Breaking News
Home / Punjab / ਪਤਨੀ ਨੇ ਆਪਣੀ ਸੱਜ ਵਿਆਹੀ ਪਤਨੀ ਨੂੰ ਦਿੱਤੀ ਖੌਫਨਾਕ ਮੌਤ-1 ਸਾਲ ਪਹਿਲਾਂ ਹੋਇਆ ਸੀ ਵਿਆਹ

ਪਤਨੀ ਨੇ ਆਪਣੀ ਸੱਜ ਵਿਆਹੀ ਪਤਨੀ ਨੂੰ ਦਿੱਤੀ ਖੌਫਨਾਕ ਮੌਤ-1 ਸਾਲ ਪਹਿਲਾਂ ਹੋਇਆ ਸੀ ਵਿਆਹ

ਹੁਸ਼ਿਆਰਪੂਰ ਦੇ ਬਲਾਕ ਤਲਵਾੜਾ ਦੇ ਅਧੀਨ ਆਉਂਦੇ ਪਿੰਡ ਰੌਲੀ ਵਿਖੇ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰ ਦੇ ਕਹਿਣ ਮੁਤਾਬਕ ਕੁੜੀ ਦੇ ਵਿਆਹ ਨੂੰ ਸਿਰਫ਼ ਇਕ ਸਾਲ ਦਾ ਸਮਾਂ ਹੋਇਆ ਸੀ ਅਤੇ ਕੁੜੀ ਦਾ ਇਕ 2 ਮਹੀਨੇ ਦਾ ਬੱਚਾ ਵੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਲੜਕਾ ਅਤੇ ਲੜਕੇ ਦਾ ਪਰਿਵਾਰ ਵਿਆਹ ਤੋਂ ਬਾਅਦ ਲਗਾਤਾਰ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਕੁੜੀ ਨੂੰ ਫੋਨ ਕਰ ਧੋਖੇ ਨਾਲ ਬੁਲਾ ਕੇ ਕੁੜੀ ਦੇ ਸਿਰ ‘ਤੇ ਲੋਹੇ ਦੀ ਦੀ ਰਾਡ ਮਾਰ ਕੁੜੀ ਦਾ ਕਤਲ ਕਰ ਨਹਿਰ ‘ਚ ਸੁੱਟ ਦਿੱਤਾ। ਕੁੜੀ ਦੀ ਭੈਣ ਨੇ ਦੋਸ਼ ਲਗਾਉਂਦੇ ਕਿਹਾ ਕਿ ਮੈਨੂੰ ਜ਼ਬਰਦਸਤੀ ਧੱਕੇ ਨਾਲ ਡਰਾ ਕੇ ਝੂਠਾ ਬਿਆਨ ਦੇਣ ਲਈ ਕਿਹਾ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਕੁੜੀ ਦਾ ਕਤਲ ਹੋਇਆ ਹੈ ਅਤੇ ਪਰਿਵਾਰ ਵਾਲਿਆਂ ਨੇ ਥਾਣੇ ਅੱਗੇ ਪ੍ਰਦਰਸ਼ਨ ਕਰਕੇ ਦੋਸ਼ੀ ’ਤੇ ਕਤਲ ਦੀ ਧਾਰਾ 302 ਲਾਉਣ ਦੀ ਮੰਗ ਕੀਤੀ ਹੈ।

ਇਕ ਸਾਲ ਪਹਿਲਾਂ ਚਾਵਾਂ ਨਾਲ ਧੋਰੀ ਸੀ ਧੀ ਦੀ ਡੋਲੀ – ਪਠਾਨਕੋਟ ਦੇ ਪਿੰਡ ਹਰਿਆਲਾ ਥਾਣਾ ਮਾਮੂਨ ਦੀ ਰਹਿਣ ਵਾਲੀ ਸੁਸ਼ਮਾ ਦੇਵੀ ਪੁੱਤਰੀ ਤਰਸੇਮ ਲਾਲ ਨੇ ਤਲਵਾੜਾ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਰਾਧਾ ਦਾ ਵਿਆਹ 21 ਅਕਤੂਬਰ 2020 ਨੂੰ ਪਿੰਡ ਰੌਲੀ ਦੇ ਸਤਨਾਮ ਸਿੰਘ ਪੁੱਤਰ ਜੀਤ ਸਿੰਘ ਨਾਲ ਹੋਇਆ ਸੀ। ਵਿਆਹ ਦੇ ਬਾਅਦ ਤੋਂ ਸਹੁਰਾ-ਘਰ ਵਾਲੇ ਰਾਧਾ ਨੂੰ ਦਾਜ ਲਈ ਤੰਗ ਕਰਦੇ ਆ ਰਹੇ ਸਨ। ਰਾਧਾ ਪਿਛਲੇ 15-20 ਦਿਨਾਂ ਤੋਂ ਆਪਣੇ ਪੇਕੇ ਪਠਾਨਕੋਟ ਆਈ ਹੋਈ ਸੀ।

ਘਟਨਾ ਵਾਲੇ ਦਿਨ ਰਾਧਾ ਨੂੰ ਉਸ ਦੇ ਸਹੁਰੇ ਘਰ ਪਿੰਡ ਰੌਲੀ ਛੱਡਣ ਲਈ ਭੈਣ ਸੁਸ਼ਮਾ ਦੇਵੀ ਆਈ ਸੀ ਅਤੇ ਨਾਲ ਹੀ ਬੱਚੇ ਦਾ ਸਰਟੀਫਿਕੇਟ ਵੀ ਬਣਵਾਉਣ ਲਈ ਆਏ ਸਨ। ਰੌਲੀ ਨੇੜੇ ਨਹਿਰ ਦੇ ਨਜ਼ਦੀਕ ਰਾਧਾ ਦਾ ਪਤੀ ਸਤਨਾਮ ਸਿੰਘ ਮਿਲਿਆ ਅਤੇ ਦੋਹਾਂ ਵਿਚ ਕਿਸੇ ਗੱਲ ’ਤੇ ਉਥੇ ਹੀ ਬਹਿਸ ਸ਼ੁਰੂ ਹੋ ਗਈ। ਸਤਨਾਮ ਸਿੰਘ ਗੁੱਸੇ ਵਿਚ ਆ ਗਿਆ ਅਤੇ ਰਾਧਾ ਨੂੰ ਨਹਿਰ ਵੱਲ ਧੱਕਾ ਮਾਰ ਕੇ ਸੁੱਟ ਦਿੱਤਾ, ਜਿਸ ਨਾਲ ਰਾਧਾ ਦਾ ਸਿਰ ਨਹਿਰ ਦੀ ਕੰਧ ਨਾਲ ਟਕਰਾਇਆ ਅਤੇ ਉਸ ਦੀ ਮੌਤ ਹੋ ਗਈ।

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੜੀ ਦੇ ਸਿਰ ‘ਤੇ ਰਾਡ ਮਾਰੀ ਗਈ ਹੈ ਅਤੇ ਫਿਰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪੁਲਸ ਨੇ ਸੁਸ਼ਮਾ ਦੇ ਬਿਆਨ ’ਤੇ ਦੋਸ਼ੀ ਪਤੀ ਸਤਨਾਮ ਸਿੰਘ, ਸੱਸ ਰਾਮ ਪਿਆਰੀ ਅਤੇ ਦਾਦੀ ਸੱਸ ਕੰਸੋ ਦੇਵੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਦੀ ਕਾਰਵਾਈ ਤੋਂ ਨਰਾਜ਼ ਕੁੜੀ ਵਾਲਿਆਂ ਨੇ ਤਲਵਾੜਾ ਥਾਣੇ ਅੱਗੇ ਪ੍ਰਦਰਸ਼ਨ ਕਰਕੇ ਦੋਸ਼ੀ ਖ਼ਿਲਾਫ਼ ਕਤਲ ਦੀ ਧਾਰਾ 302 ਲਾਉਣ ਦੀ ਮੰਗ ਕੀਤੀ। ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਬਾਕੀ ਦੋ ਦੋਸ਼ੀ ਫਰਾਰ ਹਨ।

ਮਾਂ ਬੋਲੀ ਜਿਵੇਂ ਮੇਰੀ ਧੀ ਮਰੀ ਉਦਾਂ ਹੀ ਇਨ੍ਹਾਂ ਦਾ ਪੁੱਤ ਮਾਰਨਾ- ਰਾਧਾ ਦੀ ਮਾਂ ਨੇ ਰੋਂਦੀ ਹੋਈ ਕਿਹਾ ਕਿ ਜਿਵੇਂ ਇਨ੍ਹਾਂ ਨੇ ਮੇਰੀ ਧੀ ਨੂੰ ਮਾਰਿਆ ਹੈ, ਉਦਾਂ ਹੀ ਇਨ੍ਹਾਂ ਦਾ ਪੁੱਤ ਮਾਰਨਾ ਹੈ। ਮੈਨੂੰ ਇਨਸਾਫ਼ ਚਾਹੀਦਾ ਹੈ। ਮੈਨੂੰ ਖ਼ੂਨ ਦੇ ਬਦਲੇ ਖ਼ੂਨ ਚਾਹੀਦਾ ਹੈ। ਇਨ੍ਹਾਂ ਦੇ ਵਿਹੜੇ ਵਿਚ ਹੀ ਮੈਂ ਇਨ੍ਹਾਂ ਦੇ ਪੁੱਤ ਨੂੰ ਸਾੜਨਾ ਹੈ। ਮਾਂ ਨੇ ਕਿਹਾ ਕਿ ਮੇਰੀ ਛੋਟੀ ਧੀ ਦਾ ਕਤਲ ਕਰਵਾਉਣ ਲਈ ਵੀ ਕੁਝ ਬੰਦੇ ਉਸ ਦੇ ਪਿੱਛੇ ਲਾ ਦਿੱਤੇ ਅਤੇ ਧਮਕੀ ਦਿੰਦੇ ਹੋਏ ਕਿਹਾ ਕਿ ਛੋਟੀ ਕੁੜੀ ਦਾ ਵੀ ਇੰਝ ਹੀ ਕਤਲ ਕਰ ਦੇਣਾ ਹੈ। ਮੇਰੀ ਵੱਡੀ ਧੀ ਛੋਟਾ ਜਿਹਾ ਬੱਚਾ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ ਹੈ। ਮੇਰੀ ਛੋਟੀ ਧੀ ਨੇ ਸਾਰੀ ਵਾਰਦਾਤ ਵੇਖੀ ਹੈ ਅਤੇ ਪ੍ਰਸ਼ਾਸਨ ਵੀ ਰਾਤ ਦਾ ਵਿੱਕ ਚੁੱਕਿਆ ਹੈ। ਇਸੇ ਕਰਕੇ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ।

ਹੁਸ਼ਿਆਰਪੂਰ ਦੇ ਬਲਾਕ ਤਲਵਾੜਾ ਦੇ ਅਧੀਨ ਆਉਂਦੇ ਪਿੰਡ ਰੌਲੀ ਵਿਖੇ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰ ਦੇ ਕਹਿਣ ਮੁਤਾਬਕ ਕੁੜੀ ਦੇ ਵਿਆਹ ਨੂੰ ਸਿਰਫ਼ ਇਕ ਸਾਲ …

Leave a Reply

Your email address will not be published. Required fields are marked *