ਸਰਕਰ ਕਿਸਾਨ ਨੂੰ ਪਸ਼ੂ ਪਾਲਣ ਲਈ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਕਦਮ ਉਠਾ ਰਹੀ ਹੈ। ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਅਧੀਨ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਕਿਸਾਨ ਨੂੰ ਸਸਤੇ ਕਰਜ਼ੇ ਦਿੱਤੇ ਜਾਂਦੇ ਹਨ। ਇਸਤੇ ਤਰ੍ਹਾਂ ਦੇਸ਼ ਵਿੱਚ ਬਹੁਤ ਸਾਰੇ ਕਿਸਾਨ ਅਜਿਹੇ ਹਨ ਜੋ ਪਸ਼ੂ ਪਾਲਣ ਕਰਦੇ ਹਨ ਅਤੇ ਉਹਨਾਂ ਨੂੰ ਆਪਣੇ ਕੰਮ ਨੂੰ ਵਧਾਉਣ ਲਈ ਵਿੱਤੀ ਸਹਾਇਤਾ ਦੀ ਲੋੜ ਹੁੰਦੀ ਹੈ ਅਜਿਹੇ ‘ਚ ਉਹ ਜੇਕਰ ਆਮ ਕਿਸਾਨ ਵਾਂਗ ਕਰਜ਼ ਲੈਂਦੇ ਹਨ ਤਾਂ ਉਹਨਾਂ ਨੂੰ 7% ਤੱਕ ਵਿਆਜ ਦੇਣਾ ਪੈਂਦਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਸਰਕਰ ਨੇ ਖਾਸ ਕਰਕੇ ਪਸ਼ੂ ਪਾਲਣ ਵਾਲੇ ਕਿਸਾਨ ਲਈ ਇੱਕ ਸਕੀਮ ਬਣਾਈ ਹੈ “ਪਸ਼ੂ ਕਿਸਾਨ ਕ੍ਰੈਡਿਟ ਕਾਰਡ” ਇਸ ਦੇ ਜ਼ਰੀਏ ਕਿਸਾਨ ਸਿਰਫ਼ 4% ਵਿਆਜ ‘ਤੇ ਕਰਜ਼ਾ ਪ੍ਰਾਪਤ ਕਰ ਸਕਦੇ ਹਨ।
ਇਹ ਕਰਜ਼ਾ ਸਿਰਫ ਉਹਨਾਂ ਕਿਸਾਨ ਨੂੰ ਮਿਲਦਾ ਹੈ ਜੋ ਪਸ਼ੂ ਪਾਲਣ ਤੋਂ ਇਲਾਵਾ ਮੱਛੀ ਪਾਲਣ, ਮੁਰਗੀ ਪਾਲਣ, ਬੱਕਰੀ ਪਾਲਣ ਅਤੇ ਮੱਝ /ਗਾਂ ਪਾਲਣ ਦਾ ਕੰਮ ਕਰਦੇ ਹਨ। ਇਸ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਨਾਲ ਕਿਸਾਨ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹਨ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਕਰਜ਼ਾ 5 ਸਾਲਾਂ ਦੇ ਅੰਦਰ ਵਾਪਸ ਕਰਨਾ ਹੁੰਦਾ ਹੈ। ਸਰਕਾਰ ਨੇ ਵੱਖ-ਵੱਖ ਪਸ਼ੂਆਂ ਲਈ ਕੁੱਝ ਰਕਮਾਂ ਨਿਰਧਾਰਿਤ ਕੀਤੀਆਂ ਹਨ ਜਿਵੇਂ ਮੱਝ ਖਰੀਦਣ ਲਈ 60,000 ਰੁਪਏ, ਗਾਂ ਲਈ 40,000 ਰੁਪਏ, ਮੁਰਗੀ ਲਈ 720 ਰੁਪਏ ਅਤੇ ਭੇਡ/ਬੱਕਰੀ ਲਈ 4000 ਰੁਪਏ ਦਾ ਕਰਜ਼ਾ ਮਿਲਦਾ ਹੈ ਅਤੇ ਇਹ ਕਰਜ਼ਾ 6 ਕਿਸ਼ਤਾਂ ਵਿੱਚ ਦਿੱਤਾ ਜਾਂਦਾ ਹੈ।
ਆਮ ਤੌਰ ‘ਤੇ ਕਿਸਾਨ ਦੇ ਕਰਜ਼ੇ 7% ਵਿਆਜ ਨਾਲ ਮਿਲਦੇ ਹਨ ਪਰ ਇਸ ਵਿੱਚ ਕਿਸਾਨ ਨੂੰ 3% ਦਾ ਲਾਭ ਮਿਲਦਾ ਹੈ ਅਤੇ ਉਸਨੂੰ ਇਹ ਕਰਜ਼ ਸਿਰਫ 4% ਵਿਆਜ ‘ਤੇ ਹੀ ਮਿਲ ਜਾਂਦਾ ਹੈ।
ਇਸ ਦੇ ਫ਼ਾਇਦਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਲਈ ਕਿਸਾਨ ਨੂੰ ਕੋਈ ਜ਼ਮੀਨ ਜਾਂ ਜਾਇਦਾਦ ਗਹਿਣੇ ਨਹੀਂ ਰੱਖਣੀ ਪੈਂਦੀ। ਇਸ ਕਾਰਡ ਦੀ ਵਰਤੋਂ ਪਸ਼ੂ ਪਾਲਕ ਡੈਬਿਟ ਕਾਰਡ ਵਾਂਗ ਵੀ ਕਰ ਸਕਦੇ ਹਨ।
ਜੇਕਰ ਤੁਸੀਂ ਵੀ ਇੱਕ ਪਸ਼ੂ ਪਾਲਕ ਹੋ ਅਤੇ ਇਸ ਕਾਰਡ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੀ ਬੈਂਕ ਤੋਂ ਇਕ ਫਾਰਮ ਲੈ ਕੇ ਉਸਨੂੰ ਸਹੀ ਤਰੀਕੇ ਨਾਲ ਭਰ ਕੇ ਜਮਾਂ ਕਰਾਉਣਾ ਹੋਵੇਗਾ ਅਤੇ KYC ਵੀ ਕਰਵਾਉਣੀ ਹੋਵੇਗੀ। ਇਹ ਸਾਰਾ ਕੰਮ ਤੁਸੀਂ ਕਿਸੇ ਵੀ CSC ਸੈਂਟਰ ਜਾ ਕੇ ਵੀ ਕਰ ਸਕਦੇ ਹੋ। ਸਾਰੀ ਕਾਰਵਾਈ ਹੋਣ ਤੋਂ ਬਾਅਦ 15 ਦਿਨਾਂ ਦੇ ਅੰਦਰ ਕਾਰਡ ਆ ਜਾਂਦਾ ਹੈ।
ਇਸਦੇ ਲਈ ਤੁਹਾਨੂੰ ਕੁੱਝ ਕਾਗਜ਼ਾਂ ਦੀ ਲੋੜ ਹੁੰਦੀ ਹੈ ਜਿਹਨਾਂ ਵਿੱਚ ਕਿਸਾਨ ਦਾ ਆਧਾਰ ਕਾਰਡ, ਪੈਨ ਕਾਰਡ, ਪਸ਼ੂ ਸਿਹਤ ਸਰਟੀਫਿਕੇਟ, ਕਿਸਾਨ ਦਾ ਵੋਟਰ ਆਈਡੀ, ਬੈਂਕ ਖਾਤਾ, ਜ਼ਮੀਨ ਦੇ ਦਸਤਾਵੇਜ਼ ਅਤੇ ਪਾਸਪੋਰਟ ਸਾਈਜ਼ ਫੋਟੋ ਮਹੱਤਵਪੂਰਨ ਹਨ।
ਸਰਕਰ ਕਿਸਾਨ ਨੂੰ ਪਸ਼ੂ ਪਾਲਣ ਲਈ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਕਦਮ ਉਠਾ ਰਹੀ ਹੈ। ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਅਧੀਨ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। …