Powercom ਦੇ ਸ਼ਿਕਾਇਤ ਨੰਬਰ 1912 ’ਤੇ ਭਾਰੀ ਟਰੈਫਿਕ ਹੋਣ ਕਾਰਨ ਬਿਜਲੀ ਖਪਤਕਾਰਾਂ ਨੂੰ ਸ਼ਿਕਾਇਤ ਦਰਜ ਕਰਵਾਉਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਮੱਸਿਆ ਨੂੰ ਦੂਰ ਕਰਨ ਲਈ ਪਾਵਰਕੌਮ ਦੇ ਸੈਂਟਰਲ ਜ਼ੋਨ ਦੇ ਚੀਫ ਇੰਜਨੀਅਰ ਪਰਵਿੰਦਰ ਸਿੰਘ ਖਾਂਬਾ ਨੇ ਖਪਤਕਾਰਾਂ ਲਈ ਵਾਧੂ ਸ਼ਿਕਾਇਤ ਨੰਬਰ ਜਾਰੀ ਕੀਤੇ ਹਨ। ਹੁਣ 9646121458 ਤੇ 9646121459 ਨੰਬਰਾਂ ‘ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਮੋਬਾਈਲ ਐਪ ‘PSPCL ਕੰਜ਼ਿਊਮਰ ਸਰਵਿਸਿਜ਼’ ‘ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ 1800-180-1512 ਨੰਬਰ ‘ਤੇ ਮੋਬਾਈਲ ਤੋਂ ਮੈਸੇਜ ਭੇਜ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਨਾਲ ਲੋਕਾਂ ਨੂੰ ਸਹੂਲਤ ਮਿਲੇਗਾ ਤੇ ਮੁਲਾਜ਼ਮ ਵੀ ਸਮੇਂ ਸਿਰ ਨੁਕਸ ਦੂਰ ਕਰ ਸਕਣਗੇ।
ਅੱਜ ਸ਼ਹਿਰ ਦੇ ਕਈ ਇਲਾਕਿਆਂ ‘ਚ ਬਿਜਲੀ ਬੰਦ ਰਹੇਗੀ – ਬਿਜਲੀ ਉਪਕਰਨਾਂ ਦੀ ਮੁਰੰਮਤ ਕਾਰਨ ਸ਼ਨਿੱਚਰਵਾਰ ਨੂੰ ਸ਼ਹਿਰ ਦੇ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਠੱਪ ਰਹੇਗੀ। ਗਲੀ ਨੰਬਰ ਅੱਠ, ਨੌਂ, ਦਸ, ਵਿਜੇ ਨਗਰ ਦੇ ਕੁਝ ਇਲਾਕੇ, ਗੀਤਾ ਟੈਕਸਟਾਈਲ ਕਾਲੋਨੀ, ਚਾਵਲਾ ਟੈਕਸਟਾਈਲ, ਵਿਜੈ ਟਰੇਡਿੰਗ ਕੰਪਨੀ, ਸੰਜੇ ਗਾਂਧੀ ਕਾਲੋਨੀ, ਐਮਆਈਜੀ ਫਲੈਟਸ, ਕਿਸ਼ੋਰ ਨਗਰ, ਈਡਬਲਿਊਐਸ ਕਾਲੋਨੀ,
ਕਰਮਾ ਕਾਲੋਨੀ ਤੇ ਆਦਰਸ਼ ਨਗਰ ਦੇ ਕੁਝ ਇਲਾਕਿਆਂ ‘ਚ ਬਿਜਲੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਗਣੇਸ਼ ਨਗਰ, ਜਨਕਪੁਰੀ, ਚੀਮਾ ਕਾਲੋਨੀ, ਲਿੰਕ ਰੋਡ, ਟਰਾਂਸਪੋਰਟ ਚੌਕ, ਸ਼ਿੰਗਾਰ ਰੋਡ, ਸ਼ਿਵਾਜੀ ਨਗਰ, ਨਿਊ ਸ਼ਿਵਾਜੀ ਨਗਰ, ਹਰਗੋਬਿੰਦ ਨਗਰ, ਟਰਾਂਸਪੋਰਟ ਚੌਕ ਦੇ ਆਲੇ-ਦੁਆਲੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਬਿਜਲੀ ਸਪਲਾਈ ਠੱਪ ਰਹੇਗੀ।
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਇਜਲਾਸ ਲਈ ਸਰਗਰਮੀਆਂ ਤੇਜ਼ -ਗੋਲਡ ਸਟਾਰ ਫੀਡਰ, ਰਿਸ਼ੀ ਫੈਬਰਿਕਸ ਤੇ ਪ੍ਰਿੰਸ ਫੈਬਰਿਕਸ ‘ਚ ਵੀ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤਕ ਬਿਜਲੀ ਸਪਲਾਈ ਬੰਦ ਰਹੇਗੀ। ਪਿੰਡ ਰਾਣੀਆਂ, ਸੰਗੋਵਾਲ, ਜਸਪਾਲ ਬੰਗੜ, ਡੈਲਟਾ ਸਿਟੀ, ਪਾਮ ਐਨਕਲੇਵ ‘ਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬਿਜਲੀ ਬੰਦ ਰਹੇਗੀ। ਇਸ ਤੋਂ ਇਲਾਵਾ 11 ਕੇਵੀ ਤ੍ਰਿਵੇਣੀ ਫੀਡਰ ਸਵੇਰੇ 10:30 ਵਜੇ ਤੋਂ ਸ਼ਾਮ 6 ਵਜੇ ਤਕ ਬੰਦ ਰਹੇਗਾ। ਇਸ ਅਧੀਨ ਆਉਂਦੇ ਇਲਾਕਿਆਂ ‘ਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
Powercom ਦੇ ਸ਼ਿਕਾਇਤ ਨੰਬਰ 1912 ’ਤੇ ਭਾਰੀ ਟਰੈਫਿਕ ਹੋਣ ਕਾਰਨ ਬਿਜਲੀ ਖਪਤਕਾਰਾਂ ਨੂੰ ਸ਼ਿਕਾਇਤ ਦਰਜ ਕਰਵਾਉਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਮੱਸਿਆ ਨੂੰ ਦੂਰ ਕਰਨ ਲਈ …