ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿਚ ਇਕ ਹਾਊਸਿੰਗ ਸੁਸਾਇਟੀ ਵਿਚ ਰਹਿਣ ਵਾਲਾ ਇਕ ਸਾਲ ਦਾ ਮਾਸੂਮ ਬੱਚਾ ਖੇਡਦੇ ਹੋਏ 12ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਦੁੱਖ ਦੀ ਗੱਲ ਇਹ ਹੈ ਕਿ ਇਹ ਬੱਚਾ ਸੋਮਵਾਰ ਨੂੰ ਹੀ ਇਕ ਸਾਲ ਦਾ ਹੋਇਆ ਸੀ ਅਤੇ ਪਰਿਵਾਰਕ ਮੈਂਬਰ ਬੱਚੇ ਦੇ ਜਨਮ ਦਿਨ ਦੀ ਤਿਆਰੀ ਕਰ ਰਹੇ ਸਨ।
ਇਹ ਘਟਨਾ ਗ੍ਰੇਟਰ ਨੋਇਡਾ ਦੇ ਬਿਸਰਖ ਥਾਣਾ ਖੇਤਰ ਦੀ ਹੈ। ਗ੍ਰੇਟਰ ਨੋਇਡਾ ਦੱਖਣ ਵਿਚ ਸਥਿਤ ਕਾਸਾ ਗ੍ਰੀਨ-ਵਨ ਹਾਊਸਿੰਗ ਸੁਸਾਇਟੀ ਵਿਚ ਰਹਿਣ ਵਾਲੇ ਸਤਿੰਦਰ ਕਸਾਨਾ ਦਾ ਇਕ ਸਾਲ ਦਾ ਬੇਟਾ ਰਿਵਾਨ ਕਸਾਨਾ ਅਪਣੇ ਫਲੈਟ ਤੋਂ ਬਾਹਰ 12ਵੀਂ ਮੰਜ਼ਿਲ ਉੱਤੇ ਖੇਡ ਰਿਹਾ ਸੀ।
ਇਸ ਦੌਰਾਨ ਉਹ 12ਵੀਂ ਮੰਜ਼ਿਲ ਤੋਂ ਪੌੜੀਆਂ ਵਿਚ ਰੇਲਿੰਗ ਵਿਚੋਂ ਹੇਠਾਂ ਜਾ ਡਿੱਗਿਆ, ਇਸ ਦੌਰਾਨ ਰਿਵਾਨ ਦੀ ਮੌਤ ਹੋ ਗਈ।ਦੱਸ ਦਈਏ ਕਿ ਰਿਵਾਨ ਦੇ ਪਹਿਲੇ ਜਨਮ ਦਿਨ ਮੌਕੇ ਉਸ ਦੇ ਮਾਤਾ-ਪਿਤਾ ਘਰ ਦੀ ਸਜਾਵਟ ਵਿਚ ਜੁਟੇ ਹੋਏ ਸਨ। ਇਸ ਦੌਰਾਨ ਘਰ ਵਿਚ ਕਈ ਮਹਿਮਾਨ ਵੀ ਆਏ ਹੋਏ ਸਨ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿਚ ਇਕ ਹਾਊਸਿੰਗ ਸੁਸਾਇਟੀ ਵਿਚ ਰਹਿਣ ਵਾਲਾ ਇਕ ਸਾਲ ਦਾ ਮਾਸੂਮ ਬੱਚਾ ਖੇਡਦੇ ਹੋਏ 12ਵੀਂ ਮੰਜ਼ਿਲ ਤੋਂ ਹੇਠਾਂ ਡਿੱਗ …
Wosm News Punjab Latest News