ਦੇਸ਼ ਦੇ ਲੋਕਾਂ ਨੂੰ ਕਈ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਸਰਕਾਰ ਵੱਲੋਂ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ । ਜਿਨ੍ਹਾਂ ਦਾ ਫਾਇਦਾ ਕਈ ਵਰਗਾਂ ਨੂੰ ਮਿਲ ਰਿਹਾ ਹੈ। ਜਿਥੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਨੂੰਨਾਂ ਦੇ ਕਾਰਨ ਕਿਸਾਨ ਕੜਾਕੇ ਦੀ ਠੰਢ ਵਿੱਚ ਦਿੱਲੀ ਬੈਠ ਕੇ ਆਪਣੇ ਹੱਕ ਮੰਗ ਰਹੇ ਹਨ।

ਉੱਥੇ ਹੀ ਹੁਣ ਪਿੰਡਾਂ ਵਾਲਿਆਂ ਲਈ ਇਕ ਚੰਗੀ ਖਬਰ ਸਾਹਮਣੇ ਆਈ ਹੈ। ਜਿਥੇ ਕੇਂਦਰ ਸਰਕਾਰ ਸਿਰਫ 10 -10 ਰੁਪਏ ਵਿੱਚ ਸਹੂਲਤ ਦੇਣ ਜਾ ਰਹੀ ਹੈ।ਜਨਤਕ ਖੇਤਰ ਦੀ ਐਨਰਜੀ ਐਫੀਸ਼ੀਐਸੀ ਸਰਵਿਸਿਜ਼ ਲਿਮਟਡ ਅਗਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਸਮੇਤ ਦੇਸ਼ ਦੇ ਪੰਜ ਸ਼ਹਿਰਾਂ ਦੇ ਪੇਂਡੂ ਇਲਾਕਿਆਂ ਤੋਂ ਗਰਾਮੀਣ ਉਜਾਲਾ ਨਾਂ ਨਾਲ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ।

ਇਹ ਪ੍ਰੋਗਰਾਮ ਅਗਲੇ ਮਹੀਨੇ ਜਨਵਰੀ 2021 ਦੇ ਦੂਜੇ ਹਫਤੇ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਜਿਸ ਦੇ ਤਹਿਤ 60 ਕਰੋੜ ਐਲ ਈ ਡੀ ਬਲਬ 15 ਤੋਂ 20 ਕਰੋੜ ਗਰਾਮੀਣ ਪਰਿਵਾਰਾਂ ਨੂੰ ਵੰਡੇ ਜਾਣ ਦੀ ਯੋਜਨਾ ਹੈ।ਇਹ ਯੋਜਨਾ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋ ਸ਼ੁਰੂ ਕੀਤੀ ਜਾਵੇਗੀ, ਜਿਸ ਵਿਚ ਹੋਰ ਬਿਹਾਰ ਦੇ ਆਰਾ, ਮਹਾਂਰਾਸ਼ਟਰ ਦੇ ਨਾਗਪੁਰ, ਗੁਜਰਾਤ ਦੇ ਵਡਨਗਰ, ਆਂਧਰਾ ਪ੍ਰਦੇਸ਼ ਦੇ ਵਿਯਜਵਾਡਾ ਦੇ ਪੇਂਡੂ ਇਲਾਕਿਆਂ ਵਿਚ ਲਾਗੂ ਕੀਤਾ ਜਾਵੇਗਾ।

ਇਸ ਨਵੀਂ ਯੋਜਨਾ ਦੇ ਤਹਿਤ 9,324 ਕਰੋੜ ਯੂਨਿਟ ਦੀ ਸਾਲਾਨਾ ਬੱਚਤ ਹੋ ਜਾਵੇਗੀ। 7.65 ਕਰੋੜ ਟਨ ਸਾਲਾਨਾ ਕਾਰਬਨ ਨਿਕਾਸੀ ਵਿੱਚ ਕਮੀ ਆਵੇਗੀ। ਅਪ੍ਰੈਲ ਤੱਕ ਇਸ ਯੋਜਨਾ ਨੂੰ ਪੂਰੇ ਦੇਸ਼ ਵਿਚ ਲਾਗੂ ਕੀਤਾ ਜਾਵੇਗਾ।ਬਿਜਲੀ ਬਿੱਲਾਂ ਚ ਕਮੀਂ ਜਰੀਏ ਪਿੰਡਾਂ ਦੇ ਲੋਕਾਂ ਦੀ ਬਚਤ ਵਧਾਉਣ ਦੇ ਇਰਾਦੇ ਨਾਲ ਇਹ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ।

ਜਿਸ ਨਾਲ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਇਸ ਯੋਜਨਾ ਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਇਸ ਯੋਜਨਾ ਦੇ ਤਹਿਤ ਪਿੰਡਾਂ ਚ ਪ੍ਰਤੀ ਪਰਿਵਾਰ ਨੂੰ ਦਸ ਦਸ ਰੁਪਏ ਪ੍ਰਤੀ ਬੱਲਬ ਦੀ ਦਰ ਨਾਲ਼ 3 ਤੋਂ 4 ਐਲ ਈ ਡੀ ਬਲਬ ਵੰਡੇ ਜਾਣਗੇ। ਇਸ ਯੋਜਨਾ ਦੇ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਨਾਲ ਜਿੱਥੇ ਯੂਨਿਟ ਦੀ ਬੱਚਤ ਹੋਵੇਗੀ ਉਥੇ ਹੀ ਪੈਸੇ ਦੀ ਬੱਚਤ ਵੀ ਹੋਵੇਗੀ
The post ਪਿੰਡਾਂ ਵਾਲਿਆਂ ਲਈ ਆਈ ਬਹੁਤ ਚੰਗੀ ਖ਼ਬਰ-ਕੇਂਦਰ ਸਰਕਾਰ 10-10 ਰੁਪਏ ਵਿਚ ਦੇਵੇਗੀ ਇਹ ਚੀਜ਼-ਦੇਖੋ ਪੂਰੀ ਖ਼ਬਰ appeared first on Sanjhi Sath.
ਦੇਸ਼ ਦੇ ਲੋਕਾਂ ਨੂੰ ਕਈ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਸਰਕਾਰ ਵੱਲੋਂ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ । ਜਿਨ੍ਹਾਂ ਦਾ ਫਾਇਦਾ ਕਈ ਵਰਗਾਂ …
The post ਪਿੰਡਾਂ ਵਾਲਿਆਂ ਲਈ ਆਈ ਬਹੁਤ ਚੰਗੀ ਖ਼ਬਰ-ਕੇਂਦਰ ਸਰਕਾਰ 10-10 ਰੁਪਏ ਵਿਚ ਦੇਵੇਗੀ ਇਹ ਚੀਜ਼-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News