ਨਵੇਂ ਸਾਲ ਵਿੱਚ ਪੰਜਾਬੀਆਂ ਨੂੰ ਬਿਜਲੀ ਬਿੱਲ ਦਾ ਝਟਕਾ ਲੱਗ ਸਕਦਾ ਹੈ। ਪੰਜਾਬ ਵਿੱਚ ਘੇਰਲੂ ਬਿਜਲੀ ਦਰਾਂ 8 ਤੋਂ 10 ਫੀਸਦੀ ਵਧ ਸਕਦੀਆਂ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਨੇ ਅਗਲੇ ਵਿੱਤੀ ਸਾਲ 2021-22 ਲਈ ਬਿਜਲੀ ਦਰਾਂ ਵਿੱਚ ਅਨੁਮਾਨਤ 8 ਫੀਸਦੀ ਵਾਧਾ ਕਰਨ ਦੀ ਤਜਵੀਜ਼ ਭੇਜੀ ਸੀ।

ਇਸ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪ੍ਰਵਾਨ ਕਰਕੇ ਅਗਲੇ ਦਿਨਾਂ ਤੋਂ ਸੁਣਵਾਈ ਪ੍ਰਕਿਰਿਆ ਆਰੰਭਣ ਦਾ ਫ਼ੈਸਲਾ ਕੀਤਾ ਹੈ।ਅਹਿਮ ਗੱਲ ਹੈ ਕਿ ਕੈਪਟਨ ਸਰਕਾਰ ਨੇ ਲੋਕਾਂ ਨੂੰ ਘਰੇਲੂ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੇਣ ਦਾ ਵਾਅਦਾ ਵੀ ਕੀਤਾ ਸੀ। ਇਸ ਦੇ ਉਲਟ ਹੁਣ ਬਿਜਲੀ ਖ਼ਪਤਕਾਰ ਅਨੁਮਾਨਤ 8 ਤੋਂ 9 ਰੁਪਏ ਪ੍ਰਤੀ ਯੂਨਿਟ ਬਿਜਲੀ ਬਿੱਲ ਭਰ ਰਹੇ ਹਨ।

ਪੰਜਾਬ ਵਿੱਚ ਕਈ ਰਾਜਾਂ ਤੋਂ ਬਿਜਲੀ ਦਰਾਂ ਵੱਧ ਹਨ। ਇਸ ਲਈ ਆਮ ਆਦਮੀ ਪਾਰਟੀ ਨੇ ਬਿਜਲੀ ਦਰਾਂ ਨੂੰ ਵੱਡਾ ਮੁੱਦਾ ਬਣਾਇਆ ਹੋਇਆ ਹੈ।ਹੋਰ ਤਾਂ ਹੋਰ ਪਾਵਰਕੌਮ ਨੇ ਖੇਤੀ ਆਧਾਰਤ ਬਿਜਲੀ ਦੇ ਭਾਅ ’ਚ ਵੀ 15 ਫੀਸਦੀ ਇਜਾਫ਼ੇ ਦੀ ਤਜਵੀਜ਼ ਭੇਜੀ ਹੈ। ਹਾਲਾਂਕਿ ਖੇਤੀ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ ਪਰ ਜੇਕਰ ਬਿਜਲੀ ਦੀਆਂ ਦਰਾਂ ਮਹਿੰਗੀਆਂ ਹੁੰਦੀਆਂ ਹਨ ਤਾਂ ਵੱਖ-ਵੱਖ ਵਰਗਾਂ ਦੀ ਮੁਫ਼ਤ ਬਿਜਲੀ ਦੀ ਸਬਸਿਡੀ ਵਿੱਚ ਵੀ 300 ਕਰੋੜ ਦੇ ਕਰੀਬ ਵਾਧਾ ਹੋਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ, ਜਦੋਂ ਕਿ ਪਾਵਰਕੌਮ ਨੂੰ ਸਬਸਿਡੀ ਦੀ ਰਕਮ ਪਹਿਲਾਂ ਹੀ ਸਰਕਾਰ ਦੀ ਤਰਫੋਂ ਰੱਟੇ-ਹਾਲੀਂ ਹੀ ਮਿਲ ਰਹੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
The post ਨਵੇ ਸਾਲ ਤੇ ਪੰਜਾਬੀਆਂ ਨੂੰ ਬਿਜਲੀ ਬਿੱਲਾਂ ਦਾ ਲੱਗੇਗਾ ਇਹ ਵੱਡਾ ਝੱਟਕਾ-ਦੇਖੋ ਤਾਜ਼ਾ ਖ਼ਬਰ appeared first on Sanjhi Sath.
ਨਵੇਂ ਸਾਲ ਵਿੱਚ ਪੰਜਾਬੀਆਂ ਨੂੰ ਬਿਜਲੀ ਬਿੱਲ ਦਾ ਝਟਕਾ ਲੱਗ ਸਕਦਾ ਹੈ। ਪੰਜਾਬ ਵਿੱਚ ਘੇਰਲੂ ਬਿਜਲੀ ਦਰਾਂ 8 ਤੋਂ 10 ਫੀਸਦੀ ਵਧ ਸਕਦੀਆਂ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) …
The post ਨਵੇ ਸਾਲ ਤੇ ਪੰਜਾਬੀਆਂ ਨੂੰ ਬਿਜਲੀ ਬਿੱਲਾਂ ਦਾ ਲੱਗੇਗਾ ਇਹ ਵੱਡਾ ਝੱਟਕਾ-ਦੇਖੋ ਤਾਜ਼ਾ ਖ਼ਬਰ appeared first on Sanjhi Sath.
Wosm News Punjab Latest News