Breaking News
Home / Punjab / ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਕੈਮਰੇ ਸਾਹਮਣੇ ਖੋਲ੍ਹਿਆ ਭੇਤ,ਦੱਸੀ ਹਾਦਸੇ ਵਾਲੇ ਦਿਨ ਦੀ ਪੂਰੀ ਕਹਾਣੀ

ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਕੈਮਰੇ ਸਾਹਮਣੇ ਖੋਲ੍ਹਿਆ ਭੇਤ,ਦੱਸੀ ਹਾਦਸੇ ਵਾਲੇ ਦਿਨ ਦੀ ਪੂਰੀ ਕਹਾਣੀ

ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ (Actor Deep Sidhu) ਦੀ ਹੋਈ ਮੌਤ (Death) ਨੂੰ ਲੈ ਕੇ ਵੱਖ-ਵੱਖ ਆਗੂਆਂ ਅਤੇ ਲੋਕਾਂ ਵੱਲੋਂ ਇਸ ਮਾਮਲੇ ਦੀ ਵਿਸ਼ੇਸ਼ ਤੌਰ ‘ਤੇ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਹਾਦਸੇ ਦੌਰਾਨ ਦੀਪ ਸਿੱਧੂ ਦੀ ਮਹਿਲਾ ਮਿੱਤਰ (sidhu girlfriend) ਰੀਨਾ ਰਾਏ (Reena Roy) ਵੀ ਉਸ ਨਾਲ ਗੱਡੀ ਵਿੱਚ ਸ਼ਾਮਲ ਸੀ, ਜਿਸ ਬਾਰੇ ਚਰਚਾ ਸੀ ਕਿ ਉਹ ਕਿਤੇ ਚਲੀ ਗਈ ਹੈ ਪਰੰਤੂ ਹੁਣ ਰੀਨਾ ਰਾਏ ਨੇ ਖੁਦ ਕੈਮਰੇ ਸਾਹਮਣੇ ਆ ਕੇ ਹਾਦਸੇ ਦੀ ਪੂਰੀ ਕਹਾਣੀ ਬਿਆਨ ਕੀਤੀ ਹੈ ਕਿ ਆਖਿਰ ਉਸ ਦਿਨ ਕੀ ਹੋਇਆ ਸੀ।

ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਦੱਸੀ ਹਾਦਸੇ ਦੀ ਕਹਾਣੀ। ਮੈਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇੇਣਾ ਚਾਹੁੰਦੀ ਹਾਂ? ਘਟਨਾ ਦਾ ਵੇਰਵਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕ੍ਰਮਵਾਰ ਲਿਖਿਆ ਹੈ। ਕਿਹਾ ਅਸੀਂ ਵੈਲੇਨਟਾਈਨ ਡੇ ਮਨਾ ਕੇ ਪੰਜਾਬ ਵੱਲ ਜਾ ਰਹੇ ਸੀ। ਮੈਂ ਆਪਣੀ ਸੀਟ ਨੂੰ ਪਿੱਛੇ ਮੋੜ ਲਿਆ ਅਤੇ ਆਪਣੇ ਜੁੱਤੇ ਉਤਾਰ ਕੇ ਸੌਂ ਗਈ।

ਉਸ ਨੇ ਅੱਗੇ ਦੱਸਿਆ ਕਿ ਗੱਡੀ ਨੂੰ ਅਚਾਨਕ ਇੱਕ ਝਟਕਾ ਲੱਗਾ। ਪਰ ਮੈਨੂੰ ਕੁਝ ਸਮਝ ਨਾ ਆਇਆ ਤੇ ਮੈਂ ਦੇਖਿਆ ਤਾਂ ਦੀਪ ਸਟੀਅਰਿੰਗ ਸੀਟ ‘ਤੇ ਟਿਕਿਆ ਹੋਇਆ ਸੀ। ਮੈਂ ਉਸਨੂੰ ਵਾਰ-ਵਾਰ ਬੁਲਾਇਆ ਪਰ ਉਸਦੇ ਚਿਹਰੇ ‘ਤੇ ਸਿਰਫ ਖੂਨ ਸੀ। ਫਿਰ ਇੱਕ ਰਾਹਗੀਰ ਨੇ ਬੜੀ ਮੁਸ਼ਕਿਲ ਨਾਲ ਮੈਨੂੰ ਬਾਹਰ ਕੱਢਿਆ ਅਤੇ ਉਸ ਤੋਂ ਬਾਅਦ ਰਾਹਗੀਰ ਨੇ ਐਂਬੂਲੈਂਸ ਬੁਲਾਈ। ਸਾਨੂੰ ਹਸਪਤਾਲ ਲਿਜਾਇਆ ਗਿਆ।

ਇਸ ਦੌਰਾਨ ਮੈਂ ਪੁੱਛਦਾ ਰਹੀ ਕਿ ਦੀਪ ਦਾ ਕੀ ਹਾਲ ਹੈ ਅਤੇ ਮੈਨੂੰ ਦੱਸਿਆ ਗਿਆ ਕਿ ਉਹ ਠੀਕ ਹੈ। ਪਰ ਦਿਲ ਅੰਦਰੋਂ ਮੰਨਣ ਨੂੰ ਤਿਆਰ ਨਹੀਂ ਸੀ। ਮੇਰੇ ਚਚੇਰੇ ਭਰਾ ਵੀ ਉਥੇ ਪਹੁੰਚ ਗਏ। ਸੋਨੀਪਤ ਤੋਂ ਬਾਅਦ ਮੈਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਕਿਉਂਕਿ ਮੇਰੀ ਪਿੱਠ ਵਿੱਚ ਸੱਟ ਲੱਗ ਗਈ ਸੀ। ਫਿਲਹਾਲ ਰੀਨਾ ਅਮਰੀਕਾ ‘ਚ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ | ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ (Actor Deep Sidhu) ਦੀ ਹੋਈ ਮੌਤ (Death) ਨੂੰ ਲੈ ਕੇ ਵੱਖ-ਵੱਖ ਆਗੂਆਂ ਅਤੇ ਲੋਕਾਂ ਵੱਲੋਂ ਇਸ ਮਾਮਲੇ ਦੀ ਵਿਸ਼ੇਸ਼ ਤੌਰ ‘ਤੇ ਜਾਂਚ ਕੀਤੇ ਜਾਣ ਦੀ …

Leave a Reply

Your email address will not be published. Required fields are marked *