Breaking News
Home / Punjab / ਦਿਵਾਲੀ ਤੋਂ ਪਹਿਲਾਂ ਇਹਨਾਂ ਲੋਕਾਂ ਦੀ ਹੋਗੀ ਬੱਲੇ-ਬੱਲੇ-ਮਿਲਣਗੇ ਖੁੱਲੇ ਗੱਫੇ ਹੋ ਗਿਆ ਐਲਾਨ

ਦਿਵਾਲੀ ਤੋਂ ਪਹਿਲਾਂ ਇਹਨਾਂ ਲੋਕਾਂ ਦੀ ਹੋਗੀ ਬੱਲੇ-ਬੱਲੇ-ਮਿਲਣਗੇ ਖੁੱਲੇ ਗੱਫੇ ਹੋ ਗਿਆ ਐਲਾਨ

ਮਹਾਰਾਸ਼ਟਰ ’ਚ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ 95 ਹਜ਼ਾਰ ਮੁਲਾਜ਼ਮਾਂ ਨੂੰ ਸਰਕਾਰ ਨੇ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਦੇ ਮਹਿੰਗਾਈ ਭੱਤੇ ਵਿਚ 5 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਹੁਣ ਉਨ੍ਹਾਂ ਦਾ ਡੀਏ ਵਧ ਕੇ 12 ਫੀਸਦੀ ਤੋਂ 17 ਫੀਸਦੀ ਹੋ ਜਾਵੇਗਾ।

ਚੰਗੀ ਗੱਲ ਇਹ ਹੈ ਕਿ 1 ਨਵੰਬਰ ਨੂੰ ਹੀ ਸੈਲਰੀ ਵੀ ਆ ਜਾਵੇਗੀ। ਮਤਲਬ ਤਿਉਹਾਰ ਤੋਂ ਪਹਿਲਾਂ ਮੁਲਾਜ਼ਮਾਂ ਦੇ ਖਾਤੇ ਵਿਚ ਪੈਸੇ ਆ ਜਾਣਗੇ।ਇਹੀ ਨਹੀਂ ਕਾਰਪੋਰੇਸ਼ਨ ਨੇ ਦੀਵਾਲੀ ਭੇਟ ਦੇ ਤੌਰ ’ਤੇ 2500 ਰੁਪਏ ਤੋਂ 5000 ਰੁਪਏ ਤਕ ਬੋਨਸ ਵੀ ਵੰਡਣ ਦਾ ਐਲਾਨ ਕੀਤਾ ਹੈ। ਇਸ ਵਿੱਤੀ ਬੋਝ ਦੀ ਭਰਪਾਈ ਲਈ ਕਾਰਪੋਰੇਸ਼ਨ ਨੇ ਕਈ ਰੂਟਾਂ ਦਾ ਕਿਰਾਇਆ ਵਧਾ ਦਿੱਤਾ ਹੈ।

ਟਿਕਟ ਵਿਚ ਘੱਟੋ ਘੱਟ 5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕਾਰਪੋਰੇਸ਼ਨ ਦੇ ਉਪ ਪ੍ਰਧਾਨ ਸ਼ੇਖਰ ਚੰਨੇ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਕਾਰਨ ਕਾਰਪੋਰੇਸ਼ਨ ਦੀ ਬੱਸ ਸੇਵਾ ਕਾਫ਼ੀ ਪ੍ਰਭਾਵਿਤ ਹੋਈ ਹੈ। ਕਿਰਾਇਆ ਵਧਾਉਣ ਨਾਲ ਕਾਰਪੋਰੇਸ਼ਨ ਨੂੰ 50 ਕਰੋੜ ਰੁਪਏ ਦੀ ਵਾਧੂ ਆਮਦਨ ਹੋਣ ਦੀ ਉਮੀਦ ਹੈ।

ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਕੋਲ 16 ਹਜ਼ਾਰ ਬੱਸਾਂ ਦਾ ਬੇੜਾ ਹੈ। ਤੇਲ ਤੇ ਟਾਇਰ ਦੀਆਂ ਕੀਮਤਾਂ ਵਧਾਉਣ ਨਾਲ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ’ਤੇ ਨਵਾਂ ਵਿੱਤੀ ਬੋਝ ਆ ਗਿਆ ਹੈ। ਇਸ ਲਈ ਕਿਰਾਇਆ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਦੱਸ ਦਈਏ ਕਿ ਬੀਤੇ ਹਫਤੇ ਕੇਂਦਰੀ ਕੈਬਨਿਟ ਨੇ ਡੀਏ ਵਿਚ ਵਾਧੇ ਦਾ ਐਲਾਨ ਕੀਤਾ ਸੀ। ਇਸ ਨਾਲ ਪੈਨਸ਼ਨਰ ਦੀ ਮਹਿੰਗਾਈ ਰਾਹਤ ਵੀ ਵਧ ਗਈ ਸੀ। ਇਸ ਵਾਧੇ ਨਾਲ ਡੀਏ ਤੇ ਡੀਆਰ 31 ਫੀਸਦੀ ਹੋ ਗਿਆ ਹੈ।

ਮਹਾਰਾਸ਼ਟਰ ’ਚ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ 95 ਹਜ਼ਾਰ ਮੁਲਾਜ਼ਮਾਂ ਨੂੰ ਸਰਕਾਰ ਨੇ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਦੇ ਮਹਿੰਗਾਈ ਭੱਤੇ ਵਿਚ 5 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। …

Leave a Reply

Your email address will not be published. Required fields are marked *