ਸੇਲ (SAIL) ਦੇ ਕਰਮਚਾਰੀਆਂਨੂੰ ਸ਼ਾਨਦਾਰ ਤੋਹਫ਼ਾ ਮਿਲਿਆ ਹੈ। ਉਨ੍ਹਾਂ ਦੇ ਤਨਖ਼ਾਹ-ਭੱਤੇ ’ਚ ਰਿਵੀਜ਼ਨ ’ਤੇ ਸਹਿਮਤੀ ਬਣ ਗਈ ਹੈ। ਨੈਸ਼ਨਲ ਜੁਆਇੰਟ ਕਮੇਟੀ ਫਾਰ ਸਟੀਲ ਦੀ ਕੋਰ ਗਰੁੱਪ ਦੀ ਬੀਤੇ ਹਫ਼ਤੇ ਬੈਠਕ ’ਚ ਪ੍ਰਬੰਧਕਾਂ ਅਤੇ ਮਜ਼ਦੂਰਾਂ ਦੀਆਂ ਯੂਨੀਅਨਾਂ ਵਿਚਕਾਰ ਸਮਝੌਤਾ ਹੋ ਗਿਆ ਹੈ।
ਨਵੀਂ ਦਿੱਲੀ ਦੇ ਇਕ ਹੋਟਲ ’ਚ ਹੋਈ ਬੈਠਕ ’ਚ ਸ਼ਾਮਲ ਰਹੇ ਹਿੰਦ ਮਜ਼ਦੂਰ ਸਭਾ ਦੇ ਨੇਤਾ ਰਾਜਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਸਮਝੌਤੇ ਅਨੁਸਾਰ, ਸੇਲ ਦੇ ਸਾਰੇ ਮੁਲਜ਼ਮਾਂ ਨੂੰ 26.05 ਫ਼ੀਸਦੀ ਪਕਰਜ਼ (ਤਨਖ਼ਾਹ-ਭੱਤਾ) ਦੇਣ ’ਤੇ ਸਹਿਮਤੀ ਬਣੀ ਹੈ। ਇਸ ਸਮਝੌਤੇ ਨਾਲ ਦੇਸ਼ ਭਰ ’ਚ ਸੇਲ ਦੇ ਵੱਖ-ਵੱਖ ਪਲਾਂਟਾਂ ਅਤੇ ਇਕਾਈਆਂ ’ਚ ਕੰਮ ਕਰਦੇ 70 ਹਜ਼ਾਰ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਛੇ ਤੋਂ ਦਸ ਹਜ਼ਾਰ ਰੁਪਏ ਤਕ ਦਾ ਪ੍ਰਤੀ ਮਹੀਨਾ ਲਾਭ ਮਿਲ ਸਕਦਾ ਹੈ।
ਬੈਠਕ ’ਚ ਸੇਲ ਦੇ ਸੀਨੀਅਰ ਪ੍ਰਬੰਧਨ ਦੇ ਅਧਿਕਾਰੀਆਂ ਨਾਲ ਵੱਖ-ਵੱਖ ਮਾਨਤਾ ਪ੍ਰਾਪਤ ਮਜ਼ਦੂਰ ਯੂਨੀਅਨਾਂ ਏਟਕ, ਇੰਟਕ, ਐੱਚਐੱਮਐੱਸ, ਸੀਟੂ ਅਤੇ ਬੀਐੱਮਅੱਸ ਦੇ ਨੁਮਾਇੰਦੇ ਸ਼ਾਮਲ ਹੋਏ। ਸਮਝੌਤੇ ਤੋਂ ਬਾਅਦ ਸੇਲ ਪ੍ਰਬੰਧਨ ਅਤੇ ਤਿੰਨ ਮਜ਼ਦੂਰ ਯੂਨੀਅਨਾਂ ਏਟਕ, ਇੰਟਕ, ਐੱਚਐੱਮਐੱਸ ਦੇ ਨੁਮਾਇੰਦਿਆਂ ਨੇ ਐੱਮਓਯੂ ’ਤੇ ਦਸਤਖ਼ਤ ਕਰ ਦਿੱਤੇ, ਜਦੋਂਕਿ ਦੋ ਯੂਨੀਅਨਾਂ ਸੀਟੂ ਅਤੇ ਬੀਐੱਮਐੱਸ ਨੇ 28 ਫ਼ੀਸਦੀ ਤੋਂ ਘੱਟ ਭੱਤੇ ’ਤੇ ਅਸਹਿਮਤੀ ਪ੍ਰਗਟਾਈ ਹੈ।
ਐੱਚਐੱਮਐੱਸ ਨੇਤਾ ਰਾਜਿੰਦਰ ਸਿੰਘ ਅਨੁਸਾਰ, ਸੇਲ ਦੇ ਮਜ਼ਦਰਾਂ ਦਾ ਤਨਖ਼ਾਹ ਪੁਨਰ ਨਿਰੀਖਣ 1 ਜਨਵਰੀ 2017 ਤੋਂ ਹੀ ਲਟਕ ਰਿਹਾ ਸੀ। ਯੂਨੀਅਨਾਂ ਵੱਲੋਂ 30 ਫ਼ੀਸਦੀ ਭੱਤੇ ਦੀ ਮੰਗ ਕੀਤੀ ਜਾ ਰਹੀ ਸੀ, ਪਰ ਦੋਵੇਂ ਧਿਰਾਂ ਵਿਚਕਾਰ ਕਾਫ਼ੀ ਦੇਰ ਤਕ ਬਹਿਸ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ 26.05 ਫ਼ੀਸਦੀ ਭੱਤੇ ਦੇ ਭੁਗਤਾਨ ’ਤੇ ਪ੍ਰਬੰਧਨ ਨੇ ਸਹਿਮਤੀ ਪ੍ਰਗਟਾ ਦਿੱਤੀ। ਪ੍ਰਬੰਧਨ ਨੇ ਜਨਵਰੀ 2020 ਤੋਂ ਨਵੇਂ ਸਮਝੌਤੇ ਅਨੁਸਾਰ ਸਾਰੇ ਮਜ਼ਦੂਰਾਂ ਨੂੰ ਏਰੀਅਰ ਦੇਣ ’ਤੇ ਵੀ ਸਹਿਮਤੀ ਪ੍ਰਗਟਾਈ ਹੈ।
ਰਾਜਿੰਦਰ ਸਿੰਘ ਨੇ ਦੱਸਿਆ ਕਿ ਸੇਲ ਦੇ ਠੇਕਾ ਮਜ਼ਦੂਰਾਂ ਦੀ ਤਨਖ਼ਾਹ ਅਤੇ ਰਿਹਾਇਸ਼ੀ ਭੱਤੇ ਨਾਲ ਜੁੜੇ ਮਾਮਲਿਆਂ ’ਤੇ ਜਲਦੀ ਹੀ ਦੂਜੀ ਬੈਠਕ ਹੋਵੇਗੀ। ਜ਼ਿਕਰਯੋਗ ਹੈ ਕਿ ਸੇਲ ਮੁਲਜ਼ਮਾਂ ਦੇ ਲਟਕਦੇ ਪੇ-ਰਿਵੀਜ਼ਨ ਦਾ ਮੁੱਦਾ ਪਿਛਲੇ ਦਿਨੀਂ ਸੰਸਦ ’ਚ ਵੀ ਉੱਠਿਆ ਸੀ। ਛੱਤੀਸਗੜ੍ਹ ਦੇ ਦੁਰਗ ਦੇ ਸਾਂਸਦ ਵਿਜੈ ਬਘੇਲ ਨੇ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਸੀ ਕਿ ਸੇਲ ਦਾ ਪਿਛਲੇ ਤਿੰਨ ਸਾਲ ਦਾ ਲਾਭ 5 ਹਜ਼ਾਰ ਕਰੋੜ ਤੋਂ ਜ਼ਿਆਦਾ ਹੈ, ਪਰ ਇਸ ਦੇ ਬਾਵਜ਼ੂਦ ਮੁਲਾਜ਼ਮਾਂ ਦੇ ਤਨਖ਼ਾਹ ਮੁੜ ਨਿਰੀਖ਼ਣ ’ਤੇ ਫ਼ੈਸਲਾ ਨਹੀਂ ਲਿਆ ਜਾ ਰਿਹਾ।
ਸੇਲ (SAIL) ਦੇ ਕਰਮਚਾਰੀਆਂਨੂੰ ਸ਼ਾਨਦਾਰ ਤੋਹਫ਼ਾ ਮਿਲਿਆ ਹੈ। ਉਨ੍ਹਾਂ ਦੇ ਤਨਖ਼ਾਹ-ਭੱਤੇ ’ਚ ਰਿਵੀਜ਼ਨ ’ਤੇ ਸਹਿਮਤੀ ਬਣ ਗਈ ਹੈ। ਨੈਸ਼ਨਲ ਜੁਆਇੰਟ ਕਮੇਟੀ ਫਾਰ ਸਟੀਲ ਦੀ ਕੋਰ ਗਰੁੱਪ ਦੀ ਬੀਤੇ ਹਫ਼ਤੇ ਬੈਠਕ …
Wosm News Punjab Latest News