Breaking News
Home / Punjab / ਦੇਸ਼ ਚ’ ਹੋਰ ਸਸਤਾ ਹੋਣ ਜਾ ਰਿਹਾ ਹੈ ਪੈਟਰੋਲ-ਡੀਜ਼ਲ ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ

ਦੇਸ਼ ਚ’ ਹੋਰ ਸਸਤਾ ਹੋਣ ਜਾ ਰਿਹਾ ਹੈ ਪੈਟਰੋਲ-ਡੀਜ਼ਲ ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ

ਪਿਛਲੇ ਕਾਫੀ ਸਮੇਂ ਤੋਂ ਦੇਸ਼ ਭਰ ‘ਚ ਫਿਊਲ ਦੀਆਂ ਕੀਮਤਾਂ ਸਥਿਰ ਹਨ ਪਰ ਇਸ ਤੋਂ ਬਾਅਦ ਵੀ ਦੇਸ਼ ਦੇ ਕਈ ਹਿੱਸਿਆਂ ‘ਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਦੀ ਕੀਮਤ ‘ਤੇ ਵਿਕ ਰਿਹਾ ਹੈ। ਇਸ ਦੌਰਾਨ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤਾਂ ਹੀ ਹੇਠਾਂ ਆਉਣਗੀਆਂ ਜੇਕਰ ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਵਿਚ ਮੌਜੂਦਾ ਗਿਰਾਵਟ ਕੁਝ ਦਿਨ ਹੋਰ ਜਾਰੀ ਰਹਿੰਦੀ ਹੈ ਕਿਉਂਕਿ ਘਰੇਲੂ ਪ੍ਰਚੂਨ ਕੀਮਤਾਂ 15 ਦਿਨਾਂ ਦੀ ਰੋਲਿੰਗ ਔਸਤ ‘ਤੇ ਤੈਅ ਹੁੰਦੀਆਂ ਹਨ।

ਨਵੰਬਰ (25 ਨਵੰਬਰ ਤੱਕ) ਦੇ ਦੌਰਾਨ ਗਲੋਬਲ ਬੈਂਚਮਾਰਕ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ ਲਗਭਗ $ 80-82 ਪ੍ਰਤੀ ਬੈਰਲ ਦੀ ਰੇਂਜ ਵਿਚ ਕਾਫ਼ੀ ਹੱਦ ਤਕ ਰਹੀਆਂ। 26 ਨਵੰਬਰ ਨੂੰ ਏਸ਼ੀਆਈ ਸਮੇਂ ਤਕ ਤੇਲ ਦੀਆਂ ਕੀਮਤਾਂ ਲਗਭਗ 4 ਡਾਲਰ ਪ੍ਰਤੀ ਬੈਰਲ ਤਕ ਡਿੱਗ ਗਈਆਂ ਸਨ।

ਬਾਅਦ ਵਿਚ ਯੂਐਸ ਬਾਜ਼ਾਰ ਖੁੱਲਣ ਤੋਂ ਬਾਅਦ ਬ੍ਰੈਂਟ ਫਿਊਚਰਜ਼ ਵਿਚ ਭਾਰੀ ਵਿਕਰੀ ਦੇ ਨਾਲ ICE ਲੰਡਨ ਵਿਚ ਕੀਮਤਾਂ ਲਗਭਗ US ਡਾਲਰ 6 ਦੀ ਗਿਰਾਵਟ ਨਾਲ US ਡਾਲਰ 72.91 ਪ੍ਰਤੀ ਬੈਰਲ ‘ਤੇ ਬੰਦ ਹੋਈਆਂ।ਇਸ ਮਾਮਲੇ ‘ਤੇ ਬਿਆਨ ਦਿੰਦੇ ਹੋਏ ਸਰਕਾਰੀ ਸੂਤਰਾਂ ਨੇ ਕਿਹਾ ਕਿ ਦੱਖਣੀ ਅਫਰੀਕਾ ‘ਚ ਮਿਲੇ ਕੋਰੋਨਾ ਵਾਇਰਸ ਦਾ ਨਵਾਂ ਸੰਸਕਰਣ ਆਰਥਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਫਿਊਲ ਦੀ ਮੰਗ ਨੂੰ ਘਟਾ ਸਕਦਾ ਹੈ।

ਸਰਕਾਰੀ ਮਾਲਕੀ ਵਾਲੇ ਫਿਊਲ ਪ੍ਰਚੂਨ ਵਿਕਰੇਤਾ ਇੰਡੀਅਨ ਆਇਲ ਕਾਰਪੋਰੇਸ਼ਨ (IOC), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (BPCL) ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਰੋਜ਼ਾਨਾ ਆਧਾਰ ‘ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਸੋਧਦੇ ਹਨ। ਹਾਲੀਆ ਕੀਮਤ ਸੋਧ ਪਿਛਲੇ ਪੰਦਰਵਾੜੇ ਲਈ ਔਸਤ ਬੈਂਚਮਾਰਕ ਅੰਤਰਰਾਸ਼ਟਰੀ ਫਿਊਲ ਦਰ ‘ਤੇ ਆਧਾਰਿਤ ਹੈ।

ਸ਼ੁੱਕਰਵਾਰ ਦੀ ਦਰ ਵਿਚ ਕਟੌਤੀ ਦੇ ਨਾਲ ਕੁਦਰਤੀ ਉਮੀਦ ਹੈ ਕਿ ਪ੍ਰਚੂਨ ਪੰਪ ਦਰਾਂ ਵੀ ਹੇਠਾਂ ਆਉਣਗੀਆਂ। ਅੰਤਰਰਾਸ਼ਟਰੀ ਪੱਧਰ ‘ਤੇ ਤੇਲ ਦੀਆਂ ਕੀਮਤਾਂ ਨਵੰਬਰ ਦੇ ਜ਼ਿਆਦਾਤਰ ਸਮੇਂ ਤਕ ਸੀਮਤ ਰਹੀਆਂ। ਸੂਤਰਾਂ ਮੁਤਾਬਕ ਜੇਕਰ ਕੌਮਾਂਤਰੀ ਬਾਜ਼ਾਰ ‘ਚ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਾ ਸਿਲਸਿਲਾ ਕੁਝ ਦਿਨ ਹੋਰ ਜਾਰੀ ਰਿਹਾ ਤਾਂ ਘਰੇਲੂ ਪੱਧਰ ‘ਤੇ ਤੇਲ ਦੀਆਂ ਖੁਦਰਾ ਕੀਮਤਾਂ ‘ਚ ਕਮੀ ਦੇਖਣ ਨੂੰ ਮਿਲ ਸਕਦੀ ਹੈ।

ਪਿਛਲੇ ਕਾਫੀ ਸਮੇਂ ਤੋਂ ਦੇਸ਼ ਭਰ ‘ਚ ਫਿਊਲ ਦੀਆਂ ਕੀਮਤਾਂ ਸਥਿਰ ਹਨ ਪਰ ਇਸ ਤੋਂ ਬਾਅਦ ਵੀ ਦੇਸ਼ ਦੇ ਕਈ ਹਿੱਸਿਆਂ ‘ਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਦੀ …

Leave a Reply

Your email address will not be published. Required fields are marked *