Breaking News
Home / Punjab / ਨਵੀਂ ਕਾਰ ਅਤੇ ਮੋਟਰਸਾਇਕਲ ਖਰੀਦਣ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ-ਹੁਣ ਨਹੀਂ ਰਹਿਣਗੇ ਪਹਿਲਾਂ ਵਰਗੇ ਨਜ਼ਾਰੇ

ਨਵੀਂ ਕਾਰ ਅਤੇ ਮੋਟਰਸਾਇਕਲ ਖਰੀਦਣ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ-ਹੁਣ ਨਹੀਂ ਰਹਿਣਗੇ ਪਹਿਲਾਂ ਵਰਗੇ ਨਜ਼ਾਰੇ

ਜੇਕਰ ਤੁਸੀ ਨਵੀਂ ਕਾਰ ਜਾਂ ਬਾਈਕ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਇੰਸ਼ੋਰੈਂਸ ਲਈ ਜ਼ਿਆਦਾ ਕੀਮਤ ਚੁਕਾਉਣੀ ਪੈ ਸਕਦੀ ਹੈ। ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਨੇ ਕਈ ਕੈਟਿਗਿਰੀਆਂ ਦੇ ਵਾਹਨਾਂ ਲਈ ਥਰਡ ਪਾਰਟੀ ਮੋਟਰ ਇੰਯੋਰੈਂਸ ਪ੍ਰੀਮੀਅਮ ’ਚ ਵਾਧੇ ਦਾ ਪ੍ਰਸਤਾਵ ਦਿੱਤਾ ਹੈ। ਵਧੀਆਂ ਹੋਈਆਂ ਦਰਾਂ ਅਗਲੇ ਮਹੀਨੇ ਯਾਨੀ ਅਪ੍ਰੈਲ ਤੋਂ ਲਾਗੂ ਹੋਣ ਦਾ ਅੰਦਾਜ਼ਾ ਹੈ। ਅਜਿਹੇ ’ਚ ਤੁਹਾਨੂੰ 1 ਅਪ੍ਰੈਲ ਤੋਂ ਕਾਰ ਤੇ ਦੋ-ਪਹੀਆ ਵਾਹਨਾਂ ਦੇ ਬੀਮੇ ਲਈ ਵਧਿਆ ਹੋਇਆ ਪ੍ਰੀਮੀਅਮ ਦੇਣਾ ਹੋਵੇਗਾ। ਕੋਵਿਡ-19 ਮਹਾਮਾਰੀ ਕਾਰਨ 2 ਸਾਲ ਦੀ ਮੋਹਲਤ ਤੋਂ ਬਾਅਦ ਸੋਧ ਕੇ ਟੀ.ਪੀ. ਬੀਮਾ ਪ੍ਰੀਮੀਅਮ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਦੱਸਣਯੋਗ ਹੈ ਕਿ ਵਾਹਨ ਦੁਰਘਟਨਾ ’ਚ ਥਰਡ ਪਾਰਟੀ ਨੂੰ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਲਈ ਇਹ ਇੰਸ਼ੋਰੈਂਸ ਲੈਣਾ ਲਾਜ਼ਮੀ ਹੁੰਦਾ ਹੈ।

ਦਰਾਂ ’ਚ ਵਾਧੇ ਦਾ ਇਹ ਹੈ ਪ੍ਰਸਤਾਵ – ਪ੍ਰਸਤਾਵਿਤ ਦਰਾਂ ਮੁਤਾਬਕ 1000 ਸੀਸੀ ਵਾਲੀਆਂ ਨਿੱਜੀ ਕਾਰਾਂ ’ਤੇ 2019-20 ਦੇ 2072 ਰੁਪਏ ਦੀ ਤੁਲਨਾ ’ਚ 2,094 ਰੁਪਏ ਦੀ ਦਰ ਲਾਗੂ ਹੋਵੇਗੀ। ਇਸੇ ਤਰ੍ਹਾਂ 1,000 ਸੀਸੀ. ਤੋਂ 1500 ਸੀਸੀ ਵਾਲੀਆਂ ਨਿੱਜੀ ਕਾਰਾਂ ’ਤੇ 3,221 ਰੁਪਏ ਦੀ ਤੁਲਨਾ ’ਚ 3,416 ਰੁਪਏ ਦੀ ਦਰ ਹੋਵੇਗੀ, ਜਦੋਂ ਕਿ 1500 ਸੀਸੀ ਤੋਂ ਉੱਤੇ ਦੀ ਕਾਰ ਦੇ ਮਾਲਕਾਂ ਨੂੰ 7,890 ਰੁਪਏ ਦੀ ਜਗ੍ਹਾ 7,897 ਰੁਪਏ ਦਾ ਪ੍ਰੀਮੀਅਮ ਦੇਣਾ ਹੋਵੇਗਾ। ਦੋ-ਪਹੀਆ ਵਾਹਨਾਂ ਦੇ ਮਾਮਲੇ ’ਚ 150 ਸੀਸੀ ਤੋਂ 350 ਸੀਸੀ ਤੱਕ ਦੇ ਵਾਹਨਾਂ ਲਈ 1366 ਰੁਪਏ ਬਤੌਰ ਪ੍ਰੀਮੀਅਮ ਦੇਣਾ ਹੋਵੇਗਾ , ਜਦਕਿ 350 ਸੀਸੀ ਤੋਂ ਜ਼ਿਆਦਾ ਦੇ ਵਾਹਨਾਂ ਲਈ ਪ੍ਰੀਮੀਅਮ 2,804 ਰੁਪਏ ਹੋਵੇਗਾ।

ਇਨ੍ਹਾਂ ਵਾਹਨਾਂ ਲਈ ਛੂਟ ਦਾ ਪ੍ਰਸਤਾਵ – ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਦੇ ਪ੍ਰਸਤਾਵ ਅਨੁਸਾਰ ਇਲੈਕਟ੍ਰਿਕ ਪ੍ਰਾਈਵੇਟ ਕਾਰਾਂ, ਇਲੈਕਟ੍ਰਿਕ ਟੂ-ਵ੍ਹੀਲਰਸ ਤੇ ਹਾਈਬ੍ਰਿਡ ਇਲੈਕਟ੍ਰਿਕ ਵਾਹਨਾਂ ਲਈ ਛੂਟ ਦਾ ਪ੍ਰਸਤਾਵ ਵੀ ਹੈ। ਡ੍ਰਾਫਟ ਨੋਟੀਫਿਕੇਸ਼ਨ ਮੁਤਾਬਕ ਇਲੈਕਟ੍ਰਿਕ ਪ੍ਰਾਈਵੇਟ ਕਾਰਾਂ, ਇਲੈਕਟ੍ਰਿਕ ਟੂ-ਵ੍ਹੀਲਰਸ, ਇਲੈਕਟ੍ਰਿਕ ਕਮਰਸ਼ੀਅਲ ਵ੍ਹੀਕਲਸ ਤੇ ਇਲੈਕਟ੍ਰਿਕ ਯਾਤਰੀ ਵਾਹਨਾਂ ’ਤੇ 15 ਫੀਸਦੀ ਦੀ ਛੂਟ ਦਾ ਪ੍ਰਸਤਾਵ ਹੈ। ਹਾਈਬ੍ਰਿਡ ਇਲੈਕਟ੍ਰਿਕ ਗੱਡੀਆਂ ਲਈ ਨੋਟੀਫਿਕੇਸ਼ਨ ’ਚ 7.5 ਫੀਸਦੀ ਛੂਟ ਦਾ ਪ੍ਰਸਤਾਵ ਕੀਤਾ ਗਿਆ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਪ੍ਰਸਤਾਵਿਤ ਛੂਟ ਵਾਤਾਵਰਣ ਦੇ ਅਨੁਕੂਲ ਵਾਹਨਾਂ ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰੇਗੀ।

ਪਹਿਲਾਂ ਇੰਸ਼ੋਰੈਂਸ ਰੇਗੂਲੇਟਰ ਕਰਦਾ ਸੀ ਦਰਾਂ ਨੂੰ ਨੋਟੀਫਾਈ – ਇਸ ਤੋਂ ਪਹਿਲਾਂ ਇੰਸ਼ੋਰੈਂਸ ਰੇਗੂਲੇਟਰ ਆਈ. ਆਰ. ਡੀ. ਏ. ਆਈ. ਥਰਡ ਪਾਰਟੀ ਦਰਾਂ ਨੂੰ ਨੋਟਿਫਾਈ ਕਰ ਰਿਹਾ ਸੀ। ਇਹ ਪਹਿਲੀ ਵਾਰ ਹੈ ਕਿ ਸੜਕੀ ਆਵਾਜਾਈ ਮੰਤਰਾਲਾ ਰੇਗੂਲੇਟਰ ਦੀ ਸਲਾਹ ਨਾਲ ਇਨ੍ਹਾਂ ਦਰਾਂ ਨੂੰ ਨੋਟੀਫਾਈ ਕਰ ਰਿਹਾ ਹੈ। ਕੋਰੋਨਾ ਮਹਾਮਾਰੀ ਕਾਰਨ 2 ਸਾਲ ਦੀ ਮੋਹਲਤ ਤੋਂ ਬਾਅਦ ਸੋਧ ਕੇ ਟੀ.ਪੀ. ਬੀਮਾ ਪ੍ਰੀਮੀਅਮ 1 ਅਪ੍ਰੈਲ ਤੋਂ ਲਾਗੂ ਹੋਵੇਗਾ।

ਕੀ ਹੈ ਮੋਟਰ ਥਰਡ ਪਾਰਟੀ ਇੰਸ਼ੋਰੈਂਸ? – ਥਰਡ ਪਾਰਟੀ ਯਾਨੀ ਤੀਜਾ ਪੱਖ। ਪਹਿਲਾ ਪੱਖ ਵਾਹਨ ਮਾਲਕ, ਦੂਜਾ ਚਾਲਕ ਤੇ ਦੁਰਘਟਨਾ ਦੀ ਹਾਲਤ ’ਚ ਪੀਡ਼ਤ ਵਿਅਕਤੀ ਤੀਜਾ ਪੱਖ ਹੁੰਦਾ ਹੈ। ਮੋਟਰ ਵਾਹਨ ਦੇ ਜਨਤਕ ਸਥਾਨ ’ਤੇ ਵਰਤੋਂ ਦੌਰਾਨ ਵਾਹਨ ਨਾਲ ਜੇਕਰ ਕੋਈ ਦੁਰਘਟਨਾ ਹੁੰਦੀ ਹੈ ਤੇ ਕਿਸੇ ਤੀਜਾ ਪੱਖ (ਥਰਡ ਪਾਰਟੀ) ਨੂੰ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ ਤਾਂ ਵਾਹਨ ਦਾ ਮਾਲਕ ਤੇ ਉਸ ਦਾ ਚਾਲਕ ਇਸ ਨੁਕਸਾਨ ਨੂੰ ਭਰਨ ਲਈ ਕਾਨੂੰਨਨ ਵਚਨਬੱਧ ਹੁੰਦੇ ਹਨ। ਅਜਿਹੀ ਹਾਲਤ ’ਚ ਆਰਥਿਕ ਮੁਆਵਜ਼ੇ ਦੀ ਭਰਪਾਈ ਲਈ ਬੀਮਾ ਕੰਪਨੀਆਂ ਥਰਡ ਪਾਰਟੀ ਇੰਸ਼ੋਰੈਂਸ ਕਰਦੀਆਂ ਹਨ। ਬੀਮਾ ਹੋਣ ’ਤੇ ਮੁਆਵਜ਼ੇ ਦੀ ਰਾਸ਼ੀ ਦਾ ਭੁਗਤਾਨ ਸਬੰਧਤ ਬੀਮਾ ਕੰਪਨੀ ਕਰਦੀ ਹੈ।

ਜੇਕਰ ਤੁਸੀ ਨਵੀਂ ਕਾਰ ਜਾਂ ਬਾਈਕ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਇੰਸ਼ੋਰੈਂਸ ਲਈ ਜ਼ਿਆਦਾ ਕੀਮਤ ਚੁਕਾਉਣੀ ਪੈ ਸਕਦੀ ਹੈ। ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਨੇ ਕਈ ਕੈਟਿਗਿਰੀਆਂ ਦੇ ਵਾਹਨਾਂ ਲਈ …

Leave a Reply

Your email address will not be published. Required fields are marked *