇਆ ਜਾਵੇਗਾ। ਕਮਰਸ਼ੀਅਲ ਵਾਹਨਾਂ ਲਈ ਇਹ ਜੁਰਮਾਨਾ ₹ 500 ਪ੍ਰਤੀ ਮਹੀਨਾ ਹੋਵੇਗਾ। ਨਵੇਂ ਨਿਯਮਾਂ ਮੁਤਾਬਕ 15 ਸਾਲ ਤੋਂ ਪੁਰਾਣੇ ਹਰ ਨਿੱਜੀ ਵਾਹਨ ਨੂੰ ਹਰ ਪੰਜ ਸਾਲ ਬਾਅਦ ਨਵਿਆਉਣ ਲਈ ਅਪਲਾਈ ਕਰਨਾ ਹੋਵੇਗਾ। ਹਾਲਾਂਕਿ, ਇਸ ਨਿਯਮ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਛੋਟ ਦਿੱਤੀ ਗਈ ਹੈ। ਦਰਅਸਲ, ਦਿੱਲੀ ਵਿੱਚ ਪੈਟਰੋਲ ਵਾਹਨਾਂ ਨੂੰ 15 ਸਾਲ ਬਾਅਦ ਅਤੇ ਡੀਜ਼ਲ ਵਾਹਨਾਂ ਨੂੰ 10 ਸਾਲ ਬਾਅਦ ਅਯੋਗ ਮੰਨਿਆ ਜਾਂਦਾ ਹੈ।

ਕਮਰਸ਼ੀਅਲ ਵਾਹਨਾਂ ਲਈ ਇਹ ਨਿਯਮ – ਇਸ ਤੋਂ ਇਲਾਵਾ ਪੁਰਾਣੇ ਟਰਾਂਸਪੋਰਟ ਤੇ ਕਮਰਸ਼ੀਅਲ ਵਾਹਨਾਂ ਦੇ ਫਿਟਨੈੱਸ ਟੈਸਟ ਦਾ ਖਰਚਾ ਵੀ ਅਪ੍ਰੈਲ ਤੋਂ ਵਧ ਜਾਵੇਗਾ। ਟਰਾਂਸਪੋਰਟ ਮੰਤਰਾਲੇ ਵੱਲੋਂ ਸੋਧੀਆਂ ਦਰਾਂ ਮੁਤਾਬਕ 1 ਅਪ੍ਰੈਲ ਤੋਂ ਫਿਟਨੈੱਸ ਟੈਸਟ ਦੀ ਕੀਮਤ ਟੈਕਸੀ ਲਈ 1,000 ਰੁਪਏ ਦੀ ਬਜਾਏ 7,000 ਰੁਪਏ ਹੋਵੇਗੀ। ਜਦੋਂਕਿ ਬੱਸਾਂ ਤੇ ਟਰੱਕਾਂ ਲਈ 1500 ਰੁਪਏ ਦੀ ਬਜਾਏ 12,500 ਰੁਪਏ ਫੀਸ ਲਈ ਜਾਵੇਗੀ। ਇੰਨਾ ਹੀ ਨਹੀਂ, 8 ਸਾਲ ਤੋਂ ਪੁਰਾਣੇ ਕਮਰਸ਼ੀਅਲ ਵਾਹਨਾਂ ਲਈ ਫਿਟਨੈਸ ਸਰਟੀਫਿਕੇਟ ਲਾਜ਼ਮੀ ਹੋਵੇਗਾ।

ਕੇਂਦਰ ਸਰਕਾਰ ਨੇ ਰਜਿਸਟ੍ਰੇਸ਼ਨ ਨਵਿਆਉਣ ਦੀ ਫੀਸ ‘ਚ ਵਾਧਾ ਕੀਤਾ ਹੈ ਤਾਂ ਜੋ ਵਾਹਨ ਮਾਲਕ ਆਪਣੇ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਦਾ ਵਿਕਲਪ ਚੁਣ ਸਕਣ। ਰਿਪੋਰਟ ਅਨੁਸਾਰ, ਭਾਰਤ ਵਿੱਚ 1 ਕਰੋੜ ਤੋਂ ਵੱਧ ਵਾਹਨ ਸਕ੍ਰੈਪਿੰਗ ਦੇ ਯੋਗ ਹਨ। ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨਾ ਆਸਾਨ ਬਣਾਉਣ ਲਈ ਸਰਕਾਰ ਨੇ ਇਸ ਪ੍ਰਕਿਰਿਆ ਨੂੰ ਆਨਲਾਈਨ ਵੀ ਕਰ ਦਿੱਤਾ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

1 ਅਪ੍ਰੈਲ ਤੋਂ ਦਿੱਲੀ ਨੂੰ ਛੱਡ ਕੇ ਪੂਰੇ ਦੇਸ਼ ‘ਚ 15 ਸਾਲ ਤੋਂ ਪੁਰਾਣੇ ਵਾਹਨਾਂ ਦੀ ਰੀ-ਰਜਿਸਟ੍ਰੇਸ਼ਨ ਮਹਿੰਗੀ ਹੋ ਜਾਵੇਗੀ। ਇਕ ਦਹਾਕੇ ਤੋਂ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਵਾਉਣ …

Leave a Reply

Your email address will not be published. Required fields are marked *