Breaking News
Home / Punjab / ਦੇਖੋ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਮੰਤਰੀ-ਨਵਜੋਤ ਸਿੱਧੂ ਨੇ ਦੱਸਤਾ ਸਾਰਾ ਸੱਚ

ਦੇਖੋ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਮੰਤਰੀ-ਨਵਜੋਤ ਸਿੱਧੂ ਨੇ ਦੱਸਤਾ ਸਾਰਾ ਸੱਚ

ਪੰਜਾਬ ਕਾਂਗਰਸ ਦਾ ਪੰਜਾਬ ’ਚ ਸੀਐੱਮ ਚਿਹਰਾ ਕੌਣ ਹੋਵੇਗਾ, ਇਸ ’ਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕਿਹਾ ਕਿ ਸੀਐੱਮ ਬਾਰੇ ਹਾਈਕਮਾਨ ਨਹੀਂ, ਪੰਜਾਬ ਦੇ ਲੋਕ ਤੈਅ ਕਰਨਗੇ। ਅਸੀਂ ਪੰਜਾਬ ਮਾਡਲ ਲੈ ਕੇ ਆਏ ਹਾਂ। ਇਸੇ ਮਾਡਲ ਦੇ ਆਧਾਰ ’ਤੇ ਲੋਕ ਵਿਧਾਇਕਾਂ ਨੂੰ ਚੁਣਨਗੇ। ਚੰਡੀਗੜ੍ਹ ਪ੍ਰੈੱਸ ਕਲੱਬ ’ਚ ਮੀਡੀਆਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਅਗਲੇ ਪੰਜ ਸਾਲ ਪੰਜਾਬ ਮਾਡਲ ’ਤੇ ਸਰਕਾਰ ਚੱਲੇਗੀ।

ਕਿਹਾ ਕਿ ਮੇਰਾ ਭਵਿੱਖ ਵੀ ਪੰਜਾਬ ਮਾਡਲ ’ਤੇ ਟਿਕਿਆ ਹੈ। ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਲਏ ਬਗੈਰ ਉਨ੍ਹਾਂ ’ਤੇ ਹਮਲਾ ਵੀ ਕੀਤਾ। ਉਨ੍ਹਾਂ ਕਿਹਾ ਕਿ ਰੇਤ ਦੇ ਰੇਟ ਘੱਟ ਹੋਏ, ਕੇਬਲ ਦੀ ਕੀਮਤ ਘੱਟ ਹੋਈ। ਕਿਹਾ ਨਹੀਂ ਹੋਈ।ਇਹ ਪੁੱਛੇ ਜਾਣ ’ਤੇ ਕਿ ਪੰਜਾਬ ਮਾਡਲ ’ਚ ਭੂੰ-ਜਲ, ਪਾਣੀ ਤੇ ਵਾਤਾਵਰਨ ਨੂੰ ਬਚਾਉਣ ਲਈ ਕੀ ਮਾਡਲ ਹੈ। ਇਸ ’ਤੇ ਸਿੱਧੂ ਨੇ ਕਿਹਾ ਕਿ ਪਾਣੀ ਸਭ ਤੋਂ ਵੱਡਾ ਖ਼ਜ਼ਾਨਾ ਹੈ।

ਅਗਲਾ ਸੰਸਾਰ ਯੁੱਧ ਇਸੇ ’ਤੇ ਹੋਵੇਗਾ। ਇਨ੍ਹਾਂ ਮੁੱਦਆਂ ’ਤੇ ਉਨ੍ਹਾਂ ਦੇ ਪੰਜਾਬ ਮਾਡਲ ’ਚ ਪੂਰੀ ਚਰਚਾ ਹੋਵੇਗੀ। ਇਸ ’ਤੇ ਅਸੀਂ ਬਾਬਾ ਨਾਨਕ ਦੇ ਫਲਸਫੇ ’ਤੇ ਚੱਲਾਂਗੇ। ਮੁਫ਼ਤ ਦੇ ਲਾਲੀਪੌਪ ਕੀ ਪੰਜਾਬ ਮਾਡਲ ’ਚ ਬੰਦ ਹੋਣਗੇ। ਇਸ ’ਤੇ ਸਿੱਧੂ ਨੇ ਕਿਹਾ ਕਿ ਸਬਸਿਡੀ ਜ਼ਰੂਰੀ ਹੈ, ਪਰ ਜ਼ਰੂਰਤਮੰਦਾਂ ਲਈ। ਪੰਜਾਬ ’ਚ ਅਸੀਂ ਇੰਡਸਟਰੀ ਨੂੰ ਸਸਤੀ ਬਿਜਲੀ ਦੇ ਰਹੇ ਹਾਂ। ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੱਲੀ ਦੀ ਤੁਲਨਾ ’ਚ ਕਿਸਾਨਾਂ ਮੁਫ਼ਤ ਬਿਜਲੀ ਮਿਲ ਰਹੀ ਹੈ।

ਪੰਜਾਬ ਮਾਡਲ ’ਤੇ ਚਰਚਾ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਗੱਲ ਹੋ ਗਈ ਹੈ। ਇਸ ਨੂੰ ਪਾਰਟੀ ਦੇ ਚੋਣ ਏਜੰਡੇ ’ਚ ਸ਼ਾਮਲ ਕੀਤਾ ਜਾਵੇਗਾ। ਸਿੱਧੂ ਦੇ ਪੰਜਾਬ ਮਾਡਲ ’ਚ ਲੀਕਰ ਕਾਰਪੋਰੇਸ਼ਨ ਬਣਾਉਣਾ, ਮਾਈਨਿੰਗ ਕਾਰਪੋਰੇਸ਼ਨ, ਕੇਬਲ ਰੈਗੂਲੇਟਰ ਕਮਿਸ਼ਨ, ਟਰਾਂਸਪੋਰਟ ਕਾਰਪੋਰੇਸ਼ਨ ਬਣਾਉਣਾ ਸ਼ਾਮਲ ਹੋਵੇਗਾ।

ਸਿੱਧੂ ਆਪਣੇ ਪੰਜਾਬ ਮਾਡਲ ਨੂੰ ਲੈਕੇ ਖ਼ਾਸੇ ਸਰਗਰਮ ਹਨ। ਦੋ ਦਿਨ ਪਹਿਲਾਂ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਮਹਿਲਾ ਸਸ਼ਕਤੀਕਰਨ, ਸ਼ਹਿਰੀ ਰੁਜ਼ਗਾਰ ਗਾਰੰਟੀ, ਸ਼ਰਾਬ ਕਾਰੋਬਾਰ ’ਚ ਚੋਰੀ ਰੋਕਣ ਅਤੇ ਕੇਬਲ ਕਾਰੋਬਾਰ ’ਚ ਕੰਪੀਟੀਸ਼ਨ ਪੈਦਾ ਕਰਕੇ ਦਬਦਬਾ ਤੋੜਨ ਵਰਗੇ ਮੁੱਦਿਆਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਇਸ ਵਾਰ ਚੋਣਾਂ ’ਚ ਸ਼ਗੂਫੇਬਾਜ਼ੀ ਅਤੇ ਜੁਗਾੜ ਤੰਤਰ ਨਹੀਂ ਚੱਲੇਗਾ। ਕਾਂਗਰਸ ਗਵਰਨੈਂਸ ਰਿਫ਼ਾਰਮ ਦੀ ਗੱਲ ਕਰੇਗੀ। ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਰੀ ਤੋਂ ਬਾਅਦ ਗਰਮਾਏ ਮੁੱਦੇ ਨੂੰ ਲੈ ਕੇ ਸਿੱਧੂ ਨੇ ਕਿਹਾ ਕਿ ਪੰਜ ਦਿਨ ’ਚ ਪੰਜਾਬ ਦੇ ਅਸਲੀ ਮੁੱਦੇ ਗਾਇਬ ਹੋ ਗਏ ਹਨ।

ਸਿੱਧੂ ਨੇ ਕਿਹਾ ਕਿ ਮਾਫ਼ੀਆ ਹੁਣ ਵੀ ਕੰਮ ਕਰ ਰਿਹਾ ਹੈ। 25 ਸਾਲ ਤੋਂ ਸਿਸਟਮ ਭ੍ਰਿਸ਼ਟ ਹੋ ਗਿਆ ਹੈ। ਵਿਧਾਇਕ ਨੂੰ ਨਹੀਂ ਪਤਾ ਕਿ ਕਿਹੜਾ ਕਾਨੂੰਨ ਕੱਲ੍ਹ ਨੂੰ ਆਉਣ ਵਾਲਾ ਹੈ। ਕੌਂਸਲਰ ਨਹੀਂ ਜਾਣਦੇ ਕਿ ਜੋ ਟੈਂਡਰ ਲੱਗਿਆ ਹੈ, ਉਹ ਕਿਸ ਨੇ ਤਿਆਰ ਕੀਤਾ ਹੈ, ਵਿਧਾਇਕ ਥਾਣੇਦਾਰ ਅਤੇ ਐੱਸਐਸਪੀ ’ਤੇ ਨਿਰਭਰ ਹੋਗ ਏ ਹਨ। 12500 ਪੰਚਾਇਤਾਂ ਨੂੰ ਪੰਚਾਇਤ ਸਕੱਤਰ ਚਲਾ ਰਿਹਾ ਹੈ। ਇਸ ਸਾਰੇ ਤੰਤਰ ਨੂੰ ਤੋੜਨਾ ਹੀ ਪਵੇਗਾ।

ਪੰਜਾਬ ਕਾਂਗਰਸ ਦਾ ਪੰਜਾਬ ’ਚ ਸੀਐੱਮ ਚਿਹਰਾ ਕੌਣ ਹੋਵੇਗਾ, ਇਸ ’ਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕਿਹਾ ਕਿ ਸੀਐੱਮ ਬਾਰੇ ਹਾਈਕਮਾਨ ਨਹੀਂ, ਪੰਜਾਬ ਦੇ ਲੋਕ ਤੈਅ ਕਰਨਗੇ। ਅਸੀਂ …

Leave a Reply

Your email address will not be published. Required fields are marked *