PM Kisan ਯੋਜਨਾ ਦੀ 10ਵੀਂ ਕਿਸ਼ਤ 1 ਜਨਵਰੀ ਨੂੰ ਦੁਪਹਿਰੇ 12 ਵਜੇ ਖਾਤਿਆਂ ‘ਚ ਆਵੇਗੀ। ਇਹ ਜਾਣਕਾਰੀ ਪੀਐੱਮਓ ਵੱਲੋਂ ਟਵੀਟ ਜਾਰੀ ਕਰ ਕੇ ਦਿੱਤੀ ਗਈ ਹੈ। ਪਿਛਲੇ ਸਾਲ ਦਸੰਬਰ ‘ਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7ਵੀਂ ਕਿਸ਼ਤ ਦਿੱਤੀ ਸੀ। ਇਸ ਤੋਂ ਬਾਅਦ ਦੋ ਹੋਰ ਕਿਸ਼ਤਾਂ ਜਾਰੀ ਕੀਤੀਆਂ ਗਈਆਂ। ਹੁਣ ਇਹ 10ਵੀਂ ਕਿਸ਼ਤ ਨੰਬਰ ਹੈ। ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਇਹ ਮਹੀਨਾ ਬਾਕੀ ਹੈ, ਇਸ ਲਈ ਕਿਸੇ ਵੀ ਸਮੇਂ ਚੰਗੀ ਖ਼ਬਰ ਆ ਸਕਦੀ ਹੈ।
ਪੀਐਮ ਕਿਸਾਨ ਦੀ ਵੈੱਬਸਾਈਟ ਅਨੁਸਾਰ, ਇਸ ਯੋਜਨਾ ‘ਚ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦਿੱਤੇ ਜਾਂਦੇ ਹਨ। ਇਹ ਰਕਮ ਹਰ ਚਾਰ ਮਹੀਨਿਆਂ ‘ਚ 2000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ‘ਚ ਪ੍ਰਾਪਤ ਕੀਤੀ ਜਾਂਦੀ ਹੈ। ਪਰ ਇਸਦੇ ਲਈ ਇਹ ਜ਼ਰੂਰੀ ਹੈ ਕਿ ਤੁਹਾਡਾ ਆਧਾਰ ਕਾਰਡ ਪੀਐਮ-ਕਿਸਾਨ ਖਾਤੇ ਨਾਲ ਲਿੰਕ ਕੀਤਾ ਜਾਵੇ। ਨਹੀਂ ਤਾਂ, ਰਕਮ ਖਾਤੇ ਵਿੱਚ ਨਹੀਂ ਪਹੁੰਚੇਗੀ। ਯਾਨੀ ਤੁਹਾਨੂੰ ਗਾਹਕ ਨੂੰ ਜਾਣਨਾ ਹੋਵੇਗਾ ਯਾਨੀ ਕੇਵਾਈਸੀ ਨੂੰ ਅਪਡੇਟ ਰੱਖਣਾ ਹੋਵੇਗਾ।
ਯੋਜਨਾ ਖਾਤਾ ਆਧਾਰ ਨਾਲ ਲਿੰਕ ਕਿਵੇਂ ਕਰੀਏ? – ਸਭ ਤੋਂ ਪਹਿਲਾਂ ਸਾਭਪਾਤਰੀਆਂ ਨੂੰ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਸਮੇਤ ਬੈਂਕ ਬ੍ਰਾਂਚ ‘ਚ ਜਿੱਥੇ ਤੁਸੀਂ ਬੈਂਕ ਅਕਾਊਂਟ ਖੁੱਲ੍ਹਵਾਇਆ ਹੈ, ਉੱਥੇ ਜਾਣਾ ਪਵੇਗਾ।
ਉੱਥੇ ਜਾ ਕੇ ਤੁਹਾਨੂੰ ਉੱਥੋਂ ਮੁਲਾਜ਼ਮ ਨੂੰ ਆਪਣਾ ਬੈਂਕ ਅਕਾਊਂਟ ਆਧਾਰ ਨਾਲ ਲਿੰਕ ਕਰਨ ਨੂੰ ਕਿਹਾ ਹੈ।
ਫਿਰ ਆਧਾਰ ਕਾਰਡ ਦੀ ਫੋਟੋ ਕਾਪੀ ‘ਤੇ ਆਪਣੇ ਦਸਤਖ਼ਤ ਕਰ ਕੇ ਉਸ ਮੁਲਾਜ਼ਮ ਨੂੰ ਦਿਉ।
ਹੁਣ ਉਹ ਮੁਲਾਜ਼ਮ ਤੁਹਾਡੇ ਖਾਤੇ ਨੂੰ ਆਧਾਰ ਨਾਲ ਲਿੰਕ ਕਰ ਦੇਵੇਗਾ।
ਆਨਲਾਈਨ ਕਿਵੇਂ ਲਿੰਕ ਕਰੀਏ ? – ਜਿਨ੍ਹਾਂ ਕਿਸਾਨਾਂ ਕੋਲ ਨੈੱਟ ਬੈਂਕਿੰਗ ਦੀ ਸਹੂਲਤ ਉਪਲਬਧ ਹੈ ਉਹ ਆਨਲਾਈਨ ਆਪਣਾ ਬੈਂਕ ਅਕਾਊਂਟ ਆਧਾਰ ਨਾਲ ਲਿੰਕ ਕਰ ਸਕਦੇ ਹਨ। ਇਸ ਦੇ ਲਈ ਲਾਭਪਾਤਰੀਆਂ ਨੂੰ ਜਿਸ ਬੈਂਕ ‘ਚ ਆਪਣਾ ਬੈਂਕ ਅਕਾਊਂਟ ਹੈ, ਉਸ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਪਵੇਗਾ। ਜੇਕਰ ਤੁਹਾਡੀ Net Banking ਐਕਟਿਵ ਹੈ ਤਾਂ ਤੁਹਾਨੂੰ ਨੈੱਟ ਬੈਂਕਿੰਗ ਲਾਗਇਨ ਕਰਨੀ ਪਵੇਗੀ। ਇਸ ਤੋਂ ਬਾਅਦ ਤੁਹਾਨੂੰ Information and Service ਦਾ ਬਦਲ ਨਜ਼ਰ ਆਵੇਗਾ। ਉਸ ਵਿਚ Update Aadhaar Number ਦਾ ਬਦਲ ਨਜ਼ਰ ਆਵੇਗਾ। ਫਿਰ ਤੁਸੀਂ ਅਪਡੇਟ ਆਧਾਰ ਨੰਬਰ ‘ਤੇ ਕਲਿੱਕ ਕਰ ਕੇ ਆਪਣਾ ਆਧਾਰ ਨੰਬਰ ਭਰਨਾ ਹੈ। ਫਿਰ ਤੁਸੀਂ ਆਪਣਾ ਬੈਂਕ ਖਾਤਾ ਨੰਬਰ ਤੇ ਮੋਬਾਈਲ ਨੰਬਰ ਤੇ ਮੋਬਾਈਲ ਨੰਬਰ ਭਰਨਾ ਹੈ ਤੇ ਫਿਰ ਤੁਹਾਡਾ ਆਧਾਰ ਨੰਬਰ ਬੈਂਕ ਨਾਲ ਲਿੰਕ ਹੋ ਜਾਵੇਗਾ। ਤੁਹਾਡਾ ਬੈਂਕ ਖਾਤਾ ਆਧਾਰ ਕਾਰਡ ਨਾਲ ਲਿੰਕ ਹੋਣ ਤੋਂ ਬਾਅਦ ਤੁਹਾਡੇ ਰਜਿਸਟਰਡ ਨੰਬਰ ‘ਤੇ ਮੈਸੇਜ ਆ ਜਾਵੇਗਾ।
ਲਿਸਟ ‘ਚ ਦੇਖੋ ਆਪਣਾ ਨਾਂ, ਇਸ ਤਰ੍ਹਾਂ ਜਾਣੋ ਖਾਤੇ ‘ਚ ਪੈਸੇ ਆਉਣਗੇ ਜਾਂ ਨਹੀਂ………..
ਇਸ ਦੇ ਲਈ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਵੈੱਬਸਾਈਟ https://pmkisan.gov.in/ ‘ਤੇ ਜਾਓ।
ਇੱਥੇ ਸੱਜੇ ਪਾਸੇ ਫਾਰਮਰਜ਼ ਕਾਰਨਰ ‘ਤੇ ਕਲਿੱਕ ਕਰੋ।
ਹੁਣ ਲਾਭਪਾਤਰੀਆਂ ਦੀ ਸੂਚੀ ਦੇ ਵਿਕਲਪ ‘ਤੇ ਕਲਿੱਕ ਕਰੋ।
ਇੱਥੇ ਆਪਣਾ ਆਧਾਰ ਨੰਬਰ ਦਰਜ ਕਰੋ ਅਤੇ ਅੱਗੇ ਵਧੋ।
ਹੁਣ ਆਪਣਾ ਰਾਜ, ਜ਼ਿਲ੍ਹਾ, ਉਪ ਜ਼ਿਲ੍ਹਾ, ਬਲਾਕ ਅਤੇ ਪਿੰਡ ਚੁਣੋ।
ਇਸ ਤੋਂ ਬਾਅਦ Get Report ਲਿਖੀ ਜਾਵੇਗੀ, ਉਸ ‘ਤੇ ਕਲਿੱਕ ਕਰੋ।
ਹੁਣ ਲਾਭਪਾਤਰੀਆਂ ਦਾ ਪੂਰਾ ਡੇਟਾ ਤੁਹਾਡੇ ਸਾਹਮਣੇ ਆਵੇਗਾ, ਇਸ ਵਿੱਚ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ।
PM Kisan ਯੋਜਨਾ ਦੀ 10ਵੀਂ ਕਿਸ਼ਤ 1 ਜਨਵਰੀ ਨੂੰ ਦੁਪਹਿਰੇ 12 ਵਜੇ ਖਾਤਿਆਂ ‘ਚ ਆਵੇਗੀ। ਇਹ ਜਾਣਕਾਰੀ ਪੀਐੱਮਓ ਵੱਲੋਂ ਟਵੀਟ ਜਾਰੀ ਕਰ ਕੇ ਦਿੱਤੀ ਗਈ ਹੈ। ਪਿਛਲੇ ਸਾਲ ਦਸੰਬਰ ‘ਚ …