ਕਿਸਾਨ ਵੀਰੋ ਇਨ੍ਹਾਂ ਦਿਨਾਂ ਵਿੱਚ ਮਾਰਕੀਟ ਵਿੱਚ ਬਹੁਤ ਵੱਡੇ ਲੈਵਲ ‘ਤੇ ਇੱਕ ਘਪਲਾ ਚੱਲ ਰਿਹਾ ਹੈ। ਪਰ ਜਿਆਦਾਤਰ ਕਿਸਾਨ ਇਸਤੋਂ ਅਣਜਾਣ ਹਨ ਜਿਸ ਕਾਰਨ ਬਹੁਤ ਸਾਰੇ ਕਿਸਾਨਾਂ ਦੇ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਸੈਂਕੜੇ ਕਿਸਾਨਾਂ ਦੇ ਪਸ਼ੂ ਪ੍ਰਭਾਵਿਤ ਹੋ ਚੁੱਕੇ ਹਨ। ਦਰਅਸਲ ਪਸ਼ੂਪਾਲਕ ਕਿਸਾਨ ਪਸ਼ੂਆਂ ਦੇ ਦੁੱਧ ਵਿੱਚ ਫੈਟ ਵਧਾਉਣ ਦੇ ਚੱਕਰ ਵਿੱਚ ਆਪਣਾ ਅਤੇ ਆਪਣੇ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਕਰਵਾ ਰਹੇ ਹਨ।
ਜਿਆਦਾਤਰ ਪਸ਼ੂਪਾਲਕ ਕਿਸਾਨ ਪਸ਼ੂਆਂ ਨੂੰ ਵੜੇਵੇਂਆਂ ਦੀ ਖਲ ਜਰੂਰ ਪਾਉਂਦਾ ਹੈ। ਇਸ ਨਾਲ ਪਸ਼ੂਆਂ ਨੂੰ ਠੰਡ ਤੋਂ ਬਚਾਇਆ ਜਾ ਸਕਦਾ ਹੈ ਅਤੇ ਨਾਲ ਹੀ ਪਸ਼ੂਆਂ ਦੇ ਦੁੱਧ ਵਿੱਚ ਪ੍ਰੋਟੀਨ ਅਤੇ ਫੈਟ ਦੀ ਮਾਤਰਾ ਨੂੰ ਵਧਾਈ ਲਈ ਵਿੱਚ ਪਸ਼ੂਆਂ ਨੂੰ ਵੜੇਵੇਂਆਂ ਦੀ ਖਲ ਪਾਈ ਜਾਂਦੀ ਹੈ। ਪਰ ਹੁਣ ਇਹ ਖਲ ਪਸ਼ੂਆਂ ਲਈ ਬਹੁਤ ਜਿਆਦਾ ਨੁਕਸਾਨਦਾਇਕ ਸਾਬਿਤ ਹੋ ਰਹੀ ਹੈ।
ਜੇਕਰ ਤੁਸੀਂ ਆਪ ਵੜੇਵੇਂ ਬੀਜ ਕੇ ਖਲ ਤਿਆਰ ਕਰਵਾ ਕੇ ਪਸ਼ੂਆਂ ਨੂੰ ਦੇ ਰਹੇ ਹੋ ਤਾਂ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ। ਪਰ ਜੇਕਰ ਤੁਸੀਂ ਪਸ਼ੂਆਂ ਨੂੰ ਬਜ਼ਾਰੋਂ ਲਿਆ ਕੇ ਵੜੇਵੇਂਆਂ ਦੀ ਖਲ ਖਵਾ ਰਹੇ ਹੋ ਤਾਂ ਇਹ ਪਸ਼ੂਆਂ ਨੂੰ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਬਜਾਰ ਵਿਚੋਂ ਮਿਲਣ ਵਾਲੀ ਵੜੇਵੇਂਆਂ ਦੀ ਖਲ ਵਿੱਚ ਕਾਫੀ ਵੱਡੀ ਮਾਤਰਾ ਵਿੱਚ ਪੈਕਿੰਗ ਵਾਲਾ ਗਲਿਆ ਹੋਇਆ ਗੱਤਾ ਪੀਸ ਕੇ ਮਿਕਸ ਕਰ ਦਿੱਤਾ ਜਾਂਦਾ ਹੈ। ਗੱਤਾ ਗਲਿਆ ਹੁੰਦਾ ਹੈ ਅਤੇ ਇਸ ਵਿੱਚ ਸੁੰਢੀਆਂ ਹੁੰਦੀਆਂ ਹਨ ਜਿਸ ਕਾਰਨ ਉਸ ਵਿੱਚ ਬਹੁਤ ਵੱਡੇ ਲੈਵਲ ‘ਤੇ ਫੰਗਸ ਹੁੰਦੀ ਹੈ।
ਇਸ ਲਈ ਜਦੋਂ ਪਸ਼ੂ ਨੂੰ ਇਹ ਮਿਲਾਵਟੀ ਖਲ ਖਵਾਈ ਜਾਂਦੀ ਹੈ ਤਾਂ ਪਸ਼ੂਆਂ ਦੇ ਥਨ ਘਟ ਜਾਂਦੇ ਹਨ ਅਤੇ ਪਸ਼ੂਆਂ ਦਾ ਦੁੱਧ ਵਧਣ ਦੀ ਬਜਾਏ ਬਹੁਤ ਜਿਆਦਾ ਘਟ ਜਾਂਦਾ ਹੈ ਜਿਸ ਨਾਲ ਕਿਸਾਨਾਂ ਨੂੰ ਬਹੁਤ ਭਾਰੀ ਨੁਕਸਾਨ ਹੁੰਦਾ ਹੈ। ਇਸਦੀ ਜਗਾ ਤੁਸੀਂ ਵੜੇਵੇਂ ਲਿਆ ਕਿ ਉਨ੍ਹਾਂ ਨੂੰ ਰਿੰਨ੍ਹ ਕੇ ਪਸ਼ੂਆਂ ਨੂੰ ਖਵਾ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਕਿਸਾਨ ਵੀਰੋ ਇਨ੍ਹਾਂ ਦਿਨਾਂ ਵਿੱਚ ਮਾਰਕੀਟ ਵਿੱਚ ਬਹੁਤ ਵੱਡੇ ਲੈਵਲ ‘ਤੇ ਇੱਕ ਘਪਲਾ ਚੱਲ ਰਿਹਾ ਹੈ। ਪਰ ਜਿਆਦਾਤਰ ਕਿਸਾਨ ਇਸਤੋਂ ਅਣਜਾਣ ਹਨ ਜਿਸ ਕਾਰਨ ਬਹੁਤ ਸਾਰੇ ਕਿਸਾਨਾਂ ਦੇ ਪਸ਼ੂਆਂ ਦਾ …
Wosm News Punjab Latest News