ਇਕ ਨੌਜਵਾਨ ਨੇ ਆਪਣੀ ਪਤਨੀ ਨਾਲ ਹੋਏ ਵਿਵਾਦ ਦਰਮਿਆਨ 3 ਸਾਲ ਦੀ ਧੀ ਨੂੰ ਖੋਹ ਕੇ ਕਮਰੇ ਤੋਂ ਬਾਹਰ ਸੁੱਟ ਦਿੱਤਾ, ਜਿਸ ਨਾਲ ਬੱਚੀ ਦੀ ਮੌਤ ਹੋ ਗਈ। ਇਸ ਸੰਬੰਧ ’ਚ ਇਕ ਮਾਮਲਾ ਅਲਵਰ ਜ਼ਿਲ੍ਹੇ ਦੇ ਬਹਿਰੋੜ ਥਾਣੇ ’ਚ ਦਰਜ ਕੀਤਾ ਗਿਆ ਹੈ।

ਪੁਲਸ ਅਨੁਸਾਰ, ਮੋਨਿਕਾ ਯਾਦਵ ਨੇ ਆਪਣੇ ਪਤੀ ਪ੍ਰਦੀਪ ਯਾਦਵ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਉਸ ਦਾ ਕਹਿਣਾ ਹੈ ਕਿ ਘੁੰਡ ਨਹੀਂ ਕੱਢਣ ਨੂੰ ਲੈ ਕੇ ਪਤੀ ਪ੍ਰਦੀਪ ਨੇ ਉਸ ਨਾਲ ਝਗੜਾ ਕੀਤਾ।

ਝਗੜੇ ਦੌਰਾਨ ਪ੍ਰਦੀਪ ਨੇ ਤਿੰਨ ਸਾਲ ਦੀ ਧੀ ਨੂੰ ਉਸ ਤੋਂ ਖੋਹ ਕੇ ਬਾਹਰ ਸੁੱਟ ਦਿੱਤਾ, ਜਿਸ ਨਾਲ ਬੱਚੀ ਦੀ ਮੌਤ ਹੋ ਗਈ। ਸ਼ਿਕਾਇਤ ਅਨੁਸਾਰ, ਪਰਿਵਾਰ ਵਾਲਿਆਂ ਨੇ ਬਾਅਦ ’ਚ ਬੱਚੀ ਦਾ ਗੁਪਤ ਤਰੀਕੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ।

ਮੋਨਿਕਾ ਬੁੱਧਵਾਰ ਨੂੰ ਆਪਣੇ ਮਾਤਾ-ਪਿਤਾ ਨਾਲ ਪੁਲਸ ਕੋਲ ਪਹੁੰਚੀ ਅਤੇ ਮਾਮਲਾ ਦਰਜ ਕਰਵਾਇਆ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਅਨੁਸਾਰ, ਦੋਸ਼ੀ ਹਮੇਸ਼ਾ ਆਪਣੀ ਪਤਨੀ ਨੂੰ ਘੁੰਡ ਕੱਢਣ ਲਈ ਕਹਿੰਦਾ ਸੀ।

ਇਸ ਨੂੰ ਲੈ ਕੇ ਮੰਗਲਵਾਰ ਨੂੰ ਦੋਹਾਂ ’ਚ ਝਗੜਾ ਹੋਇਆ ਅਤੇ ਇਸੇ ਦੌਰਾਨ ਇਹ ਘਟਨਾ ਹੋਈ। ਬਹਿਰੋੜ ਦੇ ਥਾਣਾ ਇੰਚਾਰਜ ਪ੍ਰੇਮ ਪ੍ਰਕਾਸ਼ ਅਨੁਸਾਰ, ਦੋਸ਼ੀ ਫਰਾਰ ਹੈ ਅਤੇ ਉਸ ਨੂੰ ਤੇ ਬੱਚੀ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਰਹੇ ਹੋਰ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਹੋ ਰਹੀ ਹੈ।
ਇਕ ਨੌਜਵਾਨ ਨੇ ਆਪਣੀ ਪਤਨੀ ਨਾਲ ਹੋਏ ਵਿਵਾਦ ਦਰਮਿਆਨ 3 ਸਾਲ ਦੀ ਧੀ ਨੂੰ ਖੋਹ ਕੇ ਕਮਰੇ ਤੋਂ ਬਾਹਰ ਸੁੱਟ ਦਿੱਤਾ, ਜਿਸ ਨਾਲ ਬੱਚੀ ਦੀ ਮੌਤ ਹੋ ਗਈ। ਇਸ ਸੰਬੰਧ …
Wosm News Punjab Latest News